ਇਸ ਆਪ੍ਰੇਸ਼ਨ ਵਿੱਚ ਸਰਾਕਰੀ ਅੰਕੜਿਆਂ ਮੁਤਾਬਕ ਕੁੱਲ 492 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਖਾੜਕੂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ 83 ਫ਼ੌਜੀਆਂ ਦੀ ਜਾਨ ਵੀ ਗਈ ਤੇ 248 ਜ਼ਖ਼ਮੀ ਵੀ ਹੋਏ। ਸੱਤ ਜੂਨ 1984 ਨੂੰ ਆਪ੍ਰੇਸ਼ਨ ਬਲੂ ਸਟਾਰ ਬੇਸ਼ੱਕ ਖ਼ਤਮ ਹੋ ਗਿਆ, ਪਰ ਸਿੱਖਾਂ ਦੇ ਮਨਾਂ 'ਤੇ ਇਸ ਸਾਕੇ ਨੇ ਡਾਹਢੀ ਸੱਟ ਮਾਰੀ। ਇਸ ਦੇ ਸਿੱਟੇ ਵਜੋਂ ਪਹਿਲੀ ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀਗਾਰਡਾਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਇਸ ਤੋਂ ਬਾਅਦ ਸਿੱਖਾਂ ਨੂੰ ਵੱਡੇ ਪੱਧਰ 'ਤੇ ਕਤਲ ਕਰਨ ਦੀ ਐਸੀ ਹਨੇਰੀ ਚੱਲੀ ਕਿ ਸਿੱਖ ਅੱਜ ਤਕ ਤਿੰਨ ਹਜ਼ਾਰ ਬੇਕਸੂਰਾਂ ਦੀ ਮੌਤ ਲਈ ਇਨਸਾਫ਼ ਮੰਗ ਰਹੇ ਹਨ।