ਪੜਚੋਲ ਕਰੋ

Eid-ul-Fitr: ਦਿਖਿਆ ਈਦ ਦਾ ਚੰਦ, ਪੀਐਮ ਮੋਦੀ ਅਤੇ ਰਾਹੁਲ ਗਾਂਧੀ ਨੇ ਟਵੀਟ ਕਰ ਦਿੱਤੀ ਵਧਾਈ

ਦਿੱਲੀ ਸਮੇਤ ਦੇਸ਼ ਭਰ 'ਚ ਚੰਨ ਨਜ਼ਰ ਆਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾ ਰਹੇ ਹਨ। ਅੱਜ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖਰੀ ਦਿਨ ਹੈ।

Eid Mubarak 2022 Wishes: ਦਿੱਲੀ ਸਮੇਤ ਦੇਸ਼ ਭਰ 'ਚ ਚੰਨ ਨਜ਼ਰ ਆਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾ ਰਹੇ ਹਨ। ਅੱਜ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖਰੀ ਦਿਨ ਹੈ। ਦੇਸ਼ ਦੇ ਸਾਰੇ ਨੇਤਾ ਇਸ ਦਿਨ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦੇ ਰਹੇ ਹਨ। ਇਸ ਸਿਲਸਿਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਨੇਤਾਵਾਂ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਈਦ-ਉਲ-ਫਿਤਰ ਦੀਆਂ ਸ਼ੁਭਕਾਮਨਾਵਾਂ। ਇਹ ਸ਼ੁਭ ਅਵਸਰ ਸਾਡੇ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਵਧਾਏਗਾ। ਮੈਂ ਸਾਰੇ ਦੇਸ਼ਵਾਸੀਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਈਦ ਮੁਬਾਰਕ! ਇਹ ਪਵਿੱਤਰ ਤਿਉਹਾਰ ਪਿਆਰ ਦੀ ਭਾਵਨਾ ਪੈਦਾ ਕਰੇ, ਅਤੇ ਸਾਨੂੰ ਸਾਰਿਆਂ ਨੂੰ ਭਾਈਚਾਰੇ ਅਤੇ ਸਦਭਾਵਨਾ ਦੇ ਬੰਧਨ ਵਿੱਚ ਬੰਨ੍ਹੇ।

 

ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਤਿਉਹਾਰ ਦੇਸ਼ਵਾਸੀਆਂ ਵਿੱਚ ਹਮਦਰਦੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਅੱਗੇ ਲੈ ਕੇ ਜਾਵੇ। ਇਸ ਦੇ ਨਾਲ ਹੀ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕਰਰਮ ਅਹਿਮਦ ਨੇ ਦੱਸਿਆ ਕਿ ਈਦ ਦਾ ਤਿਉਹਾਰ 3 ਮਈ ਮੰਗਲਵਾਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 30ਵਾਂ ਰੋਜ਼ਾ ਹੋਵੇਗਾ ਅਤੇ ਮੰਗਲਵਾਰ ਨੂੰ ਸ਼ਵਾਲ (ਇਸਲਾਮੀ ਕੈਲੰਡਰ ਦਾ 10ਵਾਂ ਮਹੀਨਾ) ਦਾ ਪਹਿਲਾ ਦਿਨ ਹੋਵੇਗਾ। ਈਦ ਸ਼ਵਾਲ ਮਹੀਨੇ ਦੇ ਪਹਿਲੇ ਦਿਨ ਹੁੰਦੀ ਹੈ।

ਇਸ ਦੇ ਨਾਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ।

ਰਮਜ਼ਾਨ ਮੁਸਲਿਮ ਭਾਈਚਾਰੇ ਦਾ ਸਭ ਤੋਂ ਪਵਿੱਤਰ ਮਹੀਨਾ
ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਕਿਹਾ, ''ਈਦ ਮੰਗਲਵਾਰ 3 ਮਈ ਨੂੰ ਹੋਵੇਗੀ। ਦੱਸ ਦੇਈਏ ਕਿ ਇਸ ਸਮੇਂ ਦੇਸ਼ ਦੇ ਮੁਸਲਿਮ ਭਾਈਚਾਰੇ ਦੇ ਇਸਲਾਮੀ ਕੈਲੰਡਰ ਦਾ ਪਵਿੱਤਰ ਨੌਵਾਂ ਮਹੀਨਾ ‘ਰਮਜ਼ਾਨ’ ਚੱਲ ਰਿਹਾ ਹੈ, ਜਿਸ ‘ਚ ਇਸ ਭਾਈਚਾਰੇ ਦੇ ਲੋਕ ਰੋਜ਼ੇ ਰੱਖਦੇ ਹਨ। ਰਮਜ਼ਾਨ ਦੇ ਮਹੀਨੇ ਵਿੱਚ, ਵਰਤ ਰੱਖਣ ਵਾਲੇ ਲੋਕ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਡੁੱਬਣ ਤੱਕ ਕੁਝ ਵੀ ਨਹੀਂ ਖਾਂਦੇ ਜਾਂ ਪੀਂਦੇ ਹਨ।

ਇਸ ਮਹੀਨੇ ਦੀ ਸਮਾਪਤੀ ਈਦ ਦਾ ਚੰਦ ਨਜ਼ਰ ਆਉਣ ਨਾਲ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸਲਾਮਿਕ ਕੈਲੰਡਰ ਵਿੱਚ ਮਹੀਨਾ 29 ਜਾਂ 30 ਦਿਨਾਂ ਦਾ ਹੁੰਦਾ ਹੈ, ਜੋ ਚੰਦਰਮਾ ਦੇ ਹਿਸਾਬ ਨਾਲ ਤੈਅ ਹੁੰਦਾ ਹੈ। ਮੁਫਤੀ ਮੁਕਰਰਮ ਨੇ ਲੋਕਾਂ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ 'ਫ਼ਿਤਰਾ' (ਦਾਨ) ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੱਧ ਵਰਗ ਦੇ ਪਰਿਵਾਰ ਨੂੰ 60 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫਿਤਰਾ ਦੇਣਾ ਚਾਹੀਦਾ ਹੈ ਜਦਕਿ ਉੱਚ ਮੱਧ ਵਰਗ ਪਰਿਵਾਰ ਨੂੰ 80 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫਿਤਰਾ ਦੇਣਾ ਚਾਹੀਦਾ ਹੈ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
Embed widget