ਨਵੀਂ ਦਿੱਲੀ: ਆਈਪੀਐਲ ਦੇ 11ਵੇਂ ਸੀਜ਼ਨ ਲਈ ਨੀਲਾਮੀ ਵਿੱਚ ਟੀਮ ਮਾਲਕਾਂ ਨੇ ਖਿਡਾਰੀਆਂ ਨੂੰ ਚੰਗੇ ਪੈਸੇ ਖ਼ਰਚ ਕੇ ਖ਼ਰੀਦਿਆ। ਕਈ ਖਿਡਾਰੀਆਂ 'ਤੇ ਕਰੋੜਾਂ ਰੁਪਏ ਦੀ ਬੋਲੀ ਲਾਈ ਗਈ ਜਦਕਿ ਕੁਝ ਖਿਡਾਰੀ ਅਜਿਹੇ ਵੀ ਸੀ ਜਿਨ੍ਹਾਂ ਨੂੰ ਬੇਸ ਪ੍ਰਾਈਜ਼ 'ਤੇ ਹੀ ਖ਼ਰੀਦਿਆ ਗਿਆ।
ਬੋਲੀ ਦੇ ਦੂਜੇ ਦਿਨ ਇੱਕ ਖਿਡਾਰੀ ਅਜਿਹਾ ਵੀ ਸੀ ਜਿਸ ਨੂੰ ਸਿਰਫ਼ 30 ਲੱਖ ਰੁਪਏ ਵਿੱਚ ਖ਼ਰੀਦਿਆ ਗਿਆ ਪਰ ਉਸ ਦੀ ਆਪਣੀ ਪ੍ਰਾਪਰਟੀ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਖਿਡਾਰੀ ਕੋਈ ਹੋਰ ਨਹੀਂ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਕੁਮਾਰ ਮੰਗਲਮ ਬਿਰਲਾ ਦਾ ਮੁੰਡਾ ਆਰੀਆਮਾਨ ਵਿਕਰਮ ਬਿਰਲਾ ਹੈ।
ਇਸ ਵੇਲੇ ਬਿਰਲਾ ਗਰੁੱਪ ਦੇ ਚੀਫ਼ ਕੁਮਾਰ ਮੰਗਲਮ ਦੀ ਕੁੱਲ ਪ੍ਰਾਪਰਟੀ ਕਰੀਬ 800 ਅਰਬ ਰੁਪਏ ਦੀ ਹੈ। ਆਈਪੀਐਲ ਦੇ ਐਕਸ਼ਨ ਵਿੱਚ ਆਰੀਆਮਾਨ ਲਈ ਰਾਜਸਥਾਨ ਰਾਇਲਜ਼ ਦੀ ਟੀਮ ਨੇ ਬੋਲੀ ਲਾਈ ਤੇ 30 ਲੱਖ ਰੁਪਏ ਵਿੱਚ ਉਸ ਨੂੰ ਖਰੀਦ ਲਿਆ। ਆਰੀਆਮਾਨ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। 20 ਸਾਲ ਦੇ ਆਰੀਆਮਾਨ ਖੱਬੇ ਹੱਥ ਦੇ ਬੱਲੇਬਾਜ਼ ਹਨ। ਉਨ੍ਹਾਂ ਨੇ ਹੁਣ ਤੱਕ ਸਿਰਫ਼ ਇੱਕ ਫ਼ਸਟ ਕਲਾਸ ਮੈਚ ਖੇਡਿਆ ਹੈ।