ਪੜਚੋਲ ਕਰੋ
(Source: ECI/ABP News)
ਅਜ਼ਹਰ ਨੂੰ BCCI ਕਰੇਗੀ ਸਨਮਾਨਿਤ
![ਅਜ਼ਹਰ ਨੂੰ BCCI ਕਰੇਗੀ ਸਨਮਾਨਿਤ Bcci Will Honor Azhar ਅਜ਼ਹਰ ਨੂੰ BCCI ਕਰੇਗੀ ਸਨਮਾਨਿਤ](https://static.abplive.com/wp-content/uploads/sites/5/2016/09/17125016/Mohammad-Azharuddin-270x202.jpg?impolicy=abp_cdn&imwidth=1200&height=675)
ਨਵੀਂ ਦਿੱਲੀ - ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਣ ਵਾਲਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੋਵੇਗਾ। ਇਹ ਭਾਰਤ ਦਾ 500ਵਾਂ ਟੈਸਟ ਹੋਵੇਗਾ। ਇਸ ਖਾਸ ਮੌਕੇ ਨੂੰ BCCI ਹੋਰ ਵੀ ਖਾਸ ਬਣਾਉਣ ਲਈ ਤਿਆਰੀ ਕਰ ਰਹੀ ਹੈ। ਭਾਰਤ ਲਈ ਅੱਜ ਤਕ ਕਪਤਾਨੀ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਇਸ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਸਨਮਾਨਿਤ ਕੀਤਾ ਜਾਵੇਗਾ। ਪਰ ਸਭ ਤੋਂ ਵੱਡੀ ਖੁਸ਼ੀ ਮੋਹੰਮਦ ਅਜ਼ਹਰੂਦੀਨ ਨੂੰ ਮਿਲੀ ਹੈ। ਮੈਚ ਫਿਕਸਿੰਗ ਸਕੈਂਡਲ ਦੇ ਚਲਦੇ ਅਜ਼ਹਰ 'ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸਤੋਂ ਬਾਅਦ ਅਜ਼ਹਰ ਨੂੰ BCCI ਆਪਣੇ ਅਧਿਕਾਰਿਕ ਪ੍ਰੋਗਰਾਮਾਂ 'ਤੇ ਇਨਵਾਇਟ ਨਹੀਂ ਕਰ ਰਿਹਾ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਬੇਹਦ ਖਾਸ ਮੌਕੇ 'ਤੇ BCCI ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਅਜ਼ਹਰ ਨੇ ਵੀ BCCI ਦਾ ਸੱਦਾ ਕਬੂਲ ਕਰ ਲਿਆ ਹੈ।
![20150831085457](https://static.abplive.com/wp-content/uploads/sites/5/2016/09/17125005/20150831085457-283x300.jpg)
![article-2393743-1B4C0943000005DC-443_306x526](https://static.abplive.com/wp-content/uploads/sites/5/2016/09/17125008/article-2393743-1B4C0943000005DC-443_306x526-175x300.jpg)
ਕਪਤਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸ ਮੌਕੇ ਟਾਸ ਲਈ ਇੱਕ ਖਾਸ ਸਿੱਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਜਾ ਰਿਹਾ ਹੈ। ਇਹ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਵੇਗਾ। ਕਾਨਪੁਰ ਦਾ ਗਰੀਨ ਪਾਰਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਚੋਂ ਇੱਕ ਹੈ। ਚੇਪੌਕ, ਵਾਨਖੇੜੇ ਅਤੇ ਈਡਨ ਗਾਰਡਨਸ ਮੈਦਾਨ ਦੇ ਨਾਲ-ਨਾਲ ਗਰੀਨ ਪਾਰਕ ਸਟੇਡੀਅਮ ਵੀ ਦੇਸ਼ ਦੇ ਸਭ ਤੋਂ ਪੁਰਾਣੇ ਸਟੇਡੀਅਮਸ ਚੋਂ ਇੱਕ ਹੈ।
![kapil-dev-and-sourav-ganguly-1473958849-800](https://static.abplive.com/wp-content/uploads/sites/5/2016/09/17125014/kapil-dev-and-sourav-ganguly-1473958849-8001-300x200.jpg)
![Mohammad-Azharuddin](https://static.abplive.com/wp-content/uploads/sites/5/2016/09/17125016/Mohammad-Azharuddin-300x225.jpg)
ਭਾਰਤ ਵਿਸ਼ਵ ਦਾ 6ਵਾਂ ਟੈਸਟ ਪਲੇਇੰਗ ਦੇਸ਼ ਬਣਿਆ ਸੀ। ਭਾਰਤ ਦੀ ਟੈਸਟ ਮੈਚਾਂ 'ਚ ਹੁਣ ਤਕ ਕੁਲ 32 ਖਿਡਾਰੀਆਂ ਨੇ ਕਪਤਾਨੀ ਕੀਤੀ ਹੈ। 500 ਟੈਸਟ ਮੈਚ ਖੇਡਣ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੋਵੇਗਾ। ਇਸਤੋਂ ਪਹਿਲਾਂ ਇੰਗਲੈਂਡ (976), ਆਸਟ੍ਰੇਲੀਆ (791) ਅਤੇ ਵੈਸਟ ਇੰਡੀਜ਼ (517) ਦੀਆਂ ਟੀਮਾਂ ਨੇ 500 ਤੋਂ ਵਧ ਟੈਸਟ ਖੇਡੇ ਹਨ।
![India's captain Virat Kohli directs his players during the second day of their cricket test match against Australia in Adelaide, Australia, Wednesday, Dec. 10, 2014. (AP Photo/James Elsby)](https://static.abplive.com/wp-content/uploads/sites/5/2016/09/17125024/result-221-300x225.jpg)
![during day four of the 4th npower Test Match between England and India at The Kia Oval on August 21, 2011 in London, England.](https://static.abplive.com/wp-content/uploads/sites/5/2016/09/17125022/Rahul-Dravid41-300x150.jpg)
ਸਾਬਕਾ ਕਪਤਾਨ ਨਾਰੀ ਕੰਟਰੈਕਟਰ, ਚੰਦੁ ਬੋਰਦੇ, ਸੁਨੀਲ ਗਵਾਸਕਰ, ਕਪਿਲ ਦੇਵ, ਦਿਲੀਪ ਵੇਂਗਸਰਕਰ, ਰਵੀ ਸ਼ਾਸਤਰੀ, ਕ੍ਰਿਸ਼ਨਮਾਚਾਰੀ ਸ਼੍ਰੀਕਾਂਤ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਰੇਂਦਰ ਸਹਿਵਾਗ ਦੇ ਇਸ ਮੌਕੇ ਪਹੁੰਚਣ ਦੀ ਉਮੀਦ ਹੈ। ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਤਾਂ ਇਸ ਮੌਕੇ ਮੌਜੂਦ ਹੋਣਗੇ ਹੀ। ਨਾਲ ਹੀ ਰਾਹੁਲ ਦ੍ਰਵਿੜ ਵੀ ਕਾਨਪੁਰ ਪਹੁੰਚ ਸਕਦੇ ਹਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)