(Source: ECI/ABP News/ABP Majha)
Asian Games 2023: ਏਸ਼ਿਆਈ ਖੇਡਾਂ 'ਚ ਖਿਡਾਰੀਆਂ ਨੇ ਚਮਕਾਇਆ ਭਾਰਤ ਦਾ ਨਾਂਅ, ਹੁਣ ਤੱਕ 10 ਗੋਲਡ ਸਣੇ 38 ਮੈਡਲ ਜਿੱਤੇ
Asian Games 2023 Medal Tally After Day 7: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਤਵੇਂ ਦਿਨ ਦੀ ਸਮਾਪਤੀ 'ਤੇ
Asian Games 2023 Medal Tally After Day 7: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਤਵੇਂ ਦਿਨ ਦੀ ਸਮਾਪਤੀ 'ਤੇ, ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ 38 ਤੱਕ ਪਹੁੰਚ ਗਈ ਸੀ ਅਤੇ ਉਹ ਇਸ ਸਮੇਂ ਤਗਮਾ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਹੁਣ ਤੱਕ ਭਾਰਤ 10 ਸੋਨ ਤਗਮੇ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਮੌਜੂਦਾ ਸਮੇਂ ਵਿਚ ਤਗਮਾ ਸੂਚੀ ਵਿਚ ਚੀਨ ਪਹਿਲੇ ਸਥਾਨ 'ਤੇ ਹੈ, ਜਦਕਿ ਜਾਪਾਨ ਅਤੇ ਕੋਰੀਆ ਗਣਰਾਜ ਦੂਜੇ ਅਤੇ ਤੀਜੇ ਸਥਾਨ 'ਤੇ ਹਨ।
ਭਾਰਤ ਵੱਲੋਂ ਹੁਣ ਕਿਸੇ ਵੀ ਖੇਡ ਵਿੱਚ ਸਭ ਤੋਂ ਵੱਧ ਤਮਗੇ ਜਿੱਤੇ ਹਨ, ਤਾਂ ਉਹ ਨਿਸ਼ਾਨੇਬਾਜ਼ੀ ਵਿੱਚ ਹੈ। ਇਸ ਵਿੱਚ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 19 ਤਗਮੇ ਜਿੱਤੇ ਹਨ। ਇਸ ਵਿੱਚ 6 ਸੋਨ, 6 ਚਾਂਦੀ ਅਤੇ 8 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਤੋਂ ਇਲਾਵਾ ਘੋੜ ਸਵਾਰੀ, ਸਕੁਐਸ਼, ਮਹਿਲਾ ਕ੍ਰਿਕਟ ਅਤੇ ਟੈਨਿਸ ਦੇ ਮਿਕਸਡ ਡਬਲਜ਼ ਵਿੱਚ ਦੇਸ਼ ਨੇ ਸੋਨ ਤਗਮੇ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਭਾਰਤ ਨੇ ਹੁਣ ਤੱਕ 10 ਗੋਲ਼ਡ, 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਜਿੱਤੇ ਹਨ।
ਇਸਦੇ ਨਾਲ ਹੀ ਮੈਡਲ ਟੇਬਲ ਵਿੱਚ ਪਹਿਲੇ ਸਥਾਨ 'ਤੇ ਚੀਨ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਉਸ ਨੇ ਸੱਤਵੇਂ ਦਿਨ ਦੇ ਅੰਤ ਤੱਕ ਵੱਖ-ਵੱਖ ਮੁਕਾਬਲਿਆਂ 'ਚ 216 ਤਗਮੇ ਜਿੱਤੇ ਸਨ। ਚੀਨ ਨੇ 114 ਸੋਨ, 68 ਚਾਂਦੀ ਅਤੇ 34 ਕਾਂਸੀ ਦੇ ਤਗਮੇ ਜਿੱਤੇ ਹਨ। ਦੂਜੇ ਸਥਾਨ 'ਤੇ ਰਹੇ ਜਾਪਾਨ ਨੇ ਹੁਣ ਤੱਕ ਕੁੱਲ 105 ਤਗਮੇ ਜਿੱਤੇ ਹਨ, ਜਿਨ੍ਹਾਂ 'ਚ 28 ਸੋਨ, 38 ਚਾਂਦੀ ਅਤੇ 39 ਕਾਂਸੀ ਦੇ ਤਗਮੇ ਸ਼ਾਮਲ ਹਨ। ਦੱਖਣੀ ਕੋਰੀਆ ਗਣਰਾਜ ਨੇ 110 ਤਗਮੇ ਜਿੱਤ ਕੇ ਤੀਜੇ ਸਥਾਨ 'ਤੇ ਰਿਹਾ ਹੈ।
ਅੱਠਵੇਂ ਦਿਨ ਤਗਮੇ ਦੀ ਗਿਣਤੀ ਵਿੱਚ ਵੱਡੇ ਵਾਧੇ ਦੀ ਉਮੀਦ
19ਵੀ ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਤਗਮਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਣ ਦੀ ਉਮੀਦ ਹੈ। ਹੁਣ ਤੱਕ ਵੱਖ-ਵੱਖ ਈਵੈਂਟਸ 'ਚ ਭਾਰਤ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਅਤੇ ਤਮਗਾ ਵੀ ਪੱਕਾ ਕੀਤਾ ਹੈ। ਇਸ ਵਾਰ ਭਾਰਤ ਨੂੰ ਏਸ਼ੀਆਈ ਖੇਡਾਂ 'ਚ ਘੱਟੋ-ਘੱਟ 100 ਤਗਮੇ ਜਿੱਤਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।