ਪੜਚੋਲ ਕਰੋ
ਸ੍ਰੀ ਹੇਮਕੁੰਟ ਸਾਹਿਬ ਪੁੱਜੇ 42 ਹਜ਼ਾਰ ਤੋਂ ਵੱਧ ਸ਼ਰਧਾਲੂ
1/14

ਇੱਥੇ ਤਿਲ੍ਹਕਣ ਵੀ ਬਣੀ ਹੋਈ ਹੈ।
2/14

ਫੌਜ ਦੇ ਜਵਾਨ ਸ਼ਰਧਾਲੂਆਂ ਨੂੰ ਸਹਾਰਾ ਦੇ ਕੇ ਅੱਗੇ ਵਧਾ ਰਹੇ ਹਨ ਤੇ ਨਾਲ-ਨਾਲ ਬਰਫ਼ ਵੀ ਹਟਾ ਰਹੇ ਹਨ।
3/14

ਬਰਫ਼ 'ਤੇ ਚੱਲਣ ਕਰਕੇ ਸੰਗਤਾਂ ਡਿੱਗ ਵੀ ਰਹੀਆਂ ਹਨ ਪਰ ਹੌਸਲੇ ਤੇ ਗੁਰੂ ਘਰ ਦੀ ਸ਼ਰਧਾ ਵਿੱਚ ਕੋਈ ਘਾਟ ਨਹੀਂ।
4/14

ਸ਼ਰਧਾਲੂ ਤਿੰਨ ਕਿਮੀ ਦੇ ਰਾਹ 'ਤੇ ਗਲੇਸ਼ੀਅਰ ਤੋਂ ਹੋ ਕੇ ਗੁਜ਼ਰ ਰਹੇ ਹਨ।
5/14

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਨੂੰ ਇਸ ਵਾਰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ।
6/14

ਸਰੋਵਰ ਦੇ ਕੁਝ ਹਿੱਸੇ ਤੋਂ ਬਰਫ਼ ਹਟਾ ਕੇ ਇਸ਼ਨਾਨ ਕਰਨ ਜੋਗੀ ਥਾਂ ਬਣਾਈ ਗਈ ਹੈ। ਇੱਥੇ ਸ਼ਰਧਾਲੂ ਡੁਬਕੀ ਲਾਉਂਦੇ ਹਨ।
7/14

ਚਾਹੇ ਕਿੰਨੀ ਵੀ ਠੰਢ ਹੋਏ, ਪਵਿੱਤਰ ਸਰੋਵਰ ਵਿੱਚ ਇਸ਼ਨਾਲ ਕਰਨ ਨਾਲ ਸੰਗਤਾਂ ਦੇ ਚਿਹਰੇ ਖਿੜ੍ਹ ਉੱਠਦੇ ਹਨ।
8/14

ਪਹਿਲੀ ਜੂਨ ਨੂੰ ਇੱਥੋਂ ਦਾ ਤਾਪਮਾਨ ਇੱਕ ਡਿਗਰੀ ਦੇ ਕਰੀਬ ਸੀ ਪਰ ਇਸ ਦੇ ਬਾਵਜੂਦ ਸੈਂਕੜੇ ਦੀ ਗਿਣਤੀ ਸੰਗਤਾਂ ਨੇ ਬਰਫ਼ ਨਾਲ ਭਰੇ ਸਰੋਵਰ ਵਿੱਚ ਇਸ਼ਨਾਨ ਕੀਤਾ।
9/14

ਹੁਣ ਤਕ 42 ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਸ ਵਾਰ ਸਰੋਵਰ ਬਰਫ਼ ਨਾਲ ਭਰਿਆ ਹੈ ਪਰ ਸੰਗਤ ਸਰੋਵਰ ਵਿੱਚ ਇਸ਼ਨਾਨ ਜ਼ਰੂਰ ਕਰਦੀ ਹੈ।
10/14

ਜ਼ਿਆਦਾ ਬਰਫ਼ ਹੋਣ ਕਰਕੇ ਸ੍ਰੀ ਹੇਮਕੁੰਟ ਮੈਨੇਜਮੈਂਟ ਟਰੱਸਟ ਵੱਲੋਂ 25 ਮਈ ਦੀ ਬਜਾਏ ਪਹਿਲੀ ਜੂਨ ਨੂੰ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਸੀ।
11/14

ਤਿਲ੍ਹਕਣ ਹੋਣ ਕਰਕੇ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਵਾਰ ਸਭ ਤੋਂ ਜ਼ਿਆਦਾ ਬਰਫ਼ ਹੋਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ।
12/14

ਸਮੁੰਦਰੀ ਤਲ ਤੋਂ 15,200 ਫੁੱਟ ਦੀ ਉਚਾਈ 'ਤੇ ਪੈਦਲ ਜਾਂਦੀ ਸੰਗਤ ਦੋਵਾਂ ਪਾਸੇ ਖੜ੍ਹੀਆਂ ਬਰਫ਼ ਦੀਆਂ ਕਰੀਬ 10 ਫੁੱਟ ਉੱਚੀਆਂ ਕੰਧਾਂ ਵਿੱਚੋਂ ਹੋ ਕੇ ਗੁਜ਼ਰ ਰਹੀ ਹੈ।
13/14

ਹਿਮਾਲਿਆ ਦੀਆਂ ਪਹਾੜੀਆਂ ਵਿੱਚ ਬਿਰਾਜਮਾਨ ਸ੍ਰੀ ਹੇਮਕੁੰਟ ਸਰੋਵਰ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਹੈ।
14/14

ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਤਪ ਵਾਲੇ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ।
Published at : 07 Jun 2019 01:38 PM (IST)
View More






















