Chandra Grahan 2024: 25 ਮਾਰਚ ਨੂੰ ਹੋਲੀ ਦਾ ਤਿਉਹਾਰ ਹੈ ਨਾਲ ਹੀ ਇਸ ਦਿਨ ਚੰਦਰ ਗ੍ਰਹਿਣ ਵੀ ਲੱਗ ਰਿਹਾ ਹੈ। ਇਹ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੈ। ਜਦੋਂ ਸੂਰਜ ਅਤੇ ਚੰਦਰਮਾ ਧਰਤੀ ਦੇ ਵਿਚਾਲੇ ਆ ਜਾਂਦੇ ਹਨ ਤਾਂ ਸੂਰਜ ਦੀ ਪੂਰੀ ਰੋਸ਼ਨੀ ਚੰਦਰਮਾ ‘ਤੇ ਨਹੀਂ ਪੈਂਦੀ ਹੈ। ਇਸ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ। ਧਾਰਮਿਕ ਮਾਨਤਾ ਮੁਤਾਬਕ ਚੰਦਰ ਗ੍ਰਹਿਣ ਇੱਕ ਅਸ਼ੁੱਭ ਘਟਨਾ ਹੈ।
ਉੱਥੇ ਹੀ ਇਸ ਦੌਰਾਨ ਆਮ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਗਰਭਵਤੀ ਔਰਤਾਂ ਦੇ ਲਈ ਕੁਝ ਖ਼ਾਸ ਨਿਯਮ ਹਨ, ਉਨ੍ਹਾਂ ਨੂੰ ਖ਼ਾਸ ਕਰਕੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਵਰਤਣੀਆਂ ਚਾਹੀਦੀਆਂ ਆਹ ਸਾਵਧਾਨੀਆਂ
ਘਰ ਵਿੱਚ ਰਹਿਣਾ ਕਿਉਂ ਹੁੰਦਾ ਜ਼ਰੂਰੀ- ਮਾਨਤਾ ਹੈ ਕਿ ਚੰਦਰ ਗ੍ਰਹਿਣ ਵੇਲੇ ਚੰਦਰਮਾ ਤੋਂ ਦੂਸ਼ਿਤ ਕਿਰਣਾ ਨਿਕਲਦੀਆਂ ਹਨ ਜਿਸ ਕਰਕੇ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੈ
ਸੌਣ ਦੀ ਥਾਂ ਕਰੋ ਆਹ ਕੰਮ- ਸ਼ਾਸਤਰਾਂ ਦੇ ਅਨੁਸਾਰ, ਚੰਦਰ ਗ੍ਰਹਿਣ ਦੇ ਦੌਰਾਨ ਪਾਪ ਗ੍ਰਹਿ ਰਾਹੂ-ਕੇਤੂ ਵਧੇਰੇ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ, ਗਰਭਵਤੀ ਔਰਤਾਂ ਨੂੰ ਘਰ ਵਿੱਚ ਗਾਇਤਰੀ ਮੰਤਰ ਜਾਂ ਮਹਾਮਰਿਤੁੰਜਯ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਗ੍ਰਹਿਣ ਵੇਲੇ ਸੌਣਾ ਨਹੀਂ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਬੈਠ ਕੇ ਮੰਤਰ ਦਾ ਜਾਪ ਕਰੋ।
ਖਾਣਾ ਖਾਣ ਦੇ ਨਿਯਮ – ਚੰਦਰ ਗ੍ਰਹਿਣ ਵੇਲੇ ਖਾਣਾ ਖਾਣ ਦੀ ਮਨਾਹੀ ਹੁੰਦੀ ਹੈ ਪਰ ਪ੍ਰੈਗਨੈਂਸੀ ਵਿੱਚ ਮਾਂ ਅਤੇ ਬੱਚੇ ਨੂੰ ਭਰਪੂਰ ਪੋਸ਼ਣ ਚਾਹੀਦਾ ਹੁੰਦਾ ਹੈ ਜਿਸ ਕਰਕੇ ਭੁੱਖੇ ਨਾ ਰਹੋ, ਖਾਣੇ ਵਿੱਚ ਤੁਲਸੀ ਪਾ ਕੇ ਖਾਣਾ ਖਾ ਸਕਦੇ ਹੋ।
ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ – ਗਰਭਵਤੀ ਔਰਤਾਂ ਨੂੰ ਗ੍ਰਹਿਣ ਵੇਲੇ ਕਿਸੇ ਵੀ ਧਾਰ ਵਾਲੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਜਿਵੇਂ ਕਿ ਚਾਕੂ ਨਾਲ ਕੁਝ ਵੀ ਨਹੀਂ ਕੱਟਣਾ ਚਾਹੀਦਾ, ਨਾ ਹੀ ਕੈਂਚੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਬੱਚੇ ‘ਤੇ ਬਹੁਤ ਬੂਰਾ ਅਸਰ ਪੈਂਦਾ ਹੈ।
ਚੰਦਰਮਾ ਦੇ ਦਰਸ਼ਨ ਹਨ ਅਸ਼ੁਭ- ਚੰਦਰ ਗ੍ਰਹਿਣ ਦਾ ਸੂਤਕ ਸਮਾਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਗਰਭਵਤੀ ਔਰਤਾਂ ਨੂੰ ਸੁਤਕ ਦੀ ਸ਼ੁਰੂਆਤ ਤੋਂ ਗ੍ਰਹਿਣ ਦੇ ਅੰਤ ਤੱਕ ਚੰਦਰਮਾ ਨਹੀਂ ਦੇਖਣਾ ਚਾਹੀਦਾ ਹੈ। ਇਹ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਗ੍ਰਹਿਣ ਦੀ ਸਮਾਪਤੀ ਵੇਲੇ ਕਰੋ ਆਹ ਕੰਮ - ਚੰਦਰ ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਪਾਣੀ ਵਿੱਚ ਗੰਗਾ ਜਲ ਵਿੱਚ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਭੋਜਨ ਦਾ ਵੀ ਦਾਨ ਕਰੋ। ਇਸ ਕਾਰਨ ਗ੍ਰਹਿਣ ਨਹੀਂ ਲੱਗਦਾ।
ਇਹ ਵੀ ਪੜ੍ਹੋ: ਵੱਡਾ ਖੁਲਾਸਾ: ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀਆਂ ਸ਼ਰਾਬ ਦੀਆਂ ਬੋਤਲਾਂ 'ਚ ਘਾਤਕ ‘ਮਿਥੇਨੌਲ’