ਬਿਰਹਾ ਦੇ ਸੁਲਤਾਨ ਨੂੰ ਯਾਦ ਕਰਦਿਆਂ
ਬਿਰਹਾ ਦੇ ਕਵੀ ਸ਼ਿਵ ਨੂੰ ਉਸਦੇ ਜਨਮ ਦਿਨ ਤੇ ਯਾਦ ਕਰਦਿਆਂ 'ਏਬੀਪੀ ਸਾਂਝਾ' ਵੱਲੋਂ ਸ਼ਰਧਾਂਜਲੀ।
Download ABP Live App and Watch All Latest Videos
View In App6 ਮਈ, 1973 ਨੂੰ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ। ਭਾਵੇਂ ਸ਼ਿਵ ਨੂੰ ਤੁਰ ਗਿਆਂ ਲੰਮਾ ਸਮਾਂ ਹੋ ਗਿਆ ਪਰ ਉਹ ਅੱਜ ਵੀ ਆਪਣੀਆਂ ਕਵਿਤਾਵਾਂ ਜ਼ਰੀਏ ਆਪਣੀ ਪਛਾਣ ਰੱਖਦਾ ਹੈ।
ਸ਼ਿਵ ਨੇ ਬੀਬੀਸੀ ਪੱਤਰਕਾਰ ਮਹਿੰਦਰ ਕੌਲ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੇਰੀ ਜ਼ਿੰਦਗੀ 'ਚ ਬਹੁਤ ਔਰਤਾਂ ਆਈਆਂ ਪਰ ਮੈਂ ਉਨ੍ਹਾਂ ਨੂੰ ਕਬੂਲ ਨਹੀਂ ਕੀਤਾ। ਉਸ ਨੇ ਮੰਨਿਆ ਕਿ ਜਿੰਨੀ ਮੁਹੱਬਤ ਮੈਨੂੰ ਮਿਲੀ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਸ਼ਾਇਰ ਨੂੰ ਮਿਲੀ ਹੋਵੇ। ਇਹ ਗੱਲ ਸੱਚ ਵੀ ਹੈ ਕਿ ਜੋ ਮੁਹੱਬਤ ਸ਼ਿਵ ਦੇ ਹਿੱਸੇ ਆਈ ਉਹ ਸ਼ਾਇਦ ਕਿਸੇ ਹੋਰ ਕਵੀ ਦੇ ਹਿੱਸੇ ਨਹੀਂ ਆਈ।
ਸ਼ਿਵ ਕੁਮਾਰ ਉਂਝ ਤਾਂ ਆਪਣੀ ਦਰਦ ਭਰੀ ਆਵਾਜ਼ ਤੇ ਜਾਦੂਮਈ ਸ਼ਬਦਾਂ ਕਰਕੇ ਬਹੁਤ ਪ੍ਰਸਿੱਧ ਹੋਇਆ ਪਰ ਉਸ ਦੇ ਕਾਵਿ ਸੰਗ੍ਰਹਿ ਲੂਣਾ ਨੇ ਉਸ ਦੀ ਪ੍ਰਸਿੱਧੀ 'ਚ ਵਿਸ਼ੇਸ਼ ਤੌਰ 'ਤੇ ਵਾਧਾ ਕੀਤਾ। ਕਾਵਿ-ਨਾਟ ਲੂਣਾ 'ਤੇ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ। ਸ਼ਿਵ ਨੇ ਪਹਿਲੀ ਵਾਰ ਇਸ ਕਾਵਿ ਨਾਟ 'ਚ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ ਸੀ।
ਸ਼ਿਵ ਦੇ ਗੀਤ 'ਕੰਡਿਆਲੀ ਥੋਰ' ਤੇ 'ਪੀੜਾਂ ਦਾ ਪਰਾਗਾ' ਬਹੁਤ ਜ਼ਿਆਦਾ ਮਕਬੂਲ ਹੋਏ।
ਸ਼ਿਵ ਕੁਮਾਰ ਨੂੰ ਖਾਸ ਤੌਰ 'ਤੇ ਬਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਗੀਤਾਂ ਤੇ ਕਵਿਤਾਵਾਂ 'ਚ ਬਿਰਹਾ ਦੀ ਹਾਜ਼ਰੀ ਰਹਿੰਦੀ ਹੈ।
ਸ਼ਿਵ ਨੇ ਕਈ ਕਾਵਿ ਸੰਗ੍ਰਹਿ ਲਿਖੇ ਜਿਵੇਂ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਤੇ ਬਿਰਹਾ ਤੂੰ ਸੁਲਤਾਨ।
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਸਿਰਮੌਰ ਕਵੀ ਹੋਇਆ ਹੈ। ਬਿਰਹਾ ਦੇ ਕਵੀ ਸ਼ਿਵ ਦਾ ਜਨਮ ਅੱਜ ਦੇ ਦਿਨ ਯਾਨੀ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ੰਕਰਗੜ੍ਹ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿੱਚ ਹੋਇਆ ਸੀ।
- - - - - - - - - Advertisement - - - - - - - - -