ਪੜਚੋਲ ਕਰੋ

ਸਾਬਕਾ ਸਕੱਤਰ ਨੇ ਪੁਸਤਕ 'ਚ ਖੋਲ੍ਹੇ ਸ਼੍ਰੋਮਣੀ ਕਮੇਟੀ 'ਚ ਗੜਬੜੀਆਂ ਦੇ ਰਾਜ਼

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਕੁਝ ਠੀਕ ਨਹੀਂ ਚੱਲ਼ ਰਿਹਾ। ਇਸ ਬਾਰੇ ਵਿਰੋਧੀ ਪੰਥਕ ਤੇ ਸਿਆਸੀ ਧਿਰਾਂ ਤਾਂ ਅਕਸਰ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਪਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਨੇ ਇਸ ਦੀਆਂ ਲਿਖਤੀ ਪਰਤਾਂ ਖੋਲ੍ਹੀਆਂ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਆਪਣੀ ਪੁਸਤਕ ‘ਸਚੁ ਸੁਣਾਇਸੀ ਸਚ ਕੀ ਬੇਲਾ’ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਪੁਸਤਕ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵਿੱਚ ਨਿਘਾਰ ਆਇਆ ਹੈ। ਇਸ ਵਿੱਚ ਸਿਆਸੀ ਦਖਲਅੰਦਾਜ਼ੀ ਵੀ ਬੇਹੱਧ ਵਧ ਗਈ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਵੱਲ਼ ਵੀ ਇਸ਼ਾਰਾ ਕੀਤਾ ਹੈ। ਪੁਸਤਕ ਵਿੱਚ ਉਨ੍ਹਾਂ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਮੁਤਾਬਕ ਇਸ ਦੇ ਮੁਲਾਜ਼ਮ ਤੇ ਮੈਂਬਰਾਂ ਦੇ ਰਿਸ਼ਤੇਦਾਰਾਂ ਨੂੰ ਇਸ ਵਿੱਚ ਮੁਲਾਜ਼ਮਤ ਨਹੀਂ ਮਿਲ ਸਕਦੀ ਪਰ 12 ਨਵੰਬਰ 2002 ਨੂੰ ਮਤੇ ਰਾਹੀਂ ਇਸ ਨਿਯਮ ਵਿੱਚ ਤਰਮੀਮ ਕਰਕੇ ਗੁਰਦੁਆਰਾ ਪ੍ਰਬੰਧ ਨੂੰ ਭ੍ਰਿਸ਼ਟ ਕਰਨ ਦੀ ਨੀਂਹ ਰੱਖ ਦਿੱਤੀ ਗਈ ਸੀ। ਉਨ੍ਹਾਂ ਪਿਛਲੇ ਤੇ ਮੌਜੂਦਾ ਪ੍ਰਬੰਧ ਦੀ ਤੁਲਨਾ ਕਰਦਿਆਂ ਦੱਸਿਆ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸੰਸਥਾ ਦੇ ਵਾਹਨ ਦੀ ਵਰਤੋਂ ਕਰਨ ਸਮੇਂ ਸੰਕੋਚ ਕੀਤਾ ਜਾਂਦਾ ਸੀ ਪਰ ਅੱਜ ਸੰਸਥਾ ਦਾ ਛੋਟਾ ਅਧਿਕਾਰੀ ਵੀ ਖੁੱਲ੍ਹੇਆਮ ਸੰਸਥਾ ਦੇ ਵਾਹਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਇੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਲੰਗਰ ਮੁਹੱਈਆ ਕੀਤੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਪਹਿਲਾਂ ਇਹ ਨਿਯਮ ਸੀ ਕਿ ਕਿਸੇ ਵੀ ਕਰਮਚਾਰੀ ਨੂੰ ਲੰਗਰ ਉਪਲਬੱਧ ਨਹੀਂ ਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਹਰੇਕ ਕਰਮਚਾਰੀ ਇੱਥੇ ਸ਼ਰਧਾਲੂਆਂ ਲਈ ਬਣਦੇ ਲੰਗਰ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਦਖਲਅੰਦਾਜ਼ੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1999 ਤੋਂ ਬਾਅਦ ਕਿਵੇਂ ਜਥੇਦਾਰਾਂ ਨੂੰ ਬਦਲਿਆ ਗਿਆ ਤੇ ਉਨ੍ਹਾਂ ਦੀ ਅਹਿਮੀਅਤ ਨੂੰ ਘੱਟ ਕਰ ਦਿੱਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀਆਂ ਸੇਵਾਵਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਧਾਰਮਿਕ ਧਰੋਹਰਾਂ ਦੇ ਖਾਤਮੇ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਅਕਾਲ ਤਖ਼ਤ ਦੇ ਹੇਠਾਂ ਬਣੇ ਇਤਿਹਾਸਕ ਭੋਰੇ ਨੂੰ ਖਤਮ ਕਰਨ ਬਾਰੇ ਦੱਸਿਆ ਹੈ। ਉਨ੍ਹਾਂ ਨਾਨਕਸ਼ਾਹੀ ਕੈਲੰਡਰ ’ਚ ਤਬਦੀਲੀ ਕਰਕੇ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਲਈ ਦਮਦਮੀ ਟਕਸਾਲ ਨੂੰ ਜ਼ਿੰਮੇਵਾਰ ਠਹਿਰਾਇਆ। ਯਾਦ ਰਹੇ ਕੁਲਵੰਤ ਸਿੰਘ ਰੰਧਾਵਾ 1956 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਕਲਰਕ ਭਰਤੀ ਹੋਏ ਸਨ। ਲਗਪਗ 44 ਸਾਲ ਦੀ ਸੇਵਾ ਮਗਰੋਂ ਸਕੱਤਰ ਵਜੋਂ ਸੇਵਾ ਮੁਕਤ ਹੋਏ। ਇਸ ਤੋਂ ਪਹਿਲਾਂ ਉਹ ‘ਜੂਨ 84: ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ’ ਨਾਂ ਦੀ ਪੁਸਤਕ ਵੀ ਲਿਖ ਚੁੱਕੇ ਹਨ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Embed widget