ਪੜਚੋਲ ਕਰੋ

10 ਬੱਲੇਬਾਜ਼ਾਂ ਦਾ ਸਕੋਰ - 108, ਵਾਰਨਰ - 173, ਫਿਰ ਵੀ ਹਾਰ ਗਏ

ਕੇਪ ਟਾਊਨ - ਦਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5ਵੇਂ ਵਨਡੇ 'ਚ ਹਰਾ ਕੇ ਸੀਰੀਜ਼ 5-0 ਨਾਲ ਜਿੱਤ ਲਈ। ਅਫਰੀਕੀ ਟੀਮ ਨੇ ਓਹ ਕਰ ਵਿਖਾਇਆ ਜੋ ਇਸਤੋਂ ਪਹਿਲਾਂ ਕੋਈ ਟੀਮ ਨਹੀਂ ਕਰ ਸਕੀ। ਆਖਰੀ ਵਨਡੇ 'ਚ ਅਫਰੀਕੀ ਟੀਮ ਨੇ 31 ਰਨ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੀ ਟੀਮ ਵਾਰਨਰ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਜਿੱਤ ਦਰਜ ਕਰਨ 'ਚ ਨਾਕਾਮ ਰਹੀ। 
Rilee-Rossouw-of-the-Proteas-celebrates-his-100-66  66741
 
ਦਖਣੀ ਅਫਰੀਕਾ - 327/8 (50 ਓਵਰ) 
 
ਸੀਰੀਜ਼ ਦੇ ਆਖਰੀ ਮੈਚ 'ਚ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 11 ਓਵਰਾਂ ਤੋਂ ਬਾਅਦ 52 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਪਰ ਫਿਰ ਰਿਲੇ ਰੌਸੋ ਅਤੇ ਜੇ.ਪੀ. ਡਿਊਮਿਨੀ ਨੇ ਮਿਲਕੇ ਅਫਰੀਕੀ ਟੀਮ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਚੌਥੇ ਵਿਕਟ ਲਈ 178 ਰਨ ਦੀ ਪਾਰਟਨਰਸ਼ਿਪ ਕੀਤੀ। ਡਿਊਮਿਨੀ ਨੇ 75 ਗੇਂਦਾਂ 'ਤੇ 73 ਰਨ ਦੀ ਪਾਰੀ ਖੇਡੀ। ਰੌਸੋ ਨੇ ਸੈਂਕੜਾ ਜੜਿਆ ਅਤੇ 118 ਗੇਂਦਾਂ 'ਤੇ 122 ਰਨ ਠੋਕੇ। ਰੌਸੋ ਦੀ ਪਾਰੀ 'ਚ 14 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਅਫਰੀਕੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 327 ਰਨ ਦਾ ਸਕੋਰ ਖੜਾ ਕੀਤਾ। 
David-Warner-of-Australia-bats-during-game-three-of-the-One-Day-International-Series-between-Australia-and-South-A4  David-Warner-of-Australia-celebrates-and-looks-skyward-after-scoring-a-century7
 
ਵਾਰਨਰ ਦਾ ਧਮਾਕਾ 
 
ਅਫਰੀਕੀ ਟੀਮ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਲਈ ਵਾਰਨਰ ਨੇ 173 ਰਨ ਦੀ ਧਮਾਕੇਦਾਰ ਪਾਰੀ ਖੇਡੀ। ਵਾਰਨਰ ਨੇ 24 ਚੌਕੇ ਲਗਾਉਂਦੇ ਹੋਏ 136 ਗੇਂਦਾਂ 'ਤੇ 173 ਰਨ ਬਣਾਏ। ਆਸਟ੍ਰੇਲੀਆ ਦੇ 3 ਬੱਲੇਬਾਜ ਖਾਤਾ ਖੋਲਣ 'ਚ ਵੀ ਨਾਕਾਮ ਰਹੇ। ਆਸਟ੍ਰੇਲੀਆ ਦੇ 10 ਬੱਲੇਬਾਜ਼ਾਂ ਦਾ ਕੁਲ ਸਕੋਰ 108 ਰਨ ਸੀ ਜਦਕਿ ਇਕੱਲੇ ਵਾਰਨਰ ਨੇ 173 ਰਨ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਦੀ ਟੀਮ 296 ਰਨ 'ਤੇ ਆਲ ਆਊਟ ਹੋ ਗਈ। ਵਾਰਨਰ ਨੂੰ ਦਮਦਾਰ ਪਾਰੀ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਰਿਲੇ ਰੌਸੋ 'ਮੈਨ ਆਫ ਦ ਸੀਰੀਜ਼' ਬਣੇ। ਇਹ ਪਹਿਲਾ  ਆਸਟ੍ਰੇਲੀਆ ਨੂੰ 5 ਮੈਚਾਂ ਦੀ ਵਨਡੇ ਸੀਰੀਜ਼ 'ਚ ਕਲੀਨਸਵੀਪ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਸਾਬਕਾ ਅੱਤਵਾਦੀ ਨਰਾਇਣ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਸਾਬਕਾ ਅੱਤਵਾਦੀ ਨਰਾਇਣ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
Advertisement
ABP Premium

ਵੀਡੀਓਜ਼

Bhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap BazwaFarmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਸਾਬਕਾ ਅੱਤਵਾਦੀ ਨਰਾਇਣ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Sukhbir Badal: ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲਾ, ਸਾਬਕਾ ਅੱਤਵਾਦੀ ਨਰਾਇਣ ਨੇ ਗੋਲੀ ਮਾਰਨ ਦੀ ਕੀਤੀ ਕੋਸ਼ਿਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਇਆ ਉਛਾਲ, ਜਾਣੋ 22 ਅਤੇ 23 ਕੈਰੇਟ ਦਾ ਤੁਹਾਡੇ ਸ਼ਹਿਰ ਕੀ ਰੇਟ ?
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
ਨਵੇਂ ਸਾਲ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾ ਨੂੰ ਵੱਡਾ ਤੋਹਫਾ, ਤਨਖਾਹਾਂ 'ਚ ਕੀਤਾ ਵਾਧਾ
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Punjab News: ਪੰਜਾਬ 'ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ, 23 ਠੇਕੇ ਕੀਤੇ ਸੀਲ, ਲੱਖਾਂ ਦਾ ਲੱਗੇਗਾ ਜੁਰਮਾਨਾ 
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Power Cut in Punjab: ਪੰਜਾਬ 'ਚ ਅੱਜ 5 ਘੰਟੇ ਰਹੇਗਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਹੋਏਗੀ ਬੱਤੀ ਗੁੱਲ
Missing: ਮਸ਼ਹੂਰ ਕਾਮੇਡੀਅਨ ਅਚਾਨਕ ਹੋਇਆ ਲਾਪਤਾ, ਫਿਲਮੀ ਸਿਤਾਰਿਆਂ 'ਚ ਮੱਚੀ ਤਰਥੱਲੀ, ਪੜ੍ਹੋ ਪੂਰੀ ਖਬਰ
Missing: ਮਸ਼ਹੂਰ ਕਾਮੇਡੀਅਨ ਅਚਾਨਕ ਹੋਇਆ ਲਾਪਤਾ, ਫਿਲਮੀ ਸਿਤਾਰਿਆਂ 'ਚ ਮੱਚੀ ਤਰਥੱਲੀ, ਪੜ੍ਹੋ ਪੂਰੀ ਖਬਰ
Embed widget