![ABP Premium](https://cdn.abplive.com/imagebank/Premium-ad-Icon.png)
Chaitra Navratri 2024: ਰਾਮਨਵਮੀ ਦੇ ਮੌਕੇ 'ਤੇ ਕਰੋ ਮਾਂ ਸਿੱਧੀਦਾਤਰੀ ਦੀ ਪੂਜਾ, ਚੜ੍ਹਾਓ ਆਹ ਪ੍ਰਸ਼ਾਦ, ਸਾਰੀਆਂ ਮਨੋਕਾਮਨਾਵਾਂ ਹੋਣਗੀਆਂ ਪੂਰੀਆਂ
Chaitra Navratri 2024: ਨਰਾਤਿਆਂ ਵਿੱਚ ਪੂਜਾ ਦਾ ਬਹੁਤ ਮਹੱਤਵ ਹੁੰਦਾ ਹੈ, ਪੂਜਾ ਦੇ ਨਾਲ-ਨਾਲ ਭੋਗ ਜਾਂ ਪ੍ਰਸ਼ਾਦ ਦਾ ਵੀ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਨੌਂ ਦੇਵੀ ਦੇਵਤਿਆਂ ਨੂੰ ਨੌਂ ਦਿਨਾਂ ਤੱਕ ਵੱਖ-ਵੱਖ ਭੋਗ ਲਾਇਆ ਹੈ। ਆਓ ਜਾਣਦੇ ਹਾਂ ਨੌਵੇਂ ਦਿਨ ਮਾਤਾ ਨੂੰ ਕਿਸ ਚੀਜ਼ ਦਾ ਭੋਗ ਲਾਉਣਾ ਚਾਹੀਦਾ ਹੈ।
![Chaitra Navratri 2024: ਰਾਮਨਵਮੀ ਦੇ ਮੌਕੇ 'ਤੇ ਕਰੋ ਮਾਂ ਸਿੱਧੀਦਾਤਰੀ ਦੀ ਪੂਜਾ, ਚੜ੍ਹਾਓ ਆਹ ਪ੍ਰਸ਼ਾਦ, ਸਾਰੀਆਂ ਮਨੋਕਾਮਨਾਵਾਂ ਹੋਣਗੀਆਂ ਪੂਰੀਆਂ chaitra-navratri-2024-day-9-maa-sidhidatri-bhog-or-prasad Chaitra Navratri 2024: ਰਾਮਨਵਮੀ ਦੇ ਮੌਕੇ 'ਤੇ ਕਰੋ ਮਾਂ ਸਿੱਧੀਦਾਤਰੀ ਦੀ ਪੂਜਾ, ਚੜ੍ਹਾਓ ਆਹ ਪ੍ਰਸ਼ਾਦ, ਸਾਰੀਆਂ ਮਨੋਕਾਮਨਾਵਾਂ ਹੋਣਗੀਆਂ ਪੂਰੀਆਂ](https://feeds.abplive.com/onecms/images/uploaded-images/2024/04/17/973e8d1a601be83e563383f74202539a1713313288958647_original.png?impolicy=abp_cdn&imwidth=1200&height=675)
Chaitra Navratri 2024: ਅੱਜ ਚੇਤ ਨਰਾਤਿਆਂ ਦੀ ਸਮਾਪਤੀ ਹੋ ਜਾਵੇਗੀ। ਚੇਤ ਨਰਾਤਿਆਂ ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਈ ਸੀ। ਨਰਾਤਿਆਂ ਦੇ ਅਖੀਰਲੇ ਦਿਨ ਵਰਤ ਖੋਲ੍ਹ ਕੇ ਨੌਵੇਂ ਦਿਨ ਭਾਵ 17 ਅਪ੍ਰੈਲ ਨੂੰ ਰਾਮਨਵਮੀ ਦਾ ਤਿਉਹਾਰ ਮਨਾਇਆ ਜਾਵੇਗਾ। ਚੇਤ ਨਰਾਤਿਆਂ ਦਾ ਆਖਰੀ ਵਰਤ ਮਾਂ ਸਿੱਧੀਦਾਤਰੀ ਦਾ ਹੈ, ਇਸ ਦਿਨ ਮਾਤਾ ਦੇ ਅੰਤਿਮ ਰੂਪ ਦੀ ਪੂਜਾ ਕੀਤੀ ਜਾਂਦੀ ਹੈ।
ਮਾਤਾ ਸਿੱਧੀਦਾਤਰੀ ਚਾਰ ਬਾਹਾਂ ਵਾਲੀ ਹੈ। ਉਨ੍ਹਾਂ ਦਾ ਵਾਹਨ ਸ਼ੇਰ ਹੈ। ਉਹ ਕਮਲ ਦੇ ਫੁੱਲ 'ਤੇ ਵੀ ਬੈਠਦੇ ਹਨ। ਉਨ੍ਹਾਂ ਦੇ ਹੇਠਲੇ ਸੱਜੇ ਹੱਥ ਵਿੱਚ ਕਮਲ ਦਾ ਫੁੱਲ ਹੈ।
ਮਾਂ ਸਿੱਧੀਦਾਤਰੀ ਦੇ ਇਸ ਰੂਪ ਨੂੰ ਹਰ ਤਰ੍ਹਾਂ ਦੀਆਂ ਪ੍ਰਾਪਤੀਆਂ ਦੇਣ ਵਾਲੀ ਮਾਂ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਨਾਮ ਦਾ ਅਰਥ ਹੈ 'ਸਿੱਧੀ' ਭਾਵ ਅਲੌਕਿਕ ਸ਼ਕਤੀ ਅਤੇ 'ਧਾਤਰੀ' ਦਾ ਅਰਥ ਹੈ ਦੇਣ ਵਾਲੀ ਮਾਂ। ਚੇਤ ਨਰਾਤਿਆਂ ਵਿੱਚ ਮਾਤਾ ਦੇ ਇਸ ਰੂਪ ਦੀ ਵਿਸ਼ੇਸ਼ ਮਹਿਮਾ ਹੈ। ਮਾਂ ਦਾ ਇਹ ਰੂਪ ਸਾਰੇ ਕੰਮਾਂ ਵਿੱਚ ਸਫਲਤਾ ਪ੍ਰਦਾਨ ਕਰਨ ਵਾਲਾ ਦੱਸਿਆ ਗਿਆ ਹੈ।
ਲਾਓ ਆਹ ਭੋਗ
ਨੌਂ ਵੱਖ-ਵੱਖ ਦਿਨਾਂ 'ਤੇ ਦੇਵੀ ਦੇ ਨੌਂ ਰੂਪਾਂ ਨੂੰ ਵੱਖ-ਵੱਖ ਭੋਗ ਲਾਇਆ ਜਾਂਦਾ ਹੈ ਭਾਵ ਕਿ ਵੱਖ-ਵੱਖ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਮਾਂ ਦੁਰਗਾ ਦੇ ਨੌਵੇਂ ਰੂਪ ਮਾਂ ਸਿੱਧੀਦਾਤਰੀ ਨੂੰ ਹਲਵਾ-ਪੂੜੀ ਅਤੇ ਛੋਲੇ ਚੜ੍ਹਾਏ ਜਾਂਦੇ ਹਨ। ਮਾਂ ਦੇ ਇਸ ਭੋਗ ਜਾਂ ਪ੍ਰਸ਼ਾਦ ਨੂੰ ਲੜਕੀਆਂ ਅਤੇ ਬ੍ਰਾਹਮਣਾਂ ਵਿੱਚ ਵੰਡਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਮਾਂ ਪ੍ਰਸੰਨ ਹੁੰਦੀ ਹੈ ਅਤੇ ਸਾਧਕ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-04-2024)
ਦੇਵੀਪੁਰਾਣ ਦੇ ਅਨੁਸਾਰ, ਭਗਵਾਨ ਸ਼ਿਵ ਨੇ ਮਾਤਾ ਸਿੱਧੀਦਾਤਰੀ ਤੋਂ ਅੱਠ ਸਿੱਧੀਆਂ ਪ੍ਰਾਪਤ ਕੀਤੀਆਂ ਸਨ। ਬਾਅਦ ਵਿੱਚ, ਮਾਤਾ ਸਿੱਧੀਦਾਤਰੀ ਦੀ ਕਿਰਪਾ ਨਾਲ, ਭਗਵਾਨ ਸ਼ਿਵ ਦਾ ਅੱਧਾ ਸਰੀਰ ਇੱਕ ਦੇਵੀ ਦਾ ਬਣ ਗਿਆ ਸੀ ਅਤੇ ਉਸਨੂੰ ਅਰਧਨਾਰੀਸ਼ਵਰ ਕਿਹਾ ਗਿਆ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਵੀ ਵਿਸ਼ੇਸ਼ ਫਲਦਾਇਕ ਮੰਨੀ ਜਾਂਦੀ ਹੈ। ਬੁੱਧਵਾਰ ਨੂੰ ਨਰਾਤਿਆਂ ਦਾ ਆਖਰੀ ਦਿਨ ਹੋਣ ਕਾਰਨ ਇਸ ਪੂਜਾ ਦਾ ਮਹੱਤਵ ਵੱਧ ਜਾਂਦਾ ਹੈ। ਬੁੱਧਵਾਰ ਭਗਵਾਨ ਗਣੇਸ਼ ਦਾ ਮਨਪਸੰਦ ਦਿਨ ਵੀ ਹੈ।
ਇਦਾਂ ਕਰੋ ਮਾਤਾ ਦੀ ਪੂਜਾ
ਸਵੇਰੇ ਜਲਦੀ ਉੱਠ ਕੇ ਨਹਾ ਕੇ ਸਾਫ਼ ਕੱਪੜੇ ਪਾ ਲਓ।
ਦੇਵੀ ਮਾਂ ਦੀ ਮੂਰਤੀ ਨੂੰ ਗੰਗਾ ਜਲ ਜਾਂ ਸ਼ੁੱਧ ਪਾਣੀ ਨਾਲ ਇਸ਼ਨਾਨ ਕਰਾਓ।
ਮਾਤਾ ਨੂੰ ਚਿੱਟੇ ਰੰਗ ਦੇ ਵਸਤਰ ਚੜ੍ਹਾਓ।
ਧਾਰਮਿਕ ਮਾਨਤਾਵਾਂ ਅਨੁਸਾਰ ਮਾਂ ਨੂੰ ਚਿੱਟਾ ਰੰਗ ਪਸੰਦ ਹੈ।
ਮਾਂ ਦੀ ਆਰਤੀ ਅਤੇ ਪਾਠ ਕਰੋ।
ਮਾਂ ਨੂੰ ਆਪਣਾ ਮਨਪਸੰਦ ਹਲਵਾ-ਪੂੜੀ ਅਤੇ ਛੋਲੇ ਚੜ੍ਹਾਓ।
ਇਹ ਵੀ ਪੜ੍ਹੋ: Veins: ਰਾਤ ਨੂੰ ਸੌਣ ਵੇਲੇ ਚੜ੍ਹ ਜਾਂਦੀ ਤੁਹਾਡੀ ਵੀ ਨਾੜ? ਅਪਣਾਓ ਆਹ ਤਰੀਕਾ, ਤੁਰੰਤ ਮਿਲੇਗੀ ਰਾਹਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)