ਪੜਚੋਲ ਕਰੋ
ਹੁਣ ਪੰਜਾਬ ਪੁਲਿਸ ਕੱਢੇਗੀ ਆਵਾਰਾ ਪਸ਼ੂਆਂ ਦਾ ਹੱਲ, ਮੁਲਾਜ਼ਮਾਂ ਦੀ ਲੱਗੀ ਡਿਊਟੀ

1/7

ਪੰਜਾਬ ਪੁਲਿਸ ਕੱਢੇਗੀ ਆਵਾਰਾ ਪਸ਼ੂਆਂ ਦਾ ਹੱਲ।
2/7

ਇਸ ਦੇ ਨਾਲ ਪੰਜਾਬ ਪੁਲਿਸ ਦਾ ਇੱਕ ਚੰਗਾ ਸੁਨੇਹਾ ਵੀ ਲੋਕਾਂ ‘ਚ ਜਾਵੇਗਾ ਕਿ ਜਿਵੇਂ ਪੁਲਿਸ ਵਾਲੇ ਲੋਕਾਂ ਲਈ ਕੰਮ ਕਰ ਰਹੇ ਹਨ ਤਾਂ ਉੱਥੇ ਹੀ ਲੋਕਾਂ ਨੂੰ ਵੀ ਇਸ ਕੰਮ ‘ਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
3/7

ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਜਿਸ ਏਰੀਆ ‘ਚ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਣਗੀਆਂ, ਉਸ ਦੇ ਨਾਲ ਲੱਗਦੇ ਗਊਸ਼ਾਲਾ ‘ਚ ਆਵਾਰਾ ਪਸ਼ੂਆਂ ਨੂੰ ਕੈ ਜਾਣ ਦੀ ਡਿਊਟੀ ਉਨ੍ਹਾਂ ਕਰਮੀਆਂ ਦੀ ਹੋਵੇਗੀ ਤਾਂ ਜੋ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਹਾਦਸਾਮੁਕਤ ਕੀਤਾ ਜਾ ਸਕੇ।
4/7

ਬਠਿੰਡਾ ਪੁਲਿਸ ਦੇ ਦਰਜਨਾਂ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਥਾਂਵਾਂ ‘ਤੇ ਫਿਰਦੇ ਆਵਾਰਾ ਪਸ਼ੂਆਂ ਨੂੰ ਨਜ਼ਦੀਕੀ ਗਊਸ਼ਾਲਾ ਪਹੁੰਚਾਉਣ ਦਾ ਕੰਮ ਕੀਤਾ। ਇਸ ਬਾਰੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਫੈਸਲਾ ਸਾਰੇ ਵੱਡੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਲਿਆ।
5/7

ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਠਿੰਡਾ ਪੁਲਿਸ ਆਪ ਜ਼ਮੀਨੀ ਪੱਧਰ ‘ਤੇ ਆਈ ਹੈ। ਇਸ ਦੇ ਚੱਲਦਿਆਂ ਸਥਾਨਕ ਪੁਲਿਸ ਦੇ ਜਵਾਨ ਹੁਣ ਆਵਾਰਾ ਪਸ਼ੂਆਂ ਨੂੰ ਨੇੜਲੀ ਗਊਸ਼ਾਲਾ ‘ਚ ਛੱਡਣ ਦਾ ਕੰਮ ਆਪ ਕਰ ਰਹੇ ਹਨ।
6/7

ਅਜਿਹੇ ‘ਚ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਨਵਾਂ ਉਪਰਾਲਾ ਪੰਜਾਬ ਪੁਲਿਸ ਨੇ ਸ਼ੁਰੂ ਕੀਤਾ ਹੈ। ਇਸ ਤਹਿਤ ਬਠਿੰਡਾ ਪੁਲਿਸ ਆਵਾਰਾ ਪਸ਼ੂਆਂ ਕਰਕੇ ਹੋ ਰਹੇ ਹਾਦਸਿਆਂ ਕਰਕੇ ਕਾਫੀ ਫਿਕਰਮੰਦ ਨਜ਼ਰ ਆਈ।
7/7

ਸੂਬੇ ‘ਚ ਆਏ ਦਿਨ ਹੀ ਸੈਂਕੜੇ ਸੜਕ ਹਾਦਸੇ ਆਵਾਰਾ ਪਸ਼ੂਆਂ ਕਰਕੇ ਹੁੰਦੇ ਹਨ। ਇਸ ਕਰਕੇ ਕਈਆਂ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ ਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਂਦਾ ਹੈ।
Published at : 19 Sep 2019 06:16 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
