ਪੜਚੋਲ ਕਰੋ

Guru Nanak Jayanti 2023: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਨ ਦਾ ਸੁਨੇਹਾ

Guru Nanak Jayanti 2023: ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅੱਜ ਗੁਰਪੂਰਬ ਹਰ ਸਾਲ ਦੀ ਤਰ੍ਹਾਂ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਇਸ ਨੂੰ ਲੈ ਕੇ ਤਖ਼ਤ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ

Guru Nanak Jayanti 2023: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਜਿੱਥੇ ਪੂਰੀ ਦੁਨੀਆਂ ਵਿੱਚ ਸਿੱਖ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਅੱਜ ਗੁਰਪੂਰਬ ਹਰ ਸਾਲ ਦੀ ਤਰ੍ਹਾਂ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਇਸ ਨੂੰ ਲੈ ਕੇ ਤਖ਼ਤ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ। ਜਦੋਂਕਿ ਨਗਰ ਕੀਰਤਨ ਦੌਰਾਨ ਸੰਗਤਾਂ ਤੋਂ ਇਲਾਵਾ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਦੱਸ ਦਈਏ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਉਤਸਵ ਮਾਲਵੇ ਦੇ ਇਤਿਹਾਸਕ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆਂ ਜਾ ਰਿਹਾ ਹੈ। ਇਸ ਦੇ ਸੰਦਰਭ ਵਿੱਚ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਆਗਵਾਈ ਵਿੱਚ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ।

ਸੰਗਤ ਨੇ ਨਗਰ ਕੀਰਤਨ ਉੱਤੇ ਕੀਤੀ ਫੁੱਲਾਂ ਦੀ ਵਰਖਾ

ਨਗਰ ਕੀਰਤਨ ਵਿੱਚ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਨਗਰ ਕੀਰਤਨ ਦੌਰਾਨ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਰਸਮਈ ਕੀਰਤਨ ਕੀਤਾ ਗਿਆ। ਇਸ ਮੌਕੇ ਬੈਂਡ ਤੇ ਗਤਕੇ ਦੇ ਜ਼ੌਹਰ ਦਿਖਾਏ ਗਏ। ਸੰਗਤਾਂ ਵੱਲੋਂ ਨਗਰ ਕੀਰਤਨ ਦੌਰਾਨ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ।

ਉਧਰ, ਦੂਜੇ ਪਾਸੇ ਜਿੱਥੇ ਨਗਰ ਕੀਰਤਨ ਦਾ ਰਸਤੇ ਵਿੱਚ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਕੇ ਲੰਗਰ ਲਗਾਏ ਗਏ। ਤਖ਼ਤ ਸਾਹਿਬ ਵਿਖੇ ਸੋਮਵਾਰ ਨੂੰ ਗੁਰਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਵਿਸ਼ੇਸ਼ ਰੋਸ਼ਨੀ ਦੇ ਪ੍ਰਬੰਧ ਵੀ ਕੀਤਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?

ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ

ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ

ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ

ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !

Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ

Embed widget