ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ, ਵੇਖੋ ਖੂਬਸੂਰਤ ਤਸਵੀਰਾਂ
ਸ੍ਰੀ ਹੇਮਕੁੰਟ ਸਾਹਿਬ ਉਤਰਾਂਚਲ ਦੇ ਜ਼ਿਲ੍ਹਾ ਚਮੌਲੀ ਵਿੱਚ ਹਿਮਾਲਿਆ ਦੀਆਂ ਚੋਟੀਆਂ ਵਿਚਾਲੇ 15,200 ਫੁੱਟ ਉੱਤੇ ਸੁਸ਼ੋਭਿਤ ਹੈ ਜਿੱਥੇ ਹਰ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ।
Download ABP Live App and Watch All Latest Videos
View In Appਚੰਡੀਗੜ੍ਹ: ਇਸ ਵਾਰ ਪਹਿਲੀ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੰਗਤਾਂ ਦੀ ਸਹੂਲਤ ਲਈ ਸਾਰੀ ਵਿਵਸਥਾ ਕੀਤੀ ਗਈ ਹੈ।
ਇਸ ਸਥਾਨ 'ਤੇ ਮਜ਼ਬੂਤ ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਉਣ ਪਿੱਛੇ ਦੇਸ਼ ਦੇ ਬਿਹਤਰ ਆਰਕੀਟੈਕਟਰਾਂ ਦੀ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ।
ਇਸ ਪਾਵਨ ਸਥਾਨ ਦੀ ਖੋਜ ਦੇ ਬਾਅਦ 1937 ਵਿੱਚ ਇੱਕ ਝੌਂਪੜੀਨੁਮਾ ਕਮਰਾ ਬਣਾ ਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਇਸ ਤੋਂ ਬਾਅਦ 1960 ਵਿੱਚ ਇਸੇ ਸਥਾਨ 'ਤੇ 10 ਵਰਗ ਫੁੱਟ ਦਾ ਕਮਰਾ ਬਣਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ।
ਜੋਸ਼ੀਮਠ-ਬਦਰੀਨਾਥ ਮੁੱਖ ਸੜਕ ਤੋਂ ਕਰੀਬ 22 ਕਿਮੀ ਪਹਾੜਾਂ ਦੇ ਊਬੜ-ਖਾਬੜ ਰਾਹ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਮੁੱਖ ਗੁਰਦੁਆਰਾ ਸਾਹਿਬ ਤਕ ਪਹੁੰਚਿਆ ਜਾਂਦਾ ਹੈ।
ਸਾਲ ਵਿੱਚ ਜ਼ਿਆਦਾਤਰ ਇੱਥੇ ਬਰਫ਼ ਤੇ ਬਾਰਸ਼ ਨਾਲ ਪੂਰਾ ਇਲਾਕਾ ਠੰਡੀਆਂ ਹਵਾਵਾਂ ਨਾਲ ਸਰਦ ਰਹਿੰਦਾ ਹੈ।
ਇਸ ਕਰਕੇ ਆਰਕੀਟੈਕਟਰਾਂ ਤੇ ਸਰਵੇਅਰ ਦੀ ਟੀਮ ਨੇ ਇਸ ਸਥਾਨ ਦਾ ਕਈ ਵਾਰ ਦੌਰਾ ਕਰਕੇ ਪਤਾ ਲਾਇਆ ਕਿ ਇੱਥੇ ਕਿਸ ਤਰ੍ਹਾਂ ਦਾ ਮਜ਼ਬੂਤ ਢਾਂਚਾ ਬਣਾਇਆ ਜਾ ਸਕਦਾ ਹੈ।
ਇਸ ਵਿੱਚ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ, ਸੀਪੀ ਘੋਸ਼, ਸਾਹਿਬ ਸਿੰਘ, ਗੁਰਸ਼ਰਨ ਸਿੰਘ, ਕੇਏ ਪਟੇਲ, ਮੇਜਰ ਜਨਰਲ ਹਕੀਕਤ ਸਿੰਘ ਸਮੇਤ ਕਈ ਲੋਕਾਂ ਨੇ ਇਸ ਸਥਾਨ 'ਤੇ ਸਟੀਲ ਦਾ ਪੱਕਾ ਢਾਂਚਾ ਤਿਆਰ ਕਰਨ ਵਿੱਚ ਯੋਗਦਾਨ ਪਾਇਆ।
1967 ਵਿੱਚ ਆਰਕੀਟੈਕਟ ਮਨਮੋਹਨ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੇ ਢਾਂਚੇ ਦਾ ਡਿਜ਼ਾਈਨ ਤਿਆਰ ਕੀਤਾ। ਇਹ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ 'ਤੇ ਬਰਫ਼, ਤੇਜ਼ ਹਵਾਵਾਂ ਤੇ ਬਰਫ਼ੀਲੀ ਜਲਵਾਯੂ ਅਸਰ ਨਾ ਕਰ ਸਕਣ।
ਉਸ ਤੋਂ ਬਾਅਦ ਦਿੱਲੀ ਦੇ ਠੇਕੇਦਾਰ ਨੂੰ ਨਿਰਮਾਣ ਕਾਰਜ ਸੌਪਿਆ ਗਿਆ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਕੋਲ ਪੂਰਾ ਢਾਂਚਾ ਅਸੈਂਬਲ ਕੀਤਾ ਗਿਆ ਸੀ।
ਹੁਣ ਇਸ ਢਾਂਚੇ ਨੂੰ ਮੰਜ਼ਲ ਤਕ ਲੈ ਕੇ ਜਾਣਾ ਸਭ ਤੋਂ ਵੱਡੀ ਚੁਣੌਤੀ ਸੀ। ਇਸ ਕਰਕੇ ਢਾਂਚੇ ਦੇ ਵੱਖ-ਵੱਖ ਹਿੱਸੇ ਬਣਾਏ ਗਏ। ਮਜ਼ਦੂਰਾਂ ਨੇ ਆਪਣੇ ਮੋਢਿਆਂ 'ਤੇ ਚੁੱਕ ਕੇ ਢਾਂਚੇ ਨੂੰ ਗੁਰਦੁਆਰਾ ਗੋਬਿੰਦਘਾਟ ਦੇ ਪਥਰੀਲੇ ਰਾਹ ਤੋਂ ਹੋ ਕੇ ਉਸ ਪਵਿੱਤਰ ਸਥਾਨ ਤਕ ਪਹੁੰਚਾਇਆ।
ਅਣਥੱਕ ਮਿਹਨਤ ਤੋਂ ਬਾਅਦ ਢਾਂਚੇ ਨੂੰ 14 ਸਾਲਾਂ ਮਗਰੋਂ 1981-82 ਵਿੱਚ ਮੁਸ਼ਕਲ ਸਥਿਤੀ 'ਚ ਇੱਥੇ ਇੰਸਟਾਲ ਕੀਤਾ ਗਿਆ। 43 ਤੋਂ 50 ਫੁੱਟ ਉੱਚੇ ਢਾਲਨੁਮਾ ਸਟੀਲ ਦੇ ਢਾਂਚੇ 'ਤੇ ਕਿਸੇ ਵੀ ਮੌਸਮ ਦਾ ਅਸਰ ਬੇਅਸਰ ਹੈ।
- - - - - - - - - Advertisement - - - - - - - - -