ਸ਼ਹੀਦਾਂ ਦੀ ਯਾਦ 'ਚ ਸਾਲ ਵਿੱਚ ਇੱਕ ਵਾਰ ਚੱਲਦੀ ਟਰੇਨ
ਡਰੀ ਹੋਈ ਬ੍ਰਿਟਿਸ਼ ਹਕੂਮਤ ਨੇ ਮਿਥੀ ਤਰੀਕ ਤੋਂ ਇੱਕ ਦਿਨ ਪਹਿਲਾਂ 23 ਮਾਰਚ, 1931 ਦੀ ਸ਼ਾਮ 7 ਵਜੇ ਤਿੰਨਾਂ ਨੂੰ ਫਾਂਸੀ ਦੇ ਦਿੱਤੀ। ਉਸ ਦੇ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਦੇਹਾਂ ਟੁੱਟੇ-ਟੁੱਟੇ ਕਰਕੇ ਅੰਗਰੇਜ਼ ਉਨ੍ਹਾਂ ਨੂੰ ਲਾਹੌਰ ਦੇ ਪਿਛਲੀ ਦੀਵਾਰ ਤੋੜ ਕੇ ਸਤਲੁਜ ਦਰਿਆ ਦੇ ਕਿਨਾਰੇ ਲਿਆਏ ਤੇ ਰਾਤ ਦੇ ਹਨੇਰੇ ਵਿੱਚ ਬਿਨਾ ਰੀਤੀ ਰਿਵਾਜ ਦੇ ਜਲਾ ਦਿੱਤਾ।
Download ABP Live App and Watch All Latest Videos
View In Appਭਾਰਤ-ਪਾਕਿ ਬਾਰਡਰ ਉੱਤੇ ਬਣੇ ਸਮਾਧੀ ਸਥਾਨ ਉੱਤੇ ਲੱਗੇ ਬਾਡਰ ਉੱਤੇ ਜਾਣਕਾਰੀ ਦਰਜ ਹੈ ਕਿ ਫਾਂਸੀ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਦੇਹਾਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆਏ। ਸਮਾਰਕ ਵਾਲੀ ਜਗ੍ਹਾ ਉੱਤੇ ਲੱਗੇ ਬੋਰਡ ਮੁਤਾਬਕ ਅੰਗਰੇਜ਼ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਦੇ ਦੋਸ਼ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਵਾਈ ਗਈ। ਇਸ ਦੇ ਵਿਰੋਧ ਵਿੱਚ ਪੂਰਾ ਲਾਹੌਰ ਬਗ਼ਾਵਤ ਦੇ ਲਈ ਉੱਠ ਖੜ੍ਹਾ ਹੋਇਆ।
ਸਤਲੁਜ ਦਰਿਆ ਦੇ ਕਰੀਬ ਬਣੇ ਇਸ ਸਮਾਧੀ ਸਥਾਨ ਨੂੰ ਹੁਣ ਸੈਲਾਨੀ ਸਥਾਨ ਦੇ ਤੌਰ ਉੱਤੇ ਵਿਕਸਿਤ ਕੀਤਾ ਜਾ ਰਿਹਾ ਹੈ। ਸਮਾਧੀ ਸਥਲ ਦੇ ਆਸਪਾਸ ਗ੍ਰੀਨਰੀ ਖੇਤਰ ਵਿਕਸਤ ਕੀਤਾ ਜਾ ਰਿਹਾ ਹੈ। ਇੱਥੇ ਪਾਰਕ ਤੇ ਝੂਲੇ-ਫੁਆਰੇ ਲਗਾਏ ਹਨ। ਸ਼ੁੱਕਰਵਾਰ ਤੇ ਐਤਵਾਰ ਨੂੰ ਖ਼ਾਸ ਤੌਰ ਉੱਤੇ ਸੈਲਾਨੀਆਂ ਦੀ ਭੀੜ ਹੁੰਦੀ ਹੈ।
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਹੁਸੈਨੀਵਾਲਾ ਸਥਿਤ ਸਮਾਧੀ ਵਾਲੀ ਜਗ੍ਹਾ 1960 ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਿੱਚ ਸਨ। ਲੋਕ ਭਾਵਨਾਵਾਂ ਨੂੰ ਦੇਖਦੇ ਹੋਏ 1950 ਵਿੱਚ ਤਿੰਨਾਂ ਸ਼ਹੀਦਾਂ ਨੂੰ ਸਮਾਧੀ ਵਾਲੀ ਜਗ੍ਹਾ ਪਾਕਿ ਤੋਂ ਲੈਣ ਦੀ ਕਵਾਇਦ ਸ਼ੁਰੂ ਹੋਈ। ਕਰੀਬ 10 ਸਾਲ ਬਾਅਦ ਫ਼ਾਜ਼ਿਲਕਾ ਦੇ 12 ਪਿੰਡ ਤੇ ਸੁਲੇਮਾਨ ਦੀ ਹੈੱਡ ਵਰਕਸ ਪਾਕਿਸਤਾਨ ਨੂੰ ਦੇਣ ਬਾਅਦ ਸ਼ਹੀਦ ਤ੍ਰਿਮੂਰਤੀ ਨਾਲ ਜੁੜੀ ਸਮਾਧੀ ਵਾਲੀ ਜਗ੍ਹਾ ਭਾਰਤ ਨੂੰ ਮਿਲ ਗਈ।
ਪੂਰੇ ਸਾਲ ਵਿੱਚ ਇੱਕ ਦਿਨ, ਸਿਰਫ 23 ਮਾਰਚ ਨੂੰ ਫ਼ਿਰੋਜਪੁਰ ਤੋਂ ਇੱਕ ਸਪੈਸ਼ਲ ਟਰੇਨ ਬਾਰਡਰ ਲਈ ਚੱਲਦੀ ਹੈ। ਗੌਰਤਲਬ ਹੈ ਕਿ ਫ਼ਿਰੋਜਪੁਰ ਸ਼ਹਿਰ ਤੋਂ 10 ਦੂਰੀ ਉੱਤੇ ਬਣੇ ਹੁਸੈਨੀਵਾਲਾ ਬਾਰਡਰ ਉੱਤੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੀ ਸਮਾਧੀ ਹੈ। ਇਸ ਸਮਾਧੀ ਉੱਤੇ 23 ਮਾਰਚ ਨੂੰ ਹਰ ਸਾਲ ਮੇਲਾ ਲੱਗਦਾ ਹੈ। ਸ਼ਹੀਦੀ ਮੇਲੇ ਵਿੱਚ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਪਿਛਲੇ ਸਾਲ ਤਾਂ ਇੱਥੇ ਦੇ ਮੇਲੇ ਵਿੱਚ ਖ਼ੁਦ ਪੀਐਮ ਮੋਦੀ ਆਏ ਸਨ।
ਚੰਡੀਗੜ੍ਹ: ਫ਼ਿਰੋਜਪੁਰ ਤੋਂ ਲੈ ਕੇ ਹੁਸੈਨੀਵਾਲਾ ਬਾਡਰ ਤੱਕ ਸਪੈਸ਼ਲ ਟਰੇਨ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇੱਕ ਸਮੇਂ ਵਿੱਚ ਰੇਲ ਲਾਈਨ ਹੁਸੈਨੀਵਾਲਾ ਤੋਂ ਹੋ ਕੇ ਲਾਹੌਰ ਤੱਕ ਜਾਂਦੀ ਸੀ ਪਰ ਪਾਕਿਸਤਾਨ ਨਾਲ ਹੋਏ ਯੁੱਧ ਦੌਰਾਨ ਰੇਲ ਮਾਰਗ ਬੰਦ ਕਰ ਦਿੱਤਾ ਗਿਆ। ਇੱਥੇ ਸਤਲੁਜ ਦਰਿਆ ਉੱਤੇ ਬਣੇ ਪੁਲ ਨੂੰ ਵੀ ਤੋੜ ਦਿੱਤਾ ਗਿਆ। ਹੁਣ ਫ਼ਿਰੋਜਪੁਰ ਤੋਂ ਹੁਸੈਨੀਵਾਲਾ ਵਿੱਚ ਹੀ ਆ ਕੇ ਰੇਲ ਲਾਈਨ ਖ਼ਤਮ ਹੋ ਜਾਂਦੀ ਹੈ। ਰੇਲਵੇ ਟਰੈਕ ਨੂੰ ਬਲਾਕ ਕਰਕੇ ਇੱਥੇ ਲਿਖਿਆ ਹੈ-ਦੀ ਐਂਡ ਆਫ਼ ਨਾਰਦਨ ਰੇਲਵੇ।
- - - - - - - - - Advertisement - - - - - - - - -