Asian Games 2023: ਏਸ਼ੀਆਈ ਖੇਡਾਂ 'ਚ ਟੀਮ ਇੰਡੀਆ ਦਾ ਥੀਮ ਗੀਤ 'ਵੰਦੇ ਮਾਤਰਮ' ਕੀਤਾ ਗਿਆ ਲਾਂਚ, ਦੇਖੋ ਵੀਡੀਓ
'Vande Mataram' Rendition For Asian Games 2023: ਭਾਰਤੀ ਟੀਮ ਏਸ਼ੀਆਈ ਖੇਡਾਂ 2023 ਲਈ ਪਹੁੰਚ ਗਈ ਹੈ। ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਬਹੁਤ ਹੀ
'Vande Mataram' Rendition For Asian Games 2023: ਭਾਰਤੀ ਟੀਮ ਏਸ਼ੀਆਈ ਖੇਡਾਂ 2023 ਲਈ ਪਹੁੰਚ ਗਈ ਹੈ। ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਏਸ਼ੀਅਨ ਖੇਡਾਂ ਲਈ ਟੀਮ ਇੰਡੀਆ ਦੇ ਅਧਿਕਾਰਤ ਸਪਾਂਸਰ ਅਡਾਨੀ ਸਮੂਹ ਨੇ ਇਸ ਮੈਗਾ ਖੇਡ ਸਮਾਗਮ ਲਈ ਵੰਦੇ ਮਾਤਰਮ ਪੇਸ਼ ਕੀਤਾ ਹੈ। ਇਹ ਪੇਸ਼ਕਾਰੀ ਸ਼ਿਲਾਂਗ ਬੈਂਡ ਦੀ ਹੈ।
Join us in extending our heartfelt wishes to @WeAreTeamIndia for the upcoming @19thAGofficial, and may their spirit soar high, bringing glory to our beloved country. 🏅🏆🙌🌟#Adani #AdaniSportsline #GarvHai #AsianGames2023 #TeamIndia pic.twitter.com/PCTOzSUM7K
— Adani Sportsline (@AdaniSportsline) September 23, 2023
ਏਸ਼ੀਅਨ ਖੇਡਾਂ ਦਾ ਅਧਿਕਾਰਤ ਉਦਘਾਟਨ
23 ਸਤੰਬਰ ਨੂੰ ਟੂਰਨਾਮੈਂਟ ਦੀ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤੀ ਐਥਲੀਟ ਐਤਵਾਰ ਨੂੰ 10 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੂਟਿੰਗ, ਬਾਕਸਿੰਗ, ਟੈਨਿਸ, ਹਾਕੀ ਅਤੇ ਫੁੱਟਬਾਲ ਸਮੇਤ ਕਈ ਈਵੈਂਟਸ 'ਚ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ।
ਏਸ਼ੀਆਈ ਖੇਡਾਂ 2023 ਵਿੱਚ 481 ਸੋਨ ਤਗਮੇ
ਏਸ਼ੀਅਨ ਖੇਡਾਂ 2023 ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 481 ਸੋਨ ਤਗਮੇ ਵੰਡੇ ਜਾਣਗੇ। ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਚਾਂਦੀ ਅਤੇ ਕਾਂਸੀ ਦੇ ਤਗਮੇ ਦਿੱਤੇ ਗਏ। ਜੇਕਰ ਸਾਰੇ ਮੈਡਲ ਇਕੱਠੇ ਕਰ ਲਏ ਜਾਣ ਤਾਂ ਇਹ ਗਿਣਤੀ ਡੇਢ ਹਜ਼ਾਰ ਦੇ ਕਰੀਬ ਹੋ ਜਾਵੇਗੀ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਹੁਣ ਤੱਕ ਕੁੱਲ 672 ਤਗ਼ਮੇ ਜਿੱਤੇ ਹਨ। ਇਨ੍ਹਾਂ ਵਿੱਚ 155 ਸੋਨ, 201 ਚਾਂਦੀ ਅਤੇ 316 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ 672 ਤਮਗਿਆਂ ਨਾਲ ਏਸ਼ੀਆਈ ਦੇਸ਼ਾਂ 'ਚ 5ਵੇਂ ਸਥਾਨ 'ਤੇ ਹੈ। ਏਸ਼ਿਆਈ ਖੇਡਾਂ ਵਿੱਚ ਚੀਨ ਦਾ ਦਬਦਬਾ ਰਿਹਾ ਹੈ। ਚੀਨ ਨੇ ਹੁਣ ਤੱਕ 3187 ਤਗਮੇ ਜਿੱਤੇ ਹਨ। ਚੀਨ ਨੇ 1473 ਸੋਨ, 994 ਚਾਂਦੀ ਅਤੇ 720 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਨੇ 2018 ਏਸ਼ੀਆਈ ਖੇਡਾਂ ਵਿੱਚ ਕੁੱਲ 70 ਤਗਮੇ ਜਿੱਤੇ। ਇਨ੍ਹਾਂ ਵਿੱਚ 16 ਸੋਨ, 23 ਚਾਂਦੀ ਦੇ ਅਤੇ 31 ਕਾਂਸੀ ਦੇ ਤਗਮੇ ਸ਼ਾਮਲ ਹਨ। ਉਦੋਂ ਭਾਰਤ ਤਮਗਾ ਸੂਚੀ ਵਿਚ 8ਵੇਂ ਸਥਾਨ 'ਤੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।