ਪੜਚੋਲ ਕਰੋ

ਕਿਵੇਂ "ਮਿੱਠੀ" ਈਦ ਤੋਂ ਅਲੱਗ ਹੁੰਦੀ ਹੈ ਬਕਰੀਦ, ਜਾਣੋ ਕਿਉਂ ਮਨਾਈ ਜਾਂਦੀ ਹੈ ਇਹ ਕੁਰਬਾਨੀ ਵਾਲੀ ਈਦ

ਮਿੱਠੀ ਈਦ ਭਾਵ ਈਦ ਉਲ ਫਿਤਰ ਦਾ ਤਿਉਹਾਰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਈਦ-ਉਲ-ਅਜ਼ਾਹ ਭਾਵ ਬਕਰੀਦ ਈਦ-ਉਲ-ਫਿਤਰ ਦੇ 70 ਦਿਨਾਂ ਬਾਅਦ ਮਨਾਈ ਜਾਂਦੀ ਹੈ।

EID AL ADHA 2022 : ਇਸਲਾਮੀ ਕੈਲੰਡਰ  (Islamic Calendar) ਅਨੁਸਾਰ ਦੋ ਈਦ (Eid) ਮਨਾਈਆਂ ਜਾਂਦੀਆਂ ਹਨ। ਮਿੱਠੀ ਈਦ ਭਾਵ ਈਦ ਉਲ ਫਿਤਰ ਦਾ ਤਿਉਹਾਰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੂਜੇ ਪਾਸੇ, ਈਦ-ਉਲ-ਅਜ਼ਾਹ ਭਾਵ ਬਕਰੀਦ ਈਦ-ਉਲ-ਫਿਤਰ ਦੇ 70 ਦਿਨਾਂ ਬਾਅਦ ਮਨਾਈ ਜਾਂਦੀ ਹੈ। ਹਾਲਾਂਕਿ ਇਸਲਾਮ ਭਾਈਚਾਰੇ ਵਿੱਚ ਦੋਵੇਂ ਤਿਉਹਾਰ ਧੂਮਧਾਮ ਨਾਲ ਮਨਾਏ ਜਾਂਦੇ ਹਨ। ਦੋਵਾਂ ਤਿਉਹਾਰਾਂ ਵਿੱਚ ਬਹੁਤ ਅੰਤਰ ਹੈ ਪਰ ਸਮਾਜਿਕ ਤੌਰ 'ਤੇ ਸਮਾਨਤਾ ਹੈ। ਕਿਉਂਕਿ ਦੋਹਾਂ ਵਿੱਚ ਹੀ ਅੱਲ੍ਹਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ।

ਕਦੋਂ ਮਨਾਈ ਜਾਂਦੀ ਹੈ ਬਕਰੀਦ?

ਇਸਲਾਮੀ ਕੈਲੰਡਰ ਵਿੱਚ ਰਮਜ਼ਾਨ ਖ਼ਤਮ ਹੋਣ ਦੇ ਕਰੀਬ 70 ਦਿਨ ਬਾਅਦ ਬਕਰੀਦ ਮਨਾਈ ਜਾਂਦੀ ਹੈ। ਇਸਲਾਮੀ ਕੈਲੰਡਰ ਦੇ 12ਵੇਂ ਮਹੀਨੇ ਧੂ ਅਲ ਹਿੱਜਾ ਦੀ 10 ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਤਿਉਹਾਰ 10 ਜੁਲਾਈ ਨੂੰ ਹੈ। ਬਕਰੀਦ ਦੇ ਮਹੀਨੇ ਵਿੱਚ ਹੀ ਮੁਸਲਮਾਨ ਹਜ਼ ਉੱਤੇ ਜਾਂਦੇ ਹਨ। ਇਸ ਮਹੀਨੇ ਭਾਵ ਧੂ-ਅਲ-ਹਿੱਜ਼ਾ ਦੇ 8ਵੇਂ ਦਿਨ ਹਜ਼ ਸ਼ੁਰੂ ਹੋ ਕੇ 13ਵੇ ਦਿਨ ਪੂਰਾ ਹੁੰਦਾ ਹੈ। 

ਕੀ ਹੁੰਦੀ ਹੈ ਮਿੱਠੀ ਈਦ? (Eid ul Fitr) 

ਮਿੱਠੀ ਈਦ 'ਤੇ, ਲੋਕ ਸਭ ਨੂੰ ਈਦ ਦਿੰਦੇ ਹਨ ਅਤੇ ਇਸ ਦਿਨ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ, ਕਿਹਾ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਨੇ ਯੁੱਧ ਦੀ ਸਮਾਪਤੀ ਤੋਂ ਬਾਅਦ ਈਦ-ਉਲ-ਫਿਤਰ ਮਨਾਈ ਸੀ। ਇਸਲਾਮੀ ਕੈਲੰਡਰ ਅਨੁਸਾਰ ਇਸ ਨੂੰ ਹਿਜਰੀ ਸੰਨ ਵੀ ਕਿਹਾ ਜਾਂਦਾ ਹੈ। ਇਸ ਹਿਸਾਬ ਨਾਲ ਰਮਜ਼ਾਨ ਦਾ ਮਹੀਨਾ ਚੰਦਰਮਾ ਦੀ ਚਾਲ ਦੇ ਆਧਾਰ 'ਤੇ ਆਉਂਦਾ ਹੈ।

ਕੈਲੰਡਰ ਦੇ ਅਨੁਸਾਰ, ਰਮਜ਼ਾਨ ਲਈ ਸਾਲ ਦਾ 9ਵਾਂ ਮਹੀਨਾ ਨਿਸ਼ਚਿਤ ਕੀਤਾ ਜਾਂਦਾ ਹੈ। ਜਿਸ ਵਿੱਚ 29 ਦਿਨ ਦੇ ਰੋਜ਼ੇ ਰੱਖੇ ਜਾਂਦੇ ਹਨ ਅਤੇ ਚੰਦ ਦੀ ਰਾਤ ਤੋਂ ਬਾਅਦ ਈਦ ਮਨਾਈ ਜਾਂਦੀ ਹੈ। ਇਸ ਦਿਨ ਜਸ਼ਨ ਦਾ ਮਾਹੌਲ ਹੁੰਦਾ ਹੈ। ਇਸ ਦਿਨ ਸਾਰੇ ਇੱਕ-ਦੂਜੇ ਨੂੰ ਮਿੱਠੀਆਂ ਚੀਜ਼ਾਂ ਖਿਲਾਉਂਦੇ ਹਨ ਅਤੇ ਤੋਹਫੇ ਵੀ ਦਿੱਤੇ ਜਾਂਦੇ ਹਨ। ਸੇਵਈ ਅਤੇ ਖੁਰਮਾ ਵੀ ਬਣਾਇਆ ਜਾਂਦਾ ਹੈ।

 ਕੀ ਹੈ ਬਕਰੀਦ (Eid ul Adha)?

ਬਕਰੀਦ ਨੂੰ ਕੁਰਬਾਨੀ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਕੁੱਝ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਹਜ਼ਰਤ ਇਬਰਾਹੀਮ ਤੋਂ ਹੋਈ ਸੀ। ਕਿਹਾ ਜਾਂਦਾ ਹੈ ਕਿ ਅੱਲ੍ਹਾ ਨੇ ਇਬਰਾਹਿਮ ਨੂੰ ਇੱਕ ਖ਼ਾਸ ਚੀਜ਼ ਦੀ ਕੁਰਬਾਨੀ ਦੇਣ ਲਈ ਕਿਹਾ ਸੀ ਅਤੇ ਉਸ ਨੇ ਬਿਨਾਂ ਸੋਚੇ-ਸਮਝੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਪਰ ਉਸ ਸਮੇਂ ਉਸ ਨੇ ਅੱਖਾਂ ਬੰਦ ਰੱਖੀਆਂ ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਇੱਕ ਜਾਨਵਰ ਦੀ ਬਲੀ ਦਿੱਤੀ ਗਈ ਸੀ। ਉਦੋਂ ਤੋਂ ਹੀ ਬਕਰੀਦ ਦੇ ਦਿਨ ਬਲੀਆਂ ਚੜ੍ਹਾਈਆਂ ਜਾਂਦੀਆਂ ਹਨ। 

ਕੀ ਹਨ ਕੁਰਬਾਨੀ ਦੇ ਨਿਯਮ?

ਕੁਰਬਾਨੀ ਲਈ ਕਈ ਨਿਯਮ ਬਣਾਏ ਗਏ ਹਨ ਪਰ ਵੱਖ-ਵੱਖ ਜਾਣਕਾਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਕੁਰਬਾਨੀ ਉਹੀ ਲੋਕ ਦੇ ਸਕਦੇ ਹਨ, ਜਿਹਨਾਂ ਕੋਲ 613 ਤੋਂ 614 ਗ੍ਰਾਮ ਚਾਂਦੀ ਹੋਵੇ ਜਾਂ ਇੰਨੀ ਚਾਂਦੀ ਦੀ ਕੀਮਤ ਦੇ ਬਰਾਬਰ ਪੈਸਾ ਹੋਵੇ, ਉਹੀ ਪਹਿਲਾਂ ਕੁੱਝ ਤੋਲੇ ਸੋਨਾ ਹੋਣ ਦੀ ਗੱਲ ਵੀ ਕਹੀ ਜਾਂਦੀ ਸੀ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਪਹਿਲਾਂ ਤੋਂ ਹੀ ਕਰਜਾਈ ਹੋਵੇ ਉਹ ਕੁਰਬਾਨੀ ਨਹੀਂ ਦੇ ਸਕਦਾ ਅਤੇ ਜੋ ਵਿਅਕਤੀ ਆਪਣੀ ਕਮਾਈ ਤੋਂ ਦਾਨ ਦਿੰਦਾ ਹੈ ਉਸ ਲਈ ਕੁਰਬਾਨੀ ਜ਼ਰੂਰੀ ਨਹੀਂ ਹੁੰਦੀ। ਹਾਲਾਂਕਿ ਕੁੱਝ ਜਾਣਕਾਰਾਂ ਦਾ ਕਹਿਣਾ ਹੈ ਕਿ ਕੁਰਾਨ ਵਿੱਚ ਸਪੱਸ਼ਟ ਤੌਰ ਉੱਤੇ ਹਾਜੀਆਂ ਲਈ ਕੁਰਬਾਨੀ ਦਾ ਹੁਕਮ ਦਿੱਤਾ ਗਿਆ  ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Advertisement
ABP Premium

ਵੀਡੀਓਜ਼

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੀਡਿਆ ਨੂੰ ਨਸੀਹਤDiljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊGiani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?Giani Harpreet Singh| 'ਸਿੱਖਾਂ ਨਾਲ ਵਿਤਕਰਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Worrying: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਹੈ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਹਨ ਇਹ ਲੱਛਣ ਹੋ ਜਾਓ ਸਾਵਧਾਨ
Worrying: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਹੈ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਹਨ ਇਹ ਲੱਛਣ ਹੋ ਜਾਓ ਸਾਵਧਾਨ
Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!
Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
ਨਾਬਾਲਗ ਖਿਡਾਰਣਾਂ ਨਾਲ ਜਿਨਸੀ ਸੋਸ਼ਣ ਕਰਦਾ ਸੀ ਭਾਰਤੀ ਕੋਚ, ਪੁਲਿਸ ਨੇ ਰੰਗੇ ਹੱਥੀਂ ਫੜਿਆ, ਕੁੜੀਆਂ ਨੇ ਦੱਸੀ ਸੱਚਾਈ
ਨਾਬਾਲਗ ਖਿਡਾਰਣਾਂ ਨਾਲ ਜਿਨਸੀ ਸੋਸ਼ਣ ਕਰਦਾ ਸੀ ਭਾਰਤੀ ਕੋਚ, ਪੁਲਿਸ ਨੇ ਰੰਗੇ ਹੱਥੀਂ ਫੜਿਆ, ਕੁੜੀਆਂ ਨੇ ਦੱਸੀ ਸੱਚਾਈ
Embed widget