Akbar: ਭਾਰਤ ਉੱਤੇ ਕਈ ਸਾਲਾਂ ਤੱਕ ਮੁਗਲਾਂ ਦਾ ਰਾਜ ਰਿਹਾ। ਭਾਰਤ 'ਚ ਮੁਗ਼ਲ ਸ਼ਾਸਕਾਂ ਦੇ ਇਤਿਹਾਸ ਬਾਰੇ ਲਿਖੀਆਂ ਗਈਆਂ ਸਾਰੀਆਂ ਕਿਤਾਬਾਂ 'ਚ ਜ਼ਿਆਦਾਤਰ ਮੁਗ਼ਲ ਸ਼ਾਸਕਾਂ ਦੀ ਤਾਨਾਸ਼ਾਹੀ ਦਾ ਹੀ ਜ਼ਿਕਰ ਕਰਦੇ ਹਨ। ਪਰ, ਕੁਝ ਸ਼ਾਸਕ ਹੋਏ ਹਨ ਜਿਨ੍ਹਾਂ ਦੇ ਅਧਿਆਏ ਪਾਜ਼ੀਟਿਵ ਹਨ, ਜਿਵੇਂ ਕਿ ਅਕਬਰ।


ਹਾਂ, ਅਕਬਰ ਲਈ ਇਹ ਕਿਹਾ ਜਾਂਦਾ ਹੈ ਕਿ ਉਹ ਦੂਜੇ ਸ਼ਾਸਕਾਂ ਨਾਲੋਂ ਥੋੜ੍ਹਾ ਵੱਖਰਾ ਸੀ। ਉਹ ਧਰਮ ਨਿਰਪੱਖ ਸੀ ਅਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਸੀ। ਅਕਬਰ ਦੇ ਰਾਜ ਦੌਰਾਨ ਜਾਰੀ ਕੀਤੇ ਗਏ ਕੁਝ ਸਿੱਕੇ ਅਕਬਰ ਦੀ ਇਸ ਸੋਚ ਨੂੰ ਬਿਆਨ ਕਰਦੇ ਹਨ। ਦਰਅਸਲ ਇਨ੍ਹਾਂ ਸਿੱਕਿਆਂ 'ਤੇ ਭਗਵਾਨ ਰਾਮ ਅਤੇ ਰਾਮ ਦਰਬਾਰ ਦੀਆਂ ਤਸਵੀਰਾਂ ਸਨ। ਆਓ ਜਾਣਦੇ ਹਾਂ ਅਕਬਰ ਦੀ ਇਸ ਰਾਮ ਭਗਤੀ ਪਿੱਛੇ ਕੀ ਕਾਰਨ ਸੀ?


ਧਰਮ ਨਿਰਪੱਖ ਸ਼ਾਸਕ ਸੀ ਅਕਬਰ


ਅਕਬਰ ਦਾ ਅਕਸ ਹੋਰ ਮੁਗਲ ਸ਼ਾਸਕਾਂ ਵਰਗਾ ਨਹੀਂ ਰਿਹਾ ਹੈ। ਕਿਹਾ ਜਾਂਦਾ ਹੈ ਕਿ ਅਕਬਰ ਨੇ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖਿਆ। ਉਸ ਦੇ ਰਾਜ 'ਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ, ਪੂਜਾ ਕਰਨ ਅਤੇ ਪੂਜਾ ਸਥਾਨ ਬਣਾਉਣ ਦੀ ਪੂਰੀ ਆਜ਼ਾਦੀ ਸੀ। ਅਕਬਰ ਨੇ ਨਵੇਂ ਹਿੰਦੂ ਮੰਦਰ ਬਣਾਉਣ ਦੀ ਇਜਾਜ਼ਤ ਵੀ ਦਿੱਤੀ ਸੀ ਅਤੇ ਕਈ ਮੰਦਰਾਂ 'ਚ ਵਿਕਾਸ ਕਾਰਜ ਵੀ ਕਰਵਾਏ ਸਨ। ਇਸ ਸਿਲਸਿਲੇ 'ਚ ਉਨ੍ਹਾਂ ਨੇ ਭਗਵਾਨ ਰਾਮ ਅਤੇ ਲਕਸ਼ਮਣ ਦੀਆਂ ਤਸਵੀਰਾਂ ਵਾਲੇ ਸਿੱਕੇ ਵੀ ਛਾਪੇ ਸਨ।


ਕਦੋਂ ਬਣਾਏ ਗਏ ਸਨ ਇਹ ਸਿੱਕੇ?


ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਅਕਬਰ ਨੇ ਇਹ ਸਿੱਕੇ ਹਿੰਦੂ ਦੇਵਤਿਆਂ ਦੇ ਸਨਮਾਨ 'ਚ 1604-1605 ਵਿੱਚ ਜਾਰੀ ਕੀਤੇ ਸਨ। ਹਾਲਾਂਕਿ ਇਸਲਾਮ 'ਚ ਮੂਰਤੀ ਪੂਜਾ ਦੀ ਮਨਾਹੀ ਹੈ। ਅਕਬਰ ਧਰਮ ਨਿਰਪੱਖਤਾ 'ਚ ਵਿਸ਼ਵਾਸ ਰੱਖਦਾ ਸੀ। ਇਸ ਲਈ ਉਸ ਨੇ ਧਾਰਮਿਕ ਸਦਭਾਵਨਾ ਲਈ ਅਜਿਹਾ ਕੀਤਾ। ਅਕਬਰ ਨੇ ਆਪਣੇ ਨਵੇਂ ਧਾਰਮਿਕ ਵਿਚਾਰ ਦੇ ਹਿੱਸੇ ਵਜੋਂ ਸਾਰੇ ਧਰਮਾਂ ਨੂੰ ਇਕੱਠੇ ਦੇਖਿਆ।


ਅਜਿਹਾ ਸੀ ਸਿੱਕਾ


ਅਕਬਰ ਵੱਲੋਂ ਜਾਰੀ ਇਸ ਸਿੱਕੇ 'ਚ ਭਗਵਾਨ ਰਾਮ ਅਤੇ ਮਾਤਾ ਸੀਤਾ ਦੀ ਮੂਰਤ ਬਣਾਈ ਗਈ ਸੀ, ਜਿਸ 'ਚ ਭਗਵਾਨ ਰਾਮ ਧਨੁਸ਼ ਅਤੇ ਤੀਰ ਲੈ ਕੇ ਖੜ੍ਹੇ ਸਨ। ਇਨ੍ਹਾਂ ਸਿੱਕਿਆਂ ਉੱਤੇ ਉਰਦੂ ਜਾਂ ਅਰਬੀ ਭਾਸ਼ਾ 'ਚ ਰਾਮ ਸੀਆ ਲਿਖਿਆ ਹੋਇਆ ਸੀ। ਸਿੱਕੇ ਚਾਂਦੀ ਅਤੇ ਸੋਨੇ ਦੋਵਾਂ ਦੇ ਬਣਾਏ ਜਾਂਦੇ ਸਨ ਪਰ ਅਕਬਰ ਦੀ ਮੌਤ ਤੋਂ ਬਾਅਦ ਇਨ੍ਹਾਂ ਦਾ ਨਿਰਮਾਣ ਵੀ ਬੰਦ ਕਰ ਦਿੱਤਾ ਗਿਆ।


ਕਿਹਾ ਜਾਂਦਾ ਹੈ ਕਿ ਅਕਬਰ ਨੇ ਇਹ ਸਿੱਕੇ ਵੱਡੀ ਮਾਤਰਾ 'ਚ ਨਹੀਂ ਬਣਵਾਏ ਸਨ ਅਤੇ ਨਾ ਹੀ ਇਹ ਜ਼ਿਆਦਾ ਪ੍ਰਚਲਨ 'ਚ ਸਨ। ਅਕਸਰ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੁੰਦੀਆਂ ਹਨ, ਜੋ ਅਕਬਰ ਦੀ ਵੱਖਰੀ ਕਹਾਣੀ ਨੂੰ ਦਰਸਾਉਂਦੀਆਂ ਹਨ।


ਇਸ ਤੋਂ ਇਲਾਵਾ ਅਕਬਰ ਨੇ 1604-05 'ਚ ਸ੍ਰੀ ਰਾਮ ਦਾ ਸਤਿਕਾਰ ਕਰਦੇ ਹੋਏ ਸੋਨੇ ਅਤੇ ਚਾਂਦੀ ਦੇ 2 ਤਰ੍ਹਾਂ ਦੇ ਸਿੱਕੇ ਅ ਅਤੇ ਬ ਵੀ ਜਾਰੀ ਕੀਤੇ ਸਨ। ਇਸ 'ਚ ਇੱਕ ਸਿੱਕੇ ਉੱਤੇ ਰਾਮ ਦਰਬਾਰ ਵੀ ਨਜ਼ਰ ਆਉਂਦਾ ਹੈ। ਅਕਬਰ ਦੇ ਰਾਜ ਦੇ ਆਖ਼ਰੀ ਸਾਲ 'ਚ ਵੀ ਰਾਮ ਪ੍ਰਤੀ ਉਸ ਦੀ ਸ਼ਰਧਾ ਦੇਖਣ ਨੂੰ ਮਿਲੀ ਸੀ।