ਜਾਣਕਾਰੀ ਮੁਤਾਬਕ ਹਮਲਾਵਰ ਕਾਰ ਵਿੱਚ ਆਏ ਤੇ ਗੜਸ਼ੰਕਰ-ਨੰਗਲ ਰੋਡ 'ਤੇ ਢਾਬੇ 'ਤੇ ਬੈਠੇ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨ੍ਹ ਦਿੱਤਾ। ਗੋਲ਼ੀਆਂ ਨੌਜਵਾਨ ਦੀ ਪਿੱਠ ਵਿੱਚ ਲੱਗੀਆਂ ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ।