Ramadan 2024: ਰਮਜ਼ਾਨ ਦੁਨੀਆ ਭਰ ਦੇ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਹੁੰਦਾ ਹੈ। ਇਹ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੁੰਦਾ ਹੈ, ਜਿਸ ਦੀ ਸ਼ੁਰੂਆਤ ਸ਼ਾਬਾਨ ਮਹੀਨੇ (ਇਸਲਾਮੀ ਕੈਲੰਡਰ ਦਾ ਅੱਠਵੇਂ ਮਹੀਨੇ) ਦੇ ਆਖਰੀ ਦਿਨ ਚੰਦਰਮਾ ਦੇ ਨਜ਼ਰ ਆਉਣ ਤੋਂ ਬਾਅਦ ਹੁੰਦੀ ਹੈ।


ਮੁਸਲਮਾਨ ਰਮਜ਼ਾਨ ਦੇ ਪੂਰੇ ਮਹੀਨੇ ਵਿੱਚ ਰੋਜ਼ੇ ਰੱਖਦੇ ਹਨ। ਰੋਜ਼ੇ ਰੱਖਣ ਦੇ ਨਾਲ-ਨਾਲ, ਰਮਜ਼ਾਨ ਦਾ ਪਵਿੱਤਰ ਮਹੀਨਾ ਅੱਲ੍ਹਾ ਦੀ ਇਬਾਦਤ ਕਰਨ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਅਤੇ ਜ਼ਕਾਤ ਆਦਿ ਵਰਗੇ ਨੇਕ ਕੰਮ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਈਦ (ਈਦ ਅਲ-ਫਿਤਰ 2024) ਦਾ ਤਿਉਹਾਰ ਰਮਜ਼ਾਨ ਦੇ ਆਖਰੀ ਦਿਨ ਚੰਦਰਮਾ ਦੇ ਨਜ਼ਰ ਆਉਣ ਤੋਂ ਬਾਅਦ ਸ਼ੱਵਾਲ ਮਹੀਨੇ (ਇਸਲਾਮੀ ਕੈਲੰਡਰ ਦਾ 10ਵਾਂ ਮਹੀਨਾ) ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ।


35 ਸਾਲ ਬਾਅਦ ਹਲਕੀ ਠੰਡ ਵਿੱਚ ਕਿਉਂ ਦਿੱਤੀ ਰਮਜ਼ਾਨ ਨੇ ਦਸਤਕ


ਇਸ ਸਾਲ 11 ਮਾਰਚ 2024 ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਰਮਜ਼ਾਨ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਰਮਜ਼ਾਨ ਦਾ ਮਹੀਨਾ ਗਰਮੀਆਂ ਵਿੱਚ ਸ਼ੁਰੂ ਹੁੰਦਾ ਸੀ, ਜਿਸ ਵਿੱਚ ਰੋਜ਼ੇ ਰੱਖਣ ਵਾਲੇ ਭੁੱਖ-ਪਿਆਸ ਦੇ ਕਸ਼ਟ ਸਹਾਰਦੇ ਹੋਏ ਰੋਜ਼ੇ ਰੱਖ ਕੇ ਅੱਲ੍ਹਾ ਦੀ ਇਬਾਦਤ ਕਰਦੇ ਸਨ। ਪਰ ਇਸ ਸਾਲ ਹਕਦੀ ਸਰਦੀਆਂ ਵਿੱਚ ਹੀ ਰਮਜ਼ਾਨ ਦਾ ਖੁਸ਼ਹਾਲ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਰੋਜ਼ੇ ਰੱਖਣ ਵਾਲੇ ਲੋਕਾਂ ਨੂੰ ਰੋਜ਼ੇ ਰੱਖਣ 'ਚ ਕੁਝ ਰਾਹਤ ਮਹਿਸੂਸ ਹੋ ਰਹੀ ਹੈ।


ਲਗਭਗ 35 ਸਾਲਾਂ ਬਾਅਦ ਇਸ ਸਾਲ ਮਾਰਚ ਦੇ ਅੱਧ ਵਿੱਚ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਇਆ। ਅਜਿਹੇ 'ਚ ਰਮਜ਼ਾਨ (ਕਰੀਬ 20 ਦਿਨ) ਦੇ ਰੋਜ਼ੇ ਦਾ ਵੱਡਾ ਹਿੱਸਾ ਮਾਰਚ ਦੇ ਮਹੀਨੇ 'ਚ ਹੀ ਪੈ ਗਿਆ। ਮਾਰਚ ਦਾ ਮੱਧ ਸਾਰੇ ਮੌਸਮਾਂ ਵਿੱਚੋਂ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ। ਕਿਉਂਕਿ ਇਸ ਸਮੇਂ ਨਾ ਤਾਂ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਹੀ ਬਹੁਤੀ ਠੰਡ। ਪਰ ਪਿਛਲੇ ਕਈ ਸਾਲਾਂ ਤੋਂ ਰਮਜ਼ਾਨ ਦਾ ਸ਼ੁਰੂਆਤ ਗਰਮੀਆਂ ਵਿੱਚ ਹੋ ਰਹੀ ਹੈ। ਸਾਲ 2023 ਵਿੱਚ ਵੀ, ਰਮਜ਼ਾਨ ਦਾ ਮਹੀਨਾ ਮਾਰਚ ਦੇ ਅੰਤ ਵਿੱਚ ਸ਼ੁਰੂ ਹੋਇਆ ਅਤੇ 23 ਅਪ੍ਰੈਲ ਨੂੰ ਖਤਮ ਹੋਇਆ ਸੀ।


ਉੱਥੇ ਹੀ ਇਸ ਸਾਲ ਰਮਜ਼ਾਨ ਦਾ ਮਹੀਨਾ 9 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ ਅਤੇ ਦੇਸ਼ 'ਚ ਈਦ ਦਾ ਤਿਉਹਾਰ 10 ਅਪ੍ਰੈਲ 2024 ਨੂੰ ਮਨਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 1991 ਅਤੇ 1992 ਵਿੱਚ ਰਮਜ਼ਾਨ ਦਾ ਮਹੀਨਾ ਮਾਰਚ ਦੇ ਅੱਧ ਵਿੱਚ ਸ਼ੁਰੂ ਹੋਇਆ ਸੀ।


ਇਹ ਵੀ ਪੜ੍ਹੋ: Baisakhi 2024: ਕਿਉਂ ਮਨਾਈ ਜਾਂਦੀ ਵਿਸਾਖੀ, ਜਾਣੋ ਇਤਿਹਾਸ


ਕਿਵੇਂ ਕੀਤੀ ਜਾਂਦੀ ਇਸਲਾਮੀ ਕੈਲੰਡਰ ਦੀ ਗਣਨਾ?


ਇਸਲਾਮੀ ਕੈਲੰਡਰ ਚੰਦਰਮਾ ਦੀ ਚਾਲ 'ਤੇ ਅਧਾਰਤ ਹੈ। ਇਹੀ ਕਾਰਨ ਹੈ ਕਿ ਇਸਲਾਮ ਵਿੱਚ ਚੰਦਰਮਾ ਦੇ ਦੀਦਾਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਮਾਹਰਾਂ ਅਨੁਸਾਰ ਹਰ ਸਾਲ ਤਕਰੀਬਨ 11 ਦਿਨ ਘਟਦੇ ਹਨ। ਇਹੀ ਕਾਰਨ ਹੈ ਕਿ ਇਸ ਸਾਲ ਰਮਜ਼ਾਨ ਮਾਰਚ-ਅਪ੍ਰੈਲ ਵਿੱਚ ਹੈ।


ਆਖਿਰ ਹਰ ਸਾਲ ਕਿਉਂ ਬਦਲ ਜਾਂਦੀ ਰਮਜ਼ਾਨ ਦੀ ਤਰੀਕ?


ਇਸ ਸਾਲ ਹਲਕੀ ਠੰਡ ਵਿੱਚ ਰਮਜ਼ਾਨ ਦੇ ਮਹੀਨੇ ਵਿੱਚ ਸ਼ੁਰੂਆਤ ਹੋ ਗਈ ਹੈ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਹੋਣਗੇ ਗਰਮੀਆਂ ਵਿੱਚ ਪੈਣ ਵਾਲਾ ਰਮਜ਼ਾਨ ਇਸ ਵਾਲ ਹਲਕੀ ਸਰਦੀਆਂ ਵਿੱਚ ਕਿਵੇਂ ਪੈ ਗਿਆ ਹੈ?


ਦਰਅਸਲ, ਹਿੰਦੂ ਕੈਲੰਡਰ ਵਿੱਚ ਹਰ ਸਾਲ ਚੇਤ, ਵੈਸਾਖ, ਅਸ਼ਵਿਨ ਅਤੇ ਸਾਵਣ ਆਦਿ ਮਹੀਨਿਆਂ ਦੀਆਂ ਤਰੀਕਾਂ ਵਿੱਚ ਬਦਲਾਅ ਹੁੰਦਾ ਹੈ। ਇਸੇ ਤਰ੍ਹਾਂ ਇਸਲਾਮੀ ਕੈਲੰਡਰ ਦੇ ਮਹੀਨਿਆਂ ਦੀਆਂ ਤਰੀਕਾਂ ਵਿੱਚ ਵੀ ਬਦਲਾਅ ਹੁੰਦੇ ਹਨ। ਹਿੰਦੂ ਕੈਲੰਡਰ ਵਿੱਚ ਤਰੀਕ ਦੀ ਸ਼ੁਰੂਆਤ ਸੂਰਜ ਚੜ੍ਹਨ ਨਾਲ ਹੁੰਦੀ ਹੈ। ਪਰ ਇੱਥੇ ਵੀ ਚੰਦਰਮਾ ਦੀ ਚਾਲ ਨੂੰ ਪਹਿਲ ਦਿੱਤੀ ਗਈ ਹੈ। ਕਿਉਂਕਿ ਤਾਰਾਮੰਡਲਾਂ ਦੀ ਵੀ ਗਿਣਤੀ ਕੀਤੀ ਜਾਂਦੀ ਹੈ। ਕ੍ਰਿਸ਼ਨ ਪੱਖ ਅਤੇ ਸ਼ੁਕਲ ਪੱਖ ਵੀ ਚੰਦਰਮਾ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਪੂਰਨਿਮਾ ਅਤੇ ਮੱਸਿਆ ਦੀਆਂ ਤਰੀਕਾਂ ਇਸ ਦਾ ਉਦਾਹਰਣ ਹਨ


ਉੱਥੇ ਹੀ ਇਸਲਾਮੀ ਕੈਲੰਡਰ ਵਿੱਚ ਨਵੀਂ ਤਰੀਕ ਦੀ ਸ਼ੁਰੂਆਤ ਸੂਰਜ ਡੁੱਬਣ ਤੋਂ ਹੁੰਦੀ ਹੈ। ਇਸ ਲਈ ਇਸਲਾਮੀ ਕੈਲੰਡਰ ਨੂੰ ਚੰਦਰ ਕੈਲੰਡਰ (ਹਿਜਰੀ ਕੈਲੰਡਰ) ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਇੱਕ ਸਾਲ ਵਿੱਚ 12 ਮਹੀਨੇ ਚੰਦਰਮਾ ਦੇ ਚੱਕਰ 'ਤੇ ਅਧਾਰਿਤ ਹੁੰਦੇ ਹਨ। ਧਾਰਮਿਕ ਮਾਮਲਿਆਂ ਲਈ, ਹਰ ਮੁਸਲਮਾਨ ਚੰਦਰ ਕੈਲੰਡਰ ਦੀਆਂ ਤਰੀਕਾਂ ਦੀ ਪਾਲਣਾ ਕਰਦੇ ਹਨ।


ਅਜਿਹੇ ਵਿੱਚ ਚੰਦਰਮਾ ਦੇ ਪੜਾਵਾਂ 'ਤੇ ਆਧਾਰਿਤ ਇਸਲਾਮੀ ਕੈਲੰਡਰ ਵਿੱਚ 12 ਮਹੀਨਿਆਂ ਵਿੱਚ 354 ਦਿਨ ਹੁੰਦੇ ਹਨ, ਜੋ ਕਿ ਮਿਆਰੀ ਗ੍ਰੈਗੋਰੀਅਨ ਕੈਲੰਡਰ (365-354=11) ਤੋਂ 11 ਦਿਨ ਘੱਟ ਹਨ। ਅਜਿਹੀ ਸਥਿਤੀ ਵਿੱਚ ਹਰ ਸਾਲ ਇਸਲਾਮੀ ਕੈਲੰਡਰ 11 ਦਿਨ ਪਿੱਛੇ ਚਲਾ ਜਾਂਦਾ ਹੈ। ਇਸ ਲਈ, ਰਮਜ਼ਾਨ ਦੇ ਮਹੀਨੇ ਦਾ ਪਹਿਲਾ ਦਿਨ, ਜੋ ਕਿ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ, ਹਰ ਸਾਲ 11 ਦਿਨ ਪਿੱਛੇ ਚਲਾ ਜਾਂਦਾ ਹੈ। ਇਸ ਲਈ ਸਾਲ-ਦਰ-ਸਾਲ ਨਾ ਸਿਰਫ਼ ਰਮਜ਼ਾਨ ਦੀ ਤਰੀਕ ਵਿੱਚ ਫਰਕ ਹੁੰਦਾ ਹੈ। ਸਗੋਂ ਤਰੀਕੇ ਦੇ ਨਾਲ ਹੀ ਮਹੀਨੇ ਅਤੇ ਰੁੱਤਾਂ ਵਿੱਚ ਵੀ ਬਦਲਾਅ ਹੁੰਦਾ ਹੈ।


2025 ਵਿੱਚ ਕਦੋਂ ਸ਼ੁਰੂ ਹੋਵੇਗਾ ਰਮਜ਼ਾਨ ਦਾ ਮਹੀਨਾ?


ਇਸ ਸਾਲ ਰਮਜ਼ਾਨ 11 ਮਾਰਚ 2024 ਤੋਂ ਸ਼ੁਰੂ ਹੋਇਆ ਹੈ। ਇਸਲਾਮੀ ਕੈਲੰਡਰ ਹਰ ਸਾਲ 11 ਦਿਨ ਪਿੱਛੇ ਚਲਾ ਜਾਂਦਾ ਹੈ। ਅਜਿਹੇ 'ਚ ਸਾਲ 2025 'ਚ 28 ਫਰਵਰੀ ਦੀ ਸ਼ਾਮ ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਸਕਦਾ ਹੈ ਅਤੇ ਰੋਜ਼ੇ ਰੱਖਣ ਵਾਲੇ ਲੋਕ ਪਹਿਲਾ ਰੋਜ਼ਾ 1 ਮਾਰਚ 2025 ਨੂੰ ਰੱਖਣਗੇ।


ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-04-2024)