ਹਨ੍ਹੇਰੀ ਕਰਕੇ ਬਰਨਾਲਾ ਦੇ 20 ਪਿੰਡਾਂ 'ਚ ਅੱਗ ਦਾ ਕਹਿਰ, ਫਾਇਰ ਬ੍ਰਿਗੇਡ ਨੂੰ ਭਾਜੜਾਂ
Download ABP Live App and Watch All Latest Videos
View In Appਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ।
ਇਸ ਪਿੱਛੋਂ ਤੂਫ਼ਾਨ ਤੇਜ਼ ਹੋਣ ਕਰਕੇ ਜ਼ਿਲ੍ਹੇ ਦੇ ਕਰੀਬ 15 ਤੋਂ 20 ਪਿੰਡਾਂ ਨੂੰ ਅੱਗ ਲੱਗ ਗਈ ਪਰ ਕਾਬੂ ਕਰ ਲਿਆ ਗਿਆ ਸੀ।
ਇੱਥੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਨੂੰ ਵੇਖਦਿਆਂ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਿੰਡ ਬੀੜ ਭੇਜੀਆਂ ਗਈਆਂ।
ਇਸ ਮਾਮਲੇ 'ਤੇ ਬਰਨਾਲਾ ਦੇ ਐਸਡੀਐਮ ਸੰਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਅੱਗ ਲੱਗਣ ਦੀ ਜਾਣਕਾਰੀ ਜੰਗੀਆਣਾ ਬੀੜ ਤੋਂ ਆਈ ਸੀ।
ਇਸ ਸਬੰਧੀ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਦੇਰ ਸ਼ਾਮ ਇੱਕਦਮ ਤੇਜ਼ ਹਵਾਵਾਂ ਨਾਲ ਹਨ੍ਹੇਰੀ ਤੂਫ਼ਾਨ ਆ ਗਿਆ ਜਿਸ ਮਗਰੋਂ ਇੱਕ ਦੇ ਬਾਅਦ ਇੱਕ ਪਿੰਡ ਵਿੱਚ ਅੱਗ ਫੈਲਦੀ ਗਈ ਤੇ ਜ਼ਿਲ੍ਹੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਦੂਰ-ਦੂਰ ਤਕ ਆਸਮਾਨ ਲਾਲ ਨਜ਼ਰ ਆ ਰਿਹਾ ਸੀ। ਵੇਖਦਿਆਂ-ਵੇਖਦਿਆਂ ਅੱਗ ਨੇ ਕਰੀਬ 20 ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲੱਗੀ ਅੱਗ ਨੇ ਚੁਫ਼ੇਰੇ ਤਬਾਹੀ ਮਚਾ ਦਿੱਤੀ।
ਖੇਤਾਂ ਤੋਂ ਹੁੰਦੀ ਹੋਈ ਇਹ ਅੱਗ ਲੋਕਾਂ ਦੇ ਘਰਾਂ ਤਕ ਪਹੁੰਚ ਗਈ।
ਬਰਨਾਲਾ: ਦੇਰ ਰਾਤ ਚੱਲੀ ਹਨ੍ਹੇਰੀ ਕਰਕੇ ਜ਼ਿਲ੍ਹਾ ਬਰਨਾਲਾ ਤੇ ਨੇੜਲੇ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗ ਗਈ।
- - - - - - - - - Advertisement - - - - - - - - -