ਪੜਚੋਲ ਕਰੋ
ਬਿਰਹਾ ਦੇ ਸੁਲਤਾਨ ਨੂੰ ਯਾਦ ਕਰਦਿਆਂ
Written By : ਏਬੀਪੀ ਸਾਂਝਾ | Updated at : 23 Jul 2018 06:53 PM (IST)
1/8

ਬਿਰਹਾ ਦੇ ਕਵੀ ਸ਼ਿਵ ਨੂੰ ਉਸਦੇ ਜਨਮ ਦਿਨ ਤੇ ਯਾਦ ਕਰਦਿਆਂ 'ਏਬੀਪੀ ਸਾਂਝਾ' ਵੱਲੋਂ ਸ਼ਰਧਾਂਜਲੀ।
2/8

6 ਮਈ, 1973 ਨੂੰ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ। ਭਾਵੇਂ ਸ਼ਿਵ ਨੂੰ ਤੁਰ ਗਿਆਂ ਲੰਮਾ ਸਮਾਂ ਹੋ ਗਿਆ ਪਰ ਉਹ ਅੱਜ ਵੀ ਆਪਣੀਆਂ ਕਵਿਤਾਵਾਂ ਜ਼ਰੀਏ ਆਪਣੀ ਪਛਾਣ ਰੱਖਦਾ ਹੈ।
3/8

ਸ਼ਿਵ ਨੇ ਬੀਬੀਸੀ ਪੱਤਰਕਾਰ ਮਹਿੰਦਰ ਕੌਲ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੇਰੀ ਜ਼ਿੰਦਗੀ 'ਚ ਬਹੁਤ ਔਰਤਾਂ ਆਈਆਂ ਪਰ ਮੈਂ ਉਨ੍ਹਾਂ ਨੂੰ ਕਬੂਲ ਨਹੀਂ ਕੀਤਾ। ਉਸ ਨੇ ਮੰਨਿਆ ਕਿ ਜਿੰਨੀ ਮੁਹੱਬਤ ਮੈਨੂੰ ਮਿਲੀ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਸ਼ਾਇਰ ਨੂੰ ਮਿਲੀ ਹੋਵੇ। ਇਹ ਗੱਲ ਸੱਚ ਵੀ ਹੈ ਕਿ ਜੋ ਮੁਹੱਬਤ ਸ਼ਿਵ ਦੇ ਹਿੱਸੇ ਆਈ ਉਹ ਸ਼ਾਇਦ ਕਿਸੇ ਹੋਰ ਕਵੀ ਦੇ ਹਿੱਸੇ ਨਹੀਂ ਆਈ।
4/8

ਸ਼ਿਵ ਕੁਮਾਰ ਉਂਝ ਤਾਂ ਆਪਣੀ ਦਰਦ ਭਰੀ ਆਵਾਜ਼ ਤੇ ਜਾਦੂਮਈ ਸ਼ਬਦਾਂ ਕਰਕੇ ਬਹੁਤ ਪ੍ਰਸਿੱਧ ਹੋਇਆ ਪਰ ਉਸ ਦੇ ਕਾਵਿ ਸੰਗ੍ਰਹਿ ਲੂਣਾ ਨੇ ਉਸ ਦੀ ਪ੍ਰਸਿੱਧੀ 'ਚ ਵਿਸ਼ੇਸ਼ ਤੌਰ 'ਤੇ ਵਾਧਾ ਕੀਤਾ। ਕਾਵਿ-ਨਾਟ ਲੂਣਾ 'ਤੇ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ। ਸ਼ਿਵ ਨੇ ਪਹਿਲੀ ਵਾਰ ਇਸ ਕਾਵਿ ਨਾਟ 'ਚ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ ਸੀ।
5/8

ਸ਼ਿਵ ਦੇ ਗੀਤ 'ਕੰਡਿਆਲੀ ਥੋਰ' ਤੇ 'ਪੀੜਾਂ ਦਾ ਪਰਾਗਾ' ਬਹੁਤ ਜ਼ਿਆਦਾ ਮਕਬੂਲ ਹੋਏ।
6/8

ਸ਼ਿਵ ਕੁਮਾਰ ਨੂੰ ਖਾਸ ਤੌਰ 'ਤੇ ਬਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਗੀਤਾਂ ਤੇ ਕਵਿਤਾਵਾਂ 'ਚ ਬਿਰਹਾ ਦੀ ਹਾਜ਼ਰੀ ਰਹਿੰਦੀ ਹੈ।
7/8

ਸ਼ਿਵ ਨੇ ਕਈ ਕਾਵਿ ਸੰਗ੍ਰਹਿ ਲਿਖੇ ਜਿਵੇਂ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਤੇ ਬਿਰਹਾ ਤੂੰ ਸੁਲਤਾਨ।
8/8

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਸਿਰਮੌਰ ਕਵੀ ਹੋਇਆ ਹੈ। ਬਿਰਹਾ ਦੇ ਕਵੀ ਸ਼ਿਵ ਦਾ ਜਨਮ ਅੱਜ ਦੇ ਦਿਨ ਯਾਨੀ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ੰਕਰਗੜ੍ਹ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿੱਚ ਹੋਇਆ ਸੀ।
Published at : 23 Jul 2018 06:53 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼
ਪੰਜਾਬ
ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ 'ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ
ਪੰਜਾਬ
ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਤੇਜ਼, CM ਮਾਨ 16 ਨਵੰਬਰ ਨੂੰ ਪੱਟੀ ਪਹੁੰਚਣਗੇ, ਸਾਬਕਾ ਵਿਧਾਇਕ ਨੇ ਵਰਕਰਾਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ...
ਪੰਜਾਬ
ਮੁਹਾਲੀ ਕੋਰਟ ਨੇ ਸਾਬਕਾ SSP ਨੂੰ ਦੋਸ਼ੀ ਕਰਾਰ ਦਿੱਤਾ, ਲੁਧਿਆਣਾ ਤੋਂ ਟਰਾਂਸਪੋਰਟਰ ਕਿਡਨੈਪ ਕਰ ਕੀਤਾ ਗਾਇਬ; ਕੱਲ੍ਹ ਸੁਣਾਈ ਜਾਵੇਗੀ ਸਜ਼ਾ
ਟ੍ਰੈਂਡਿੰਗ ਟੌਪਿਕ






















