Chhath Puja 2023: ਛਠ ਮਾਤਾ ਸੂਰਜ ਦੇਵਤਾ ਦੀ ਪੂਜਾ ਕਰਨ ਲਈ ਐਤਵਾਰ ਨੂੰ ਸ਼ਾਮ ਨੂੰ ਅਰਘ ਦਿੱਤਾ ਜਾਵੇਗਾ ਅਤੇ ਚਾਰ ਰੋਜ਼ਾ ਛਠ ਦਾ ਤਿਉਹਾਰ ਸੋਮਵਾਰ ਨੂੰ ਸਵੇਰ ਦੇ ਅਰਘ ਨਾਲ ਸਮਾਪਤ ਹੋਵੇਗਾ। ਇਸ ਕਾਰਨ ਖਰਨੇ ਦਾ ਦਿਨ ਸ਼ਾਮ ਦੇ ਅਰਘ ਦੇ ਦਿਨ ਤੋਂ ਇੱਕ ਦਿਨ ਪਹਿਲਾਂ, ਨਹਾਏ-ਖਾਏ ਤੋਂ ਬਾਅਦ ਆਉਂਦਾ ਹੈ। ਛਠ ਪੂਜਾ ਵਿੱਚ ਖਰਨੇ ਦਾ ਦਿਨ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਛਠ ਮਾਤਾ ਆਪਣੇ ਸ਼ਰਧਾਲੂਆਂ ਦੇ ਘਰਾਂ ਵਿੱਚ ਆਗਮਨ ਕਰਦੀ  ਹੈ।


17 ਨਵੰਬਰ ਨੂੰ ਨਹਾਏ-ਖਾਏ ਨਾਲ ਆਸਥਾ ਦੇ ਮਹਾਨ ਤਿਉਹਾਰ ਛਠ ਦੀ ਸ਼ੁਰੂਆਤ ਹੋ ਗਈ ਹੈ। ਚਾਰ ਦਿਨ ਤੱਕ ਚੱਲਣ ਵਾਲਾ ਇਹ ਤਿਉਹਾਰ ਬਹੁਤ ਹੀ ਖਾਸ ਹੈ। ਛਠ ਪੂਜਾ ਦੇ ਦੂਜੇ ਦਿਨ ਛਠ ਮਾਤਾ ਲਈ ਖ਼ਾਸ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ। ਦੂਜੇ ਦਿਨ ਨੂੰ ਖਰਨਾ ਕਿਹਾ ਜਾਂਦਾ ਹੈ।


ਛਠ ਪੂਜਾ 'ਤੇ ਖਰਨੇ ਦਾ ਵਿਸ਼ੇਸ਼ ਮਹੱਤਵ ਹੈ। ਛਠ ਪੂਜਾ ਵਾਲੇ ਦਿਨ ਘਰ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਛਠ ਮਾਤਾ ਵਿੱਚ ਆਸਥਾ ਰੱਖਣ ਵਾਲਿਆਂ ਦਾ ਪਹਿਲਾਂ ਹੀ ਇਹ ਮੰਨਣਾ ਹੈ ਕਿ ਜਿੱਥੇ ਗੰਦਗੀ ਹੁੰਦੀ ਹੈ, ਉੱਥੇ ਛਠ ਮਾਤਾ ਦਾ ਵਾਸ ਨਹੀਂ ਹੁੰਦਾ। ਛਠ ਪੂਜਾ ਦੌਰਾਨ ਘਰ ਨੂੰ ਗੰਦਾ ਨਾ ਹੋਣ ਦਿਓ। ਇਸ ਵਰਤ ਦੌਰਾਨ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।


ਇਸ ਕਰਕੇ ਸਾਫ-ਸਫਾਈ ਦਾ ਰੱਖੋ ਖਾਸ ਧਿਆਨ


ਖਰਨੇ ਵਾਲੇ ਦਿਨ ਵਰਤ ਲਈ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ, ਜਿਸ ਲਈ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਵਰਤ ਰੱਖਣ ਵਾਲਿਆਂ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਪ੍ਰਸ਼ਾਦ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਛਠ ਪੂਜਾ ਦੇ ਦੂਜੇ ਦਿਨ ਪ੍ਰਸਾਦ ਬਣਾਇਆ ਜਾਂਦਾ ਹੈ, ਘਰ ਦੀਆਂ ਔਰਤਾਂ ਇਸ ਦਿਨ ਵਰਤ ਰੱਖਦੀਆਂ ਹਨ।


ਪ੍ਰਸਾਦ ਵਿੱਚ ਦੁੱਧ, ਗੁੜ ਅਤੇ ਚੌਲਾਂ ਦੀ ਖੀਰ ਬਣਾਈ ਜਾਂਦੀ ਹੈ। ਵਰਤ ਰੱਖਣ ਵਾਲੀਆਂ ਔਰਤਾਂ ਸੂਰਜ ਦੇਵਤਾ ਨੂੰ ਜਲ ਚੜ੍ਹਾ ਕੇ ਹੀ ਇਸ ਪ੍ਰਸ਼ਾਦ ਨੂੰ ਛਕਦੀਆਂ ਹਨ। ਫਿਰ ਇਸ ਨੂੰ ਘਰ ਦੇ ਬਾਕੀ ਮੈਂਬਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਛਠ ਤਿਉਹਾਰ ਦੀ ਅਸਲ ਸ਼ੁਰੂਆਤ ਇਸ ਦਿਨ ਤੋਂ ਹੁੰਦੀ ਹੈ। ਇੱਕ ਨਿਰਜਲਾ ਵਰਤ ਲਗਭਗ 36 ਘੰਟਿਆਂ ਲਈ ਰੱਖਿਆ ਜਾਂਦਾ ਹੈ ਅਤੇ ਇਹ ਔਖਾ ਵਰਤ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਚੜ੍ਹਦੇ ਸੂਰਜ ਨੂੰ ਅਰਘ ਨਹੀਂ ਦਿੱਤਾ ਜਾਂਦਾ।


ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਦੇ ਟੁੱਟੇ ਰਿਕਾਰਡ, 'ਸੂਬੇ ਦੀ ਆਬੋ-ਹਵਾ ਖਰਾਬ ਕਰਨ 'ਚ ਆਪ ਪੂਰੀ ਤਰ੍ਹਾਂ ਜਿੰਮੇਵਾਰ'


ਇਦਾਂ ਬਣਾਉ ਖਰਨੇ ਦੀ ਖੀਰ


ਛਠ ਪੂਜਾ ਲਈ ਇਸ ਖੀਰ ਨੂੰ ਬਣਾਉਣ ਲਈ ਗੁੜ ਅਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਲਈ ਦੁੱਧ ਵਿਚ ਗੁੜ ਨਾ ਪਾਓ ਕਿਉਂਕਿ ਇਸ ਨਾਲ ਖੀਰ ਫਟ ਸਕਦੀ ਹੈ। ਖੀਰ ਨੂੰ ਫਟਣ ਤੋਂ ਬਚਾਉਣ ਲਈ ਤੁਹਾਨੂੰ ਇਸ ਨੂੰ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।


ਸਭ ਤੋਂ ਪਹਿਲਾਂ ਚੌਲਾਂ ਨੂੰ ਧੋ ਲਓ ਅਤੇ ਕੁਝ ਦੇਰ ਲਈ ਭਿਓਂ ਕੇ ਰੱਖ ਦਿਓ।


ਇਸ ਤੋਂ ਬਾਅਦ ਚੌਲਾਂ ਨੂੰ ਗਰਮ ਪਾਣੀ 'ਚ ਪਾ ਕੇ ਚੰਗੀ ਤਰ੍ਹਾਂ ਪਕਾਓ।


ਕੋਈ ਹੋਰ ਚੀਜ਼ ਪਾਉਣ ਤੋਂ ਪਹਿਲਾਂ ਚੌਲਾਂ ਨੂੰ ਹੱਥ ਲਾ ਕੇ ਦੇਖੋ ਕਿ ਇਹ ਪਕੇ ਹਨ ਹੈ ਜਾਂ ਨਹੀਂ।


ਜਦੋਂ ਚੌਲ ਪੱਕ ਜਾਣ ਤਾਂ ਇਸ 'ਚ ਗੁੜ ਮਿਲਾਓ।


ਗੁੜ ਨੂੰ ਪੂਰੀ ਤਰ੍ਹਾਂ ਪਿਘਲਾ ਕੇ ਚੌਲਾਂ ਦੇ ਨਾਲ ਪਕਣ ਦਿਓ।


ਗੁੜ ਪੂਰੀ ਤਰ੍ਹਾਂ ਪਿਘਲ ਜਾਣ ਤੋਂ ਬਾਅਦ, ਇਸ ਵਿਚ ਦੁੱਧ ਪਾਓ ਅਤੇ ਖੀਰ ਨੂੰ ਪਕਣ ਦਿਓ।


ਇਸ ਤੋਂ ਬਾਅਦ ਉੱਪਰੋਂ ਸੁੱਕੇ ਮੇਵੇ ਕੱਟ ਕੇ ਮਿਕਸ ਕਰ ਲਓ।


ਜਦੋਂ ਦੁੱਧ ਅਤੇ ਖੀਰ ਚੰਗੀ ਤਰ੍ਹਾਂ ਪਕ ਜਾਣ ਅਤੇ ਰਲ ਜਾਣ ਤਾਂ ਗੈਸ ਬੰਦ ਕਰ ਦਿਓ।


ਇਹ ਵੀ ਪੜ੍ਹੋ: Turmeric Cultivation: ਹਲਦੀ ਦੀ ਖੇਤੀ ਨੂੰ ਕਿਉਂ ਮੰਨਿਆ ਜਾਂਦਾ ਕਮਾਈ ਵਾਲੀ ਫਸਲ? ਜਾਣੋ ਹਰੇਕ ਗੱਲ