ਪੜਚੋਲ ਕਰੋ

30 ਅਕਤੂਬਰ 2021 ਦਾ ਮੁੱਖਵਾਕ

ਅੱਜ ਦਾ ਮੁੱਖਵਾਕ

ਸੂਹੀ ਛੰਤ ਮਹਲਾ ੪॥

ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ ਦੇਹ ਕੰਚਨ ਵੇ ਵੰਨੀਆ ਇਨਿ ਹਉ ਮੈ ਮਾਰਿ ਵਿਗੁਤੀਆ ॥ ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉ ਮੈ ਛੁਟੀਆ ॥੧॥ ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ ਜਨ ਨਾਨਕ ਪ੍ਰਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ ਸਾਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥ ਜਨ ਨਾਨਕ ਹਰਿ ਪ੍ਰਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥ ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥ ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥ ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥ ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥


30 ਅਕਤੂਬਰ 2021 ਦਾ ਮੁੱਖਵਾਕ

ਸੂਹੀ ਛੰਤ ਮਹਲਾ ੪ ॥ ਹੇ ਭਾਈ! ਜਿਸ ਹਉਮੈ ਨੇ, ਜਿਸ ਮਾਇਆ ਨੇ ਜੀਵ ਨੂੰ ਕਦੇ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ, ਇਸ ਮਾਇਆ ਨੂੰ ਆਪਣੇ ਅੰਦਰੋਂ ਮਾਰ ਮੁਕਾਓ। ਹੇ ਭਾਈ! ਵੇਖੋ! ਇਹ ਸਰੀਰ ਸੋਨੇ ਦੇ ਰ ੰਗ ਵਰਗਾ ਸੋਹਣਾ ਹੁੰਦਾ ਹੈ, ਪਰ ਜਿੱਥੇ ਹਉਮੈ ਆ ਵੜੀ, ਇਸ ਹਉ ਮੈ ਨੇ ਉਸ ਸਰੀਰ ਨੂੰ ਮਾਰ ਕੇ ਖ਼ੁਆਰ ਕਰ ਦਿੱਤਾ। ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੁਰਖ ਮਨੁੱਖ ਨੇ ਆਪਣੇ ਆਪ ਨੂੰ ਇਸ ਕਾਲਖ ਨਾਲ ਹੀ ਜੋੜ ਰੱਖਿਆ ਹੈ। ਹੇ ਦਾਸ ਨਾਨਕ! ਆਖ ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਹਊਮੇ ਤੋਂ ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖਲਾਸੀ ਮਿਲ ਜਾਂਦੀ ਹੈ।੧। ਹੇ ਭਾਈ! ਆਪਣੇ ਇਸ ਮਨ ਨੂੰ ਸਦਾ ਆਪਣੇ ਵੱਸ ਵਿਚ ਰੱਖੋ। ਮਨੁੱਖ ਦਾ ਇਹ ਮਨ ਸਦਾ ਬਾਸੇ (ਸ਼ਿਕਾਰੀ ਪੰਛੀ) ਵਾਂਗ ਭਟਕਦਾ ਰਹਿੰਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਦੁੱਖ ਵਿਚ ਹੀ ਬੀਤਦੀ ਹੈ। ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ ਨਾਮ ਜਪਦਿਆਂ ਉਸ ਦੇ ਮਨ ਵਿਚ ਉੱਠੀ ਹਰਿ-ਨਾਮ ਸਿਮਰਨ ਦੀ ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ- ਹੇ ਪ੍ਰਭੂ! ਮਨੂੰ ਵੀ ਆਪਣਾ ਨਾਮ ਜਪਣ ਦੀ ਸੂਝ ਬਖ਼ਸ਼। ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।੨। ਹੇ ਭਾਈ! ਗੁਰੂ ਦੀ ਸਰਨ ਪਈ ਰਹਿਣ ਵਾਲੀ ਜੀਵ-ਇਸਤ੍ਰੀ ਆਪਣੇ ਚਿੱਤ ਵਿਚ ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ ਆਸ ਕਰਦੀ ਰਹਿੰਦੀ ਹੈ, ਤੇ ਆਖਦੀ ਹੈ- ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਆ ਵੱਸ! ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈ, ਪਰ ਤੂੰ ਮੇਰੇ ਲਈ ਅਪਹੁੰਚ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਮਿਲਾ ਲ ੈ। ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ ਤੇਰੇ ਮਿਲਾਪ ਦੀ ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ। ਹੇ ਦਾਸ ਨਾਨਕ! ਆਖ-ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਦਾ ਹੈਂ।3। ਹੇ ਭਾਈ! ਜੀਵ-ਇਸਤ੍ਰੀ ਦੀ ਇੱਕੋ ਹੀ ਹਿਰਦਾ-ਸੇਜ ਉੱਤੇ ਹਰੀ ਪ੍ਰਭੂ ਵੱਸਦਾ ਹੈ, ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦੇ ਮਿਲਾਪ ਲਈ ਖਿੱਚ ਹੈ, ਤਾਂਘ ਹੈ ਪਰ ਜਿਸ ਜੀਵ ਇਸਤ੍ਰੀ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਨਾਲ ਮਿਲਾਂਦਾ ਹੈ। ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ ਆਪਣੀ ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! ਆਖ- ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
Embed widget