ਪੜਚੋਲ ਕਰੋ

ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ 'ਤੇ ਵਿਸ਼ੇਸ

ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ। ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਲਹਿਣਾ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਲਹਿਣੇ ਤੋਂ ਅੰਗਦ ਰੂਪ ਹੋ ਗਏ। ਭਾਈ ਲਹਿਣਾ ਜੀ ਦਾ ਜਨਮ 1504 ਈਸਵੀ ‘ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਤੇ ਕੀ ਸਰਾਏ ਵਿਖੇ ਹੋਇਆ।

ਪਰਮਜੀਤ ਸਿੰਘ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ। ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਲਹਿਣਾ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਲਹਿਣੇ ਤੋਂ ਅੰਗਦ ਰੂਪ ਹੋ ਗਏ। ਭਾਈ ਲਹਿਣਾ ਜੀ ਦਾ ਜਨਮ 1504 ਈਸਵੀ ‘ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਤੇ ਕੀ ਸਰਾਏ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਭਾਈ ਫੇਰੂਮਲ ਜੀ ਤੇ ਮਾਤਾ ਜੀ ਦਾ ਨਾਂ ਦਯਾ ਕੌਰ ਸੀ। ਆਪ ਜੀ ਦੇ ਪਿਤਾ ਵਪਾਰੀ ਸਨ। ਗਰੀਬੀ ਕਾਰਨ ਪਿਤਾ ਫੇਰੂਮਲ ਜੀ ਆਪਣਾ ਜੱਦੀ ਪਿੰਡ ਛੱਡ ਹਰੀਕੇ ਚਲੇ ਗਏ ਤੇ ਫਿਰ ਹਰੀਕੇ ਤੋਂ ਖਡੂਰ ਪਹੁੰਚ ਗਏ। 15 ਸਾਲ ਦੀ ਉਮਰ ‘ਚ ਆਪ ਜੀ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋ ਗਿਆ। ਭਾਈ ਲਹਿਣਾ ਜੀ ਦੇ ਘਰ ਦੋ ਸਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਨੇ ਜਨਮ ਲਿਆ। ਅਰੰਭਿਕ ਜੀਵਨ ‘ਚ ਆਪ ਦੇਵੀ ਦੇ ਅਨਿਨ ਭਗਤ ਸਨ। ਹਰ ਸਾਲ ਸੰਗ ਲੈ ਕੇ ਦੇਵੀ ਦਰਸ਼ਨਾਂ ਨੂੰ ਜਾਇਆ ਕਰਦੇ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਜੋਧ ਜੀ ਪਾਸੋਂ ਗੁਰਬਾਣੀ ਦਾ ਪਾਠ ਸੁਣ ਆਪ ਦੇ ਮਨ ‘ਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛ ਪੈਦਾ ਹੋਈ। ਇੱਕ ਵਾਰ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਮੇਂ ਆਪ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕੁਝ ਸਮਾਂ ਕਰਤਾਰਪੁਰ ਵਿਖੇ ਰੁਕੇ। ਆਪ ਅਜੇ ਕੁਝ ਦੂਰ ਹੀ ਗਏ ਸਨ ਕਿ ਰਸਤੇ ‘ਚ ਆਪ ਨੂੰ ਗੁਰੂ ਨਾਨਕ ਸਾਹਿਬ ਮਿਲ ਗਏ। ਗੁਰੂ ਸਾਹਿਬ ਦੀ ਪਛਾਣ ਨਾ ਹੋਣ ਕਰਕੇ ਆਪ ਨੇ ਉਨ੍ਹਾਂ ਪਾਸੋਂ ਹੀ ਰਾਹ ਪੁੱਛਿਆ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਕਿ ਪੁਰਖਾ ਮੇਰੇ ਮਗਰ ਹੀ ਘੋੜੀ ਲਈ ਆ ਮੈਂ ਉਧਰ ਹੀ ਜਾਣਾ ਹੈ। ਧਰਮਸ਼ਾਲਾ ਅੰਦਰ ਜਾ ਜਦੋਂ ਕਿਲ਼ੇ ਨਾਲ ਘੋੜੀ ਬੰਨ੍ਹੀ ਤੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਤਾਂਹ ਤੱਕਿਆ ਤਾਂ ਹੈਰਾਨ ਹੋ ਗਏ ਕਿ ਇਹ ਤਾਂ ਉਹੀ ਸਨ ਜੋ ਮੇਰੀ ਘੋੜੀ ਦੇ ਅੱਗੇ ਅੱਗੇ ਤੁਰ ਕੇ ਆਏ ਸਨ। ਸ਼ਰਮਸਾਰ ਹੋਣ 'ਤੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ। ਗੁਰੂ ਸਾਹਿਬ ਨੇ ਫੁਰਮਾਇਆ ਪੁਰਖਾ ਤੇਰਾ ਨਾਮ ਕੀ ਹੈ। ਭਾਈ ਲਹਿਣਾ ਜੀ ਨੇ ਕਿਹਾ ਜੀ ਲਹਿਣਾ। ਗੁਰੂ ਸਾਹਿਬ ਮੁਸਕਰਾ ਕੇ ਬੋਲੇ ਜੇ ਤੂੰ ਲਹਿਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਲਹਿਣੇਦਾਰ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਹੀ ਦੇਣਦਾਰਾਂ ਦੇ ਘਰ ਆਉਂਦੇ ਹਨ ਸੋ ਭਰਮ ਨਹੀਂ ਕਰਨਾ। ਆਪ ਨੇ ਗੁਰੂ ਸਾਹਿਬ ਦੀ ਅਥਾਹ ਸੇਵਾ ਕੀਤੀ ਤੇ ਹਰ ਬਚਨ ਨੂੰ ਸਤਿ ਕਰਕੇ ਮੰਨਿਆ। ਆਪ ਜੀ ਦੀ ਸੇਵਾ ਭਾਵਨਾ ਤੋਂ ਪ੍ਰਸਨ ਹੋ ਕੇ 1539 ਈ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਮੱਥਾ ਟੇਕਿਆ ਤੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਆਪ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਤਿ ਹਰ ਸਾਲ ਖਡੂਰ ਸਾਹਿਬ ਦੀ ਧਰਤੀ ਤੇ ਸਾਲਾਨਾ ਜੋੜ ਮੇਲ ਬਹੁਤ ਹੀ ਸ਼ਰਧਾ ਨਾਲ ਭਰਦਾ ਹੈ। ਸੰਗਤਾਂ ਗੁਰੂ ਚਰਨਾਂ ‘ਚ ਹਾਜ਼ਰੀ ਲਵਾਉਂਦੀਆਂ ਹਨ। ਐਸੇ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ 1822 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, 1 ਦਸੰਬਰ ਨੂੰ ਆਉਣਗੇ ਵਾਪਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ 1822 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, 1 ਦਸੰਬਰ ਨੂੰ ਆਉਣਗੇ ਵਾਪਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
1822 ਸ਼ਰਧਾਲੂਆਂ ਨੂੰ ਮਿਲਿਆ ਸ੍ਰੀ ਨਨਕਾਣਾ ਸਾਹਿਬ ਦਾ ਵੀਜ਼ਾ, ਭਲਕੇ ਰਵਾਨਾ ਹੋਵੇਗਾ ਜਥਾ
1822 ਸ਼ਰਧਾਲੂਆਂ ਨੂੰ ਮਿਲਿਆ ਸ੍ਰੀ ਨਨਕਾਣਾ ਸਾਹਿਬ ਦਾ ਵੀਜ਼ਾ, ਭਲਕੇ ਰਵਾਨਾ ਹੋਵੇਗਾ ਜਥਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Embed widget