Asian Games 2023: ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਦੀ ਇਤਿਹਾਸਕ ਜਿੱਤ, ਸੈਮੀਫਾਈਨਲ 'ਚ ਬਣਾਈ ਜਗ੍ਹਾ
Asian Games 2023: ਚੀਨ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਵੀ ਭਾਰਤ ਦਾ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਟੇਬਲ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਦਾ ਕੁਆਰਟਰ
Asian Games 2023: ਚੀਨ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਵੀ ਭਾਰਤ ਦਾ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਟੇਬਲ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਦਾ ਕੁਆਰਟਰ ਫਾਈਨਲ ਮੈਚ ਜਿੱਤ ਕੇ ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ ਅਤੇ ਤਗ਼ਮਾ ਪੱਕਾ ਕਰ ਲਿਆ ਹੈ। ਭਾਰਤੀ ਟੀਮ ਵੱਲੋਂ ਇਸ ਈਵੈਂਟ ਵਿੱਚ ਸੁਤੀਰਥ ਅਤੇ ਅਹਕੀਆ ਦੀ ਜੋੜੀ ਨੇ ਵਿਸ਼ਵ ਦੀ ਨੰਬਰ-2 ਰੈਂਕਿੰਗ ਵਾਲੀ ਚੀਨ ਦੀ ਮੇਂਗ ਅਤੇ ਯਿਡੀ ਦੀ ਜੋੜੀ ਨੂੰ 11-5, 11-5, 5-11 ਅਤੇ 11-9 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨਾਂ ਨੇ ਇਸ ਮੈਚ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਤਰੀਕੇ ਨਾਲ ਕਰਦੇ ਹੋਏ ਪਹਿਲੇ ਦੋ ਸੈੱਟ 11-5 ਅਤੇ 11-5 ਨਾਲ ਜਿੱਤ ਹਾਸਿਲ ਕਰਨ ਦੇ ਨਾਲ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਤੀਜੇ ਸੈੱਟ ਵਿੱਚ 11-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਤੀਰਥਾ ਅਤੇ ਅਹਕੀਆ ਦੀ ਜੋੜੀ ਨੇ ਚੌਥੇ ਸੈੱਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਚੀਨੀ ਜੋੜੀ ਨੂੰ 11-9 ਨਾਲ ਹਰਾ ਕੇ ਦੇਸ਼ ਲਈ ਤਮਗਾ ਇਸ ਈਵੈਂਟ ਵਿੱਚ ਵੀ ਪੱਕਾ ਕਰ ਲਿਆ।
ਭਾਰਤ ਨੇ ਹੁਣ ਤੱਕ 19ਵੀਆਂ ਏਸ਼ੀਆਈ ਖੇਡਾਂ ਵਿੱਚ ਅਧਿਕਾਰਤ ਤੌਰ 'ਤੇ ਕੁੱਲ 36 ਤਗਮੇ ਜਿੱਤੇ ਹਨ, ਜਿਸ ਵਿੱਚ 10 ਸੋਨ, 13 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਮੁਕਾਬਲਿਆਂ ਵਿੱਚ ਤਗਮੇ ਪੱਕੇ ਹੋਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ ਕਾਂਸੀ ਦਾ ਤਗ਼ਮਾ ਮਿਲਣਾ ਯਕੀਨੀ ਮੰਨਿਆ ਜਾ ਰਿਹਾ ਹੈ। ਹੁਣ ਤੱਕ ਭਾਰਤ ਨੇ ਨਿਸ਼ਾਨੇਬਾਜ਼ੀ ਅਤੇ ਰੋਇੰਗ ਦੇ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ।
ਸਕੁਐਸ਼ ਟੀਮ ਨੇ ਵੀ ਕਮਾਲ ਦਿਖਾਇਆ, ਪਾਕਿਸਤਾਨ ਨੂੰ ਗੋਲਡ ਮੈਡਲ ਮੈਚ 'ਚ ਹਰਾਇਆ
19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੱਤਵਾਂ ਦਿਨ ਵੀ ਬਹੁਤ ਚੰਗਾ ਰਿਹਾ ਜਿਸ ਵਿੱਚ ਬੋਪੰਨਾ ਅਤੇ ਰੁਤੁਜਾ ਭੋਸਲੇ ਦੀ ਜੋੜੀ ਨੇ ਸਵੇਰੇ ਟੈਨਿਸ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਪੁਰਸ਼ਾਂ ਦੀ ਸਕੁਐਸ਼ ਟੀਮ ਨੇ ਵੀ ਆਪਣੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਰੋਮਾਂਚਕ ਢੰਗ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਸੋਨ ਤਗ਼ਮਾ ਵੀ ਜਿੱਤਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।