ਗਾਂਧੀ ਜੈਯੰਤੀ ਮੌਕੇ ਮਨਪ੍ਰੀਤ ਬਾਦਲ ਨੇ ਚੁੱਕੇ ਲਿਫਾਫੇ
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਇਸ ਸਾਲ 550ਵੇਂ ਪ੍ਰਕਾਸ਼ ਉਤਸਵ ਨੂੰ ਸ਼ੁੱਧ ਵਾਤਾਵਰਣ ਨਾਲ ਮਨਾਉਣ ਲਈ ਅਪੀਲ ਕੀਤੀ ਗਈ ਸੀ ਪਰ ਜੇ ਕਿਸਾਨ ਫਿਰ ਵੀ ਝੋਨੇ ਦੀ ਪਰਾਲੀ ਸਾੜਦੇ ਹਨ ਤਾਂ ਉਨ੍ਹਾਂ ਦਾ ਪੰਜਾਬ ਉਨ੍ਹਾਂ ਨੂੰ ਮੁਬਾਰਕ ਹੋਵੇ।
ਪ੍ਰਕਾਸ਼ ਉਤਸਵ ਮੌਕੇ ਮਨਪ੍ਰੀਤ ਬਾਦਲ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ।
ਪਾਕਿਸਤਾਨ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਘੱਲਣਾ ਬਾਰੇ ਉਨ੍ਹਾਂ ਕਿਹਾ ਕਿ ਬੇਸ਼ਕ ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ ਦੇ ਨਾਲ ਲੱਗਦੇ ਪਿੰਡ ਵਿੱਚ ਹੋਇਆ ਹੈ ਪਰ ਡਾ. ਸਿੰਘ ਨੇ ਇੱਕੋ ਜਵਾਬ ਦਿੱਤਾ ਹੈ ਕਿ ਉਸ ਜਗ੍ਹਾ 'ਤੇ ਉਨ੍ਹਾਂ ਦੀਆਂ ਬਹੁਤ ਹੀ ਦਰਦਨਾਕ ਯਾਦਾਂ ਹਨ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਾਏ ਗਏ ਟੈਕਸ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਦੂਸਰਾ ਮੁਲਕ ਹੈ ਜਿਸ ਨੂੰ ਅਸੀਂ ਕੋਈ ਨਸੀਹਤ ਨਹੀਂ ਦੇ ਸਕਦੇ। ਇਹ ਉਨ੍ਹਾਂ ਦਾ ਅਧਿਕਾਰ ਵੀ ਹੈ ਜਿਸ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ।
ਉਨ੍ਹਾਂ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਤੇ ਪਲਾਸਟਿਕ ਮੁਕਤ ਦੇਸ਼ ਬਣਾਉਣ ਲਈ ਖੱਦਰ ਦੇ ਬਣੇ ਥੈਲੇ ਵੀ ਵੰਡੇ।
ਇਸ ਤੋਂ ਬਾਅਦ ਬਠਿੰਡਾ ਰੋਜ਼ ਗਾਰਡਨ ਤਕ ਸ਼ਾਂਤੀ ਮਾਰਚ ਕੱਢਿਆ ਗਿਆ। ਇੱਥੇ ਉਨ੍ਹਾਂ ਸਮੁੱਚੇ ਬਠਿੰਡਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਗਾਂਧੀ ਜੈਅੰਤੀ ਦੇ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ।
ਬਠਿੰਡਾ: ਗਾਂਧੀ ਜੈਯੰਤੀ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ। ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਲੈ ਕੇ ਬਾਦਲ ਨੇ ਰਸਤਿਆਂ ਵਿੱਚ ਖਿੱਲਰੇ ਲਿਫ਼ਾਫ਼ੇ ਇਕੱਠੇ ਕੀਤੇ।
- - - - - - - - - Advertisement - - - - - - - - -