Diwali Festival: ਦੀਵਾਲੀ ਅੱਜ ਜਾਂ ਕੱਲ੍ਹ ...? ਤਰੀਕ ਨੂੰ ਲੈ ਲੋਕ ਹੋਏ ਪਰੇਸ਼ਾਨ..ਇੱਥੇ ਜਾਣੋ ਜਵਾਬ
Diwali Festival: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚਾਲੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਕਈ ਥਾਵਾਂ ਉੱਪਰ ਅੱਜ ਯਾਨੀ 31 ਅਕਤੂਬਰ ਅਤੇ ਕਈ ਥਾਵਾਂ ਉੱਪਰ ਕੱਲ੍ਹ ਯਾਨੀ 1 ਨਵੰਬਰ ਨੂੰ ਦੀਵਾਲੀ
Diwali Festival: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚਾਲੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਕਈ ਥਾਵਾਂ ਉੱਪਰ ਅੱਜ ਯਾਨੀ 31 ਅਕਤੂਬਰ ਅਤੇ ਕਈ ਥਾਵਾਂ ਉੱਪਰ ਕੱਲ੍ਹ ਯਾਨੀ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। ਹਾਲਾਂਕਿ ਇਸ ਵਾਰ ਦੀਵਾਲੀ ਨੂੰ ਲੈ ਜ਼ਿਆਦਾਤਰ ਲੋਕ ਉਲਝਣ ਵਿੱਚ ਹੀ ਹਨ। ਜਿਵੇਂ ਕਿ ਹਿੰਦੂ ਭਾਈਚਾਰੇ ਵਿੱਚ ਦੀਵਾਲੀ ਦਾ ਬਹੁਤ ਮਹੱਤਵ ਹੈ। ਦੇਸ਼ ਭਰ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਕੀ ਦੀਵਾਲੀ ਅੱਜ ਯਾਨੀ ਕਿ 31 ਅਕਤੂਬਰ ਨੂੰ ਹੈ ਜਾਂ ਕੱਲ੍ਹ 1 ਨਵੰਬਰ ਨੂੰ? ਜੇਕਰ ਤੁਸੀਂ ਵੀ ਦੀਵਾਲੀ ਮਨਾਉਣ ਦੀ ਤਰੀਕ ਨੂੰ ਲੈ ਕੇ ਉਲਝਣ 'ਚ ਹੋ ਤਾਂ ਇਸ ਖਬਰ ਰਾਹੀਂ ਜਾਣੋ ਸਹੀ ਤਰੀਕ...
ਪੰਡਿਤਾਂ ਅਨੁਸਾਰ ਦੀਵਾਲੀ ਦੀ ਪੂਜਾ ਪ੍ਰਦੋਸ਼ ਕਾਲ ਵਿੱਚ ਕੀਤੀ ਜਾਂਦੀ ਹੈ। ਇਸ ਵਾਰ ਕਾਰਤਿਕ ਮਹੀਨੇ ਦੀ ਅਮਾਵਸਯਾ ਤਰੀਕ 31 ਅਕਤੂਬਰ ਨੂੰ ਬਾਅਦ ਦੁਪਹਿਰ 3.52 ਵਜੇ ਸ਼ੁਰੂ ਹੋ ਰਹੀ ਹੈ, ਜੋ ਕਿ 1 ਨਵੰਬਰ ਨੂੰ ਸ਼ਾਮ 6.16 ਵਜੇ ਸਮਾਪਤ ਹੋਵੇਗੀ। ਇਸ ਦੇ ਮੱਦੇਨਜ਼ਰ 31 ਅਕਤੂਬਰ ਨੂੰ ਅਮਾਵਸਿਆ ਤਿਥੀ ਪੂਰੀ ਰਾਤ ਰਹੇਗੀ। ਹਾਲਾਂਕਿ, ਕੁਝ ਪੰਡਿਤ 1 ਨਵੰਬਰ ਨੂੰ ਦੀਵਾਲੀ ਪੂਜਾ ਦੀ ਗੱਲ ਕਰ ਰਹੇ ਹਨ। ਕਿਉਂਕਿ ਦੀਵਾਲੀ ਵਾਲੇ ਦਿਨ ਵਪਾਰਕ ਅਦਾਰਿਆਂ ਵਿੱਚ ਦਿਨ ਵੇਲੇ ਪੂਜਾ ਕੀਤੀ ਜਾਂਦੀ ਹੈ, ਇਸ ਪੂਜਾ ਨੂੰ ਮਹਾਂਨਿਸ਼ਠ ਕਾਲ ਦੀ ਪੂਜਾ ਕਿਹਾ ਜਾਂਦਾ ਹੈ।
ਦੀਵਾਲੀ ਦਾ ਤਿਉਹਾਰ 1 ਨਵੰਬਰ ਨੂੰ ਹੀ ਮਨਾਇਆ ਜਾਵੇ
ਅਜਿਹੇ 'ਚ ਉਨ੍ਹਾਂ ਫੈਸਲਾ ਕੀਤਾ ਕਿ ਦੀਵਾਲੀ ਦਾ ਤਿਉਹਾਰ 1 ਨਵੰਬਰ ਨੂੰ ਹੀ ਮਨਾਇਆ ਜਾਵੇ। ਅਜਿਹੇ ਵਿੱਚ ਲੋਕਾਂ ਨੂੰ ਉਲਝਣ ਵਿੱਚ ਪੈਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ 2 ਦਿਨ ਵੀ ਭਗਵਾਨ ਦੀ ਪੂਜਾ ਕਰ ਸਕਦੇ ਹੋ, ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਦੀਵਾਲੀ ਕਦੋਂ ਮਨਾਈ ਜਾਵੇ। 2 ਦਿਨ ਘਰ 'ਚ ਦੀਵਾ ਜਗਾ ਕੇ ਦੇਵੀ ਲਕਸ਼ਮੀ ਦੀ ਪੂਜਾ ਕਰਨ 'ਤੇ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ। ਕਿਉਂਕਿ ਪ੍ਰਮਾਤਮਾ ਦਾ ਨਾਮ ਜਪਣਾ ਅਤੇ ਉਸ ਦੀ ਪੂਜਾ ਕਰਨ ਨਾਲ ਕਿਸੇ ਸ਼ੁਭ ਸਮੇਂ ਜਾਂ ਤਰੀਕ ਨੂੰ ਕੋਈ ਫਰਕ ਨਹੀਂ ਪੈਂਦਾ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਸੂਬੇ ਵਿੱਚ 31 ਅਕਤੂਬਰ ਦਿਨ ਵੀਰਵਾਰ ਨੂੰ ਦੀਵਾਲੀ ਦੀ ਛੁੱਟੀ ਹੈ। 1 ਨਵੰਬਰ ਸ਼ੁੱਕਰਵਾਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ 'ਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।