ਪੜਚੋਲ ਕਰੋ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ

Giani Harpreet Singh: ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਮਗਰੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆ ਗਏ ਹਨ।

Giani Harpreet Singh: ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਮਗਰੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆ ਗਏ ਹਨ। ਸੋਸ਼ਲ ਮੀਡੀਆ ਉਪਰ ਉਨ੍ਹਾਂ ਖਿਲਾਫ ਕਾਫੀ ਪ੍ਰਚਾਰ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕਬੂਲਿਆ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। 

ਇਹ ਮਾਮਲਾ ਉਦੋਂ ਹੋਰ ਵੀ ਗਰਮਾ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਬਹਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਵੀਡੀਓ ਰਿਕਾਰਡਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਹੋਈ ਸੀ ਪਰ ਲੀਕ ਕਿੰਝ ਹੋ ਗਈ, ਇਹ ਵੱਡਾ ਸਵਾਲ ਹੈ। ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵੀਡੀਓ ਦੇ ਵਾਇਰਲ ਹੋਣ ’ਤੇ ਸਵਾਲ ਚੁੱਕੇ ਹਨ। ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਇਸ ਕਲਿੱਪ ਦੇ ਲੀਕ ਹੋਣ ਸਬੰਧੀ ਮਾਮਲੇ ਤੋਂ ਅਗਿਆਨਤਾ ਪ੍ਰਗਟ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਇਹ ਵੀਡੀਓ ਕਲਿੱਪ 15 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਹੈ, ਜਿਸ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਤਲਬ ਕੀਤਾ ਗਿਆ ਸੀ। ਇਸ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਨਾਲ ਸਾਂਝ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਅਕਾਲੀ ਆਗੂ ਨਾਲ ਕੁਝ ਤਲਖ ਹੁੰਦੇ ਦਿਖਾਈ ਦਿੰਦੇ ਹਨ। 

ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਲਟੋਹਾ ਨੇ ਪੰਜ ਸਿੰਘ ਸਾਹਿਬਾਨ ਸਾਹਮਣੇ ਬਦਤਮੀਜ਼ੀ ਕੀਤੀ ਸੀ ਤੇ ਜੇਕਰ ਡੇਢ ਘੰਟੇ ਦੀ ਪੂਰੀ ਵੀਡੀਓ ਜਨਤਕ ਕੀਤੀ ਜਾਵੇ ਤਾਂ ਸੰਗਤ ਉਸ ਦੇ ਪਿੱਛੇ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਇਹ ਵੀਡੀਓ ਰਿਕਾਰਡਿੰਗ ਅਕਾਲ ਤਖਤ ਦੇ ਸਕੱਤਰੇਤ ਵਿਖੇ ਕੀਤੀ ਗਈ ਸੀ ਜੋ ਪੈਨ ਡਰਾਈਵ ਵਿੱਚ ਪਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਗਈ ਸੀ। 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਸੁਣਾਏ ਫ਼ੈਸਲੇ ਮਗਰੋਂ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਮਗਰੋਂ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਉਭਾਰ ਕੇ ਗ਼ਲਤ ਇਲਜ਼ਾਮ ਲਾਏ ਜਾ ਰਹੇ ਹਨ ਤੇ ਦੋਸ਼ ਲਾਉਣ ਵਾਲੇ ਵਿਅਕਤੀ ਦੀਆਂ ਵੱਖ-ਵੱਖ ਚੈਨਲਾਂ ਤੋਂ ਇੰਟਰਵਿਊ ਕਰਵਾਉਣ ਪਿੱਛੇ ਸਾਬਕਾ ਅਕਾਲੀ ਆਗੂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਮਦਮਾ ਸਾਹਿਬ ਵਿੱਚ ਮੁਹੱਈਆ ਕਰਵਾਈ ਗਈ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਸੰਬਰ ਦੇ ਫੈਸਲੇ ਨੂੰ ਬਦਲਣ ਵਾਸਤੇ ਪੰਜ ਸਿੰਘ ਸਾਹਿਬਾਨ ਦੀ ਕੋਈ ਇਕੱਤਰਤਾ ਹੁੰਦੀ ਹੈ ਤਾਂ ਉਹ ਸ਼ਾਮਲ ਨਹੀਂ ਹੋਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget