ਨਵੀਂ ਦਿੱਲੀ: ਹਾਕੀ ਵਰਲਡ ਕੱਪ ਦੇ ਚੌਥੇ ਤੇ ਆਖਰੀ ਕੁਆਟਰ ਫਾਈਨਲ ਵਿੱਚ ਬੈਲਜੀਅਮ ਨੇ ਜਰਮਨੀ ਨੂੰ ਮਾਤ ਦੇ ਕੇ ਸੈਮੀਫ਼ਾਈਨਲ ਵਿੱਚ ਦਾਖ਼ਲਾ ਲੈ ਲਿਆ ਹੈ। ਬੈਲਜੀਅਮ ਨੇ ਜਰਮਨੀ ਨੂੰ 2-1 ਗੋਲ ਦੇ ਫਰਕ ਨਾਲ ਹਰਾਇਆ ਹੈ। ਉੱਧਰ, ਕੁਝ ਦੇਰ ਬਾਅਦ ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ ਸ਼ੁਰੂ ਹੋਵੇਗਾ।


ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਹਨ ਤੇ ਤੀਜੀ ਟੀਮ ਵਜੋਂ ਬੈਲਜੀਅਮ ਵੀ ਪਹੁੰਚ ਚੁੱਕੀ ਹੈ। ਚੌਥੀ ਟੀਮ ਲਈ ਭਾਰਤ ਜਾਂ ਨੀਦਰਲੈਂਡ ਵਿੱਚੋਂ ਕੋਈ ਇੱਕ ਟੀਮ ਸੈਮੀਫ਼ਾਈਨਲ ਲਈ ਜਾਵੇਗੀ।


ਟੀਮ ਇੰਡੀਆ 43 ਸਾਲਾਂ ਤੋਂ ਆਖਰੀ ਚਾਰ ‘ਚ ਨਹੀਂ ਪਹੁੰਚ ਸਕੀ। ਪਿਛਲੀ ਵਾਰ 1975 ‘ਚ ਜਦੋਂ ਉਹ ਸੈਮੀਫਾਈਨਲ ਮੈਚ ਖੇਡਿਆ ਸੀ ਤਾਂ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਨੇ ਫਾਈਨਲ ‘ਚ ਪਾਕਿਸਤਾਨ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਕੀ ਦੇ ਟੂਰਨਾਮੈਂਟ ‘ਚ ਇਹ ਦੋਵੇਂ ਟੀਮਾਂ ਦਾ 7ਵਾਂ ਮੁਕਾਬਲਾ ਹੈ। ਇਸ ‘ਚ ਸਾਰੇ ਮੈਚ ਨੀਦਰਲੈਂਡ ਨੇ ਹੀ ਜਿੱਤੇ ਸੀ।