Hola Mohalla 2022: ਹੋਲਾ ਮਹੱਲਾ 'ਤੇ ਪਹੁੰਚ ਰਹੀਆਂ ਸੰਗਤਾਂ ਲਈ ਵੈਬਸਾਈਟ ਸ਼ੁਰੂ, ਇੱਕ ਕਲਿੱਕ 'ਤੇ ਮਿਲੇਗੀ ਪੂਰੀ ਜਾਣਕਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਿੰਕ ਉਤੇ ਆਪਣੇ ਸਮਾਰਟ ਫੋਨ ਰਾਹੀ ਕਲਿੱਕ ਕਰਨ ਤੇ ਮੇਲਾ ਖੇਤਰ ਦੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਉਥੇ ਗੱਡੀਆਂ ਖੜ੍ਹੀਆ ਕਰਨ ਦੀ ਸਮਰੱਥਾ ਤੇ ਮੌਜੂਦਾ ਸਮੇਂ ਗੱਡੀਆਂ ਖੜ੍ਹੀਆਂ ਕਰਨ ਲਈ ਬਾਕੀ ਖਾਲੀ ਸਥਾਨ ਬਾਰੇ ਜਾਣਕਾਰੀ ਉਪਲੱਬਧ ਹੋਵੇਗੀ।
Hola Mohalla 2022: Website Launched for Sangats Arriving at Hola Mohalla, Complete Information at One Click
Hola Mohalla 2022: ਹੋਲਾ ਮਹੱਲਾ ਮੌਕੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਇੱਕ ਕਲਿੱਕ 'ਤੇ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਮਿਲੇਗੀ। ਪ੍ਰਸਾਸ਼ਨ ਦਾ ਕਹਿਣਾ ਹੈ ਕਿ ਆਧੁਨਿਕ ਯੁੱਗ ਵਿੱਚ ਸ਼ਰਧਾਲੂਆਂ ਨੂੰ ਬੇਲੋੜੀ ਖੱਜਲ ਖੁਆਰੀ ਤੋਂ ਨਿਜਾਤ ਦੇਣ ਲਈ ਹਾਈਟੈਕ ਸਾਧਨ ਉਪਯੋਗੀ ਸਿੱਧ ਹੋਣਗੇ। ਵੈਬਸਾਈਟ ਉੱਤੇ ਪਾਰਕਿੰਗ ਸਥਾਨ, ਪਬਲਿਕ ਟੁਆਇਲਟ, ਟਰੈਫਿਕ ਵਿਵਸਥਾ, ਮੁਫਤ ਬੱਸ ਸਰਵਿਸ, ਸਿਹਤ ਸਹੂਲਤਾ ਤੇ ਐਮਬੂਲੈਂਸ ਬਾਰੇ ਜਾਣਕਾਰੀ ਉਪਲੱਬਧ ਹੋਵੇਗੀ।
ਦੱਸ ਦਈਏ ਕਿ ਹੋਲੇ ਮਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਰਵਾਇਤੀ ਸ਼ਾਨੋ ਸੋਕਤ ਨਾਲ ਸੁਰੂ ਹੋ ਗਿਆ ਹੈ। ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇੱਥੇ ਪਹੁੰਚਣਾ ਸੁਰੂ ਕਰ ਦਿੱਤਾ ਹੈ। ਆਧੁਨਿਕ ਯੁੱਗ ਵਿੱਚ ਸਮੇਂ ਦੀ ਜ਼ਰੂਰਤ ਅਨੁਸਾਰ ਪ੍ਰਸਾਸ਼ਨ ਨੇ ਵੀ ਹਾਈਟੈਕ ਸਾਧਨ ਅਪਨਾ ਕੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ।
ਸਰਕਾਰ ਵੱਲੋਂ ਵੈਬਸਾਈਟ ਲਾਂਚ ਕੀਤੀ ਹੈ, ਜਿਸ ਨਾਲ ਇੱਕ ਕਲਿੱਕ ਉਤੇ ਮੇਲਾ ਖੇਤਰ ਵਿੱਚ ਪਾਰਕਿੰਗ, ਪਬਲਿਕ ਟੁਆਇਲੈਟ, ਟਰੈਫਿਕ ਵਿਵਸਥਾ, ਮੁਫਤ ਬੱਸ ਸਰਵਿਸ, ਸਿਹਤ ਸਹੂਲਤਾ ਤੇ ਐਮਬੂਲੈਂਸ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੋਵੇਗੀ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੇ ਐਸਐਸਪੀ ਵਿਵੇਕਸ਼ੀਲ ਸੋਨੀ ਦੇ ਉਪਰਾਲੇ ਨਾਲ ਇਹ ਵੈੱਬਸਾਈਟ ਬਾਹਰਲੇ ਖੇਤਰ ਤੋ ਆਉਣ ਵਾਲੇ ਲੋਕਾਂ ਲਈ ਜਾਣਕਾਰੀ ਦਾ ਇੱਕ ਢੁਕਵਾਂ ਸਾਧਨ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਿੰਕ ਉਤੇ ਆਪਣੇ ਸਮਾਰਟ ਫੋਨ ਰਾਹੀ ਕਲਿੱਕ ਕਰਨ ਤੇ ਮੇਲਾ ਖੇਤਰ ਦੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਉਥੇ ਗੱਡੀਆਂ ਖੜ੍ਹੀਆ ਕਰਨ ਦੀ ਸਮਰੱਥਾ ਤੇ ਮੌਜੂਦਾ ਸਮੇਂ ਗੱਡੀਆਂ ਖੜ੍ਹੀਆਂ ਕਰਨ ਲਈ ਬਾਕੀ ਖਾਲੀ ਸਥਾਨ ਬਾਰੇ ਜਾਣਕਾਰੀ ਉਪਲੱਬਧ ਹੋਵੇਗੀ।
ਪਬਲਿਕ ਟੁਆਇਲੈਟ, ਡਿਸਪੈਸਰੀਆਂ, ਐਮਬੂਲੈਂਸ ਤੇ ਮੇਲਾ ਖੇਤਰ ਵਿਚ ਆਉਣ ਜਾਣ ਲਈ ਮੁਫਤ ਬੱਸ ਸਰਵਿਸ ਵਰਗੀਆਂ ਜਰੂਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਵੈੱਬਸਾਈਟ ਉਤੇ ਮਿਲੇਗੀ। ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਟਰੈਫਿਕ ਦੇ ਸੁਚਾਰੂ ਪ੍ਰਬੰਧ ਰੱਖਣ ਲਈ ਟ੍ਰੈਫਿਕ ਵਿਵਸਥਾ ਨੂੰ ਵੀ ਇਸ ਵੈਬਸਾਈਟ ਵਿਚ ਸਾਮਿਲ ਕੀਤਾ ਹੈ। ਇਸ ਵੈੱਬਸਾਈਟ ਦਾ ਲਿੰਕ https://www.holamohalla.in ਹੈ ਜਿਸ ਉਤੇ ਕਲਿੱਕ ਕਰਨ ਤੇ ਮੇਲਾ ਖੇਤਰ ਬਾਰੇ ਲੋੜੀਦੀ ਜਾਣਕਾਰੀ ਉਪਲੱਬਧ ਕਰਵਾਈ ਗਈ।
ਇਹ ਵੀ ਪੜ੍ਹੋ: Cancer in India: ਭਾਰਤ ਵਿੱਚ ਕੈਂਸਰ ਨੇ ਧਾਰਿਆ ਖਤਰਨਾਕ ਰੂਪ, ਸਾਲ 'ਚ ਹੋ ਰਹੀ 15 ਲੱਖ ਲੋਕਾਂ ਦੀ ਮੌਤ