Asian Champions Trophy: ਭਾਰਤ ਦੀਆਂ ਧੀਆਂ ਨੇ ਦਿਖਾਇਆ ਕਮਾਲ, ਫਾਈਨਲ 'ਚ ਜਾਪਾਨ ਨੂੰ ਹਰਾ ਕੇ ਗੋਲਡ ਮੈਡਲ ਕੀਤਾ ਆਪਣੇ ਨਾਂਅ
Asian Champions Trophy 2023: ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਕਤਰਫਾ ਫਾਈਨਲ ਮੁਕਾਬਲੇ 'ਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ।
Asian Champions Trophy 2023: ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਕਤਰਫਾ ਫਾਈਨਲ ਮੁਕਾਬਲੇ 'ਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ। ਭਾਰਤੀ ਟੀਮ ਨੇ ਦੂਜੀ ਵਾਰ ਇਹ ਖਿਤਾਬ ਜਿੱਤਿਆ ਹੈ।
ਭਾਰਤ ਲਈ ਸੰਗੀਤਾ (17ਵੇਂ ਮਿੰਟ), ਨੇਹਾ (46ਵੇਂ ਮਿੰਟ), ਲਾਲਰੇਮਸਿਆਮੀ (57ਵੇਂ ਮਿੰਟ) ਅਤੇ ਵੰਦਨਾ ਕਟਾਰੀਆ (60ਵੇਂ ਮਿੰਟ) ਨੇ ਗੋਲ ਕੀਤੇ। ਸੰਗੀਤਾ ਅਤੇ ਵੰਦਨਾ ਨੇ ਮੈਦਾਨੀ ਗੋਲ ਕੀਤੇ ਜਦਕਿ ਨੇਹਾ ਅਤੇ ਲਾਲਰੇਮਸਿਆਮੀ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤੇ।
ਫਾਈਨਲ ਮੈਚ ਐਤਵਾਰ ਨੂੰ ਰਾਂਚੀ ਦੇ ਮਾਰੰਗ ਗੋਮਕੇ ਦੇ ਜੈਪਾਲ ਸਿੰਘ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਤ ਤੋਂ ਬਾਅਦ ਹਾਕੀ ਇੰਡੀਆ ਨੇ ਟਵੀਟ ਕਰਕੇ ਐਲਾਨ ਕੀਤਾ ਕਿ ਹਰ ਖਿਡਾਰੀ ਨੂੰ 3 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਪੋਰਟ ਸਟਾਫ ਦੇ ਹਰੇਕ ਮੈਂਬਰ ਨੂੰ 1.5 ਲੱਖ ਰੁਪਏ ਦਿੱਤੇ ਜਾਣਗੇ।
Congratulations Indian Hockey Womens team for Asian Championship!
— झारखण्ड का बेटा (@SandeepOraonJH) November 5, 2023
बहुत बधाई राउरे मन के और हेमंत जी को सफ़ल आयोजन के लिये। बस स्टेडियम बड़का बनाय देवा।
जोहार।
It's GOLD for #WomenInBlue 🙌🥇🇮🇳#HockeyIndia #IndiaKaGame #JWACT2023@HemantSorenJMM @TheHockeyIndia #Johar pic.twitter.com/018L2qLG2A
ਕੋਬਾਯਾਕਾਵਾ ਸ਼ਿਹੋ ਨੇ 22ਵੇਂ ਮਿੰਟ ਵਿੱਚ ਜਾਪਾਨ ਲਈ ਗੋਲ ਕੀਤਾ, ਪਰ ਵੀਡੀਓ ਰੈਫਰਲ ਤੋਂ ਬਾਅਦ ਉਸ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਗਿਆ। ਜਾਪਾਨ ਨੂੰ 52ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਵੀ ਮਿਲਿਆ ਪਰ ਕਾਨਾ ਉਰਤਾ ਦੇ ਸ਼ਾਟ ਨੂੰ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਰੋਕ ਦਿੱਤਾ।
ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਲੀਗ ਪੜਾਅ ਅਤੇ 2023 ਏਸ਼ੀਆਈ ਖੇਡਾਂ ਦੇ ਕਾਂਸੀ ਤਮਗੇ ਲਈ ਪਲੇਆਫ ਵਿੱਚ ਜਾਪਾਨ ਨੂੰ 2-1 ਦੇ ਇਸੇ ਫਰਕ ਨਾਲ ਹਰਾ ਦਿੱਤਾ ਸੀ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਚੀਨ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਚੀਨ ਲਈ ਚੇਨ ਯੀ (ਤੀਜੇ ਮਿੰਟ) ਅਤੇ ਲੁਓ ਤਿਆਨਟੀਅਨ (47ਵੇਂ ਮਿੰਟ) ਨੇ ਗੋਲ ਕੀਤੇ। ਕੋਰੀਆ ਲਈ ਮੈਚ ਦਾ ਇੱਕੋ ਇੱਕ ਗੋਲ ਐਨ ਸੁਜਿਨ ਨੇ ਪੈਨਲਟੀ ਕਾਰਨਰ ਤੋਂ ਕੀਤਾ। ਇਸ ਤੋਂ ਪਹਿਲਾਂ ਚੀਨ ਨੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਵੀ ਕੋਰੀਆ ਨੂੰ 2-0 ਨਾਲ ਹਰਾਇਆ ਸੀ।