ਚੰਡੀਗੜ੍ਹ: ਏਸ਼ੀਆ ਕੱਪ ਦੇ ਫਾਈਨਲ ਵਿੱਚ ਅੱਜ ਭਾਰਤ ਦੀ ਸਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਮੌਜੂਦਾ ਭਾਰਤ ਦੀਆਂ ਨਜ਼ਰਾਂ ਆਪਣੇ 7ਵੇਂ ਖ਼ਿਤਾਬ ’ਤੇ ਹਨ। ਉੱਧਰ ਬੰਗਲਾਦੇਸ਼ ਵੀ ਆਪਣੇ ਪਹਿਲੇ ਖ਼ਿਤਾਬ ਲਈ ਪੂਰਾ ਜ਼ੋਰ ਲਾ ਰਿਹਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰੋਹਿਤ ਤੇ ਟੀਮ ਲਕਸ਼ ਦਾ ਪਿੱਛਾ ਕਰਨਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਪੂਰੀ ਸੀਰੀਜ਼ ਵਿੱਚ ਕੀਤਾ ਹੈ।

ਬੰਗਲਾਦੇਸ਼ ਤੀਜੀ ਵਾਰ ਫਾਈਨਲ ਵਿੱਚ ਪੁੱਜਾ ਹੈ। ਪਹਿਲੇ ਦੋ ਮੈਚਾਂ ’ਤੇ ਬੰਗਲਾਦੇਸ਼ ਜਿੱਤ ਦਰਜ ਕਰਨ ਤੋਂ ਨਾਕਾਯਾਬ ਰਿਹਾ ਸੀ ਪਰ ਇਸ ਵਾਰ ਉਸਦਾ ਕੋਸ਼ਿਸ਼ ਭਾਰਤੀ ਚੁਣੌਤੀ ਨੂੰ ਖ਼ਤਮ ਕਰ ਪਹਿਲਾ ਖਿਤਾਬ ਜਿੱਤਣ ਦੀ ਹੋਏਗੀ।

ਹੁਣ ਤਕ ਟੂਰਨਾਮੈਂਟ ਵਿੱਚ ਵੱਡਾ ਸਕੋਰ ਬਣਾਉਣ ਤੋਂ ਦੂਰ ਲਿਟਨ ਦਾਸ ਨੇ ਫਾਈਨਲ ਮੁਕਾਬਲੇ ਵਿੱਚ ਤੁਫਾਨੀ ਬੱਲੇਬਾਜ਼ੀ ਕਰਦਿਆਂ ਆਪਣੇ ਕਰੀਅਰ ਦਾ ਪਹਿਲਾ ਅੱਧ ਸੈਂਕੜਾ ਜੜ੍ਹਿਆ। ਆਪਣੀ ਪਾਰੀ ਵਿੱਚ ਉਸ ਨੇ ਛੇ ਚੌਕੇ ਤੇ ਦੋ ਬਿਹਤਰੀਨ ਛੱਕੇ ਲਾਏ। ਬੰਗਲਾਦੇਸ਼ ਦਾ ਸਕੋਰ ਤੇਜ਼ੀ ਨਾਲ ਅੱਗੇ ਵਧਦਿਆਂ 107 ’ਤੇ ਪੁੱਜ ਗਿਆ ਹੈ।