Bhavani Devi In Asian Fencing Championships: ਭਾਰਤੀ ਫੇਂਸਰ ਭਵਾਨੀ ਦੇਵੀ ਨੇ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ। ਦਰਅਸਲ, ਭਵਾਨੀ ਦੇਵੀ ਨੇ ਚੀਨ ਦੇ ਵੁਕਸੀ ਵਿੱਚ ਚੱਲ ਰਹੀ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੀ ਮਹਿਲਾ ਸੇਬਰ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹਾਲਾਂਕਿ ਭਵਾਨੀ ਦੇਵੀ ਨੂੰ ਸੈਮੀਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਭਵਾਨੀ ਦੇਵੀ ਨੇ ਇਤਿਹਾਸ ਰਚ ਦਿੱਤਾ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ।


ਭਵਾਨੀ ਦੇਵੀ ਨੂੰ ਸੈਮੀਫਾਈਨਲ ਵਿੱਚ ਜੇਨਾਬ ਡੇਈਬੇਕੋਵਾ ਨੇ ਹਰਾਇਆ


ਚੀਨ ਦੇ ਵੁਕਸੀ ਵਿੱਚ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੀ ਮਹਿਲਾ ਸੇਬਰ ਈਵੈਂਟ ਦੇ ਸੈਮੀਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਜੇਨਾਬ ਡੇਇਬੇਕੋਵਾ ਨੇ ਹਰਾਇਆ। ਇਸ ਮੈਚ ਵਿੱਚ ਜੇਨਾਬ ਡੇਇਬੇਕੋਵਾ ਨੇ ਭਵਾਨੀ ਨੂੰ 14-15 ਨਾਲ ਹਰਾਇਆ ਪਰ ਇਸ ਦੇ ਬਾਵਜੂਦ ਭਵਾਨੀ ਦੇਵੀ ਨੇ ਇਸ ਟੂਰਨਾਮੈਂਟ ਵਿੱਚ ਭਾਰਤ ਲਈ ਪਹਿਲਾ ਤਮਗਾ ਪੱਕਾ ਕਰ ਲਿਆ। ਇਸ ਤੋਂ ਪਹਿਲਾਂ ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਏਮੁਰਾ ਨੂੰ 15-10 ਨਾਲ ਹਰਾ ਕੇ ਵੱਡਾ ਅਪਸੇਟ ਕੀਤਾ ਸੀ। ਦਰਅਸਲ, ਮਿਸਾਕੀ ਦੇ ਖਿਲਾਫ ਭਵਾਨੀ ਦੀ ਇਹ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਹਰ ਵਾਰ ਜਾਪਾਨੀ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨੂੰ ਹਰਾਇਆ ਸੀ।






ਇਹ ਵੀ ਪੜ੍ਹੋ: Virat Kohli ਨੂੰ ਪਿੱਛੇ ਛੱਡ ਕੇ ਟਾਪ 'ਤੇ ਪਹੁੰਚੇ Shubhman Gill, ਇਸ ਸਾਲ ਟੀਮ ਇੰਡੀਆ ਲਈ ਬਣਾਈਆਂ ਸਭ ਤੋਂ ਵੱਧ ਦੌੜਾਂ


ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ ਭਵਾਨੀ ਦੇਵੀ


ਉੱਥੇ ਹੀ ਭਾਰਤੀ ਤਲਵਾਰਬਾਜ਼ੀ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਦੇਵੀ ਨੂੰ ਏਸ਼ੀਅਨ ਫੇਂਸਿੰਗ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਤਲਵਾਰਬਾਜ਼ੀ ਲਈ ਬਹੁਤ ਮਾਣ ਵਾਲਾ ਦਿਨ ਹੈ। ਭਵਾਨੀ ਨੇ ਉਹ ਕਰ ਵਿਖਾਇਆ ਜੋ ਇਸ ਤੋਂ ਪਹਿਲਾਂ ਕੋਈ ਹੋਰ ਕੋਈ ਹਾਸਲ ਨਹੀਂ ਕਰ ਸਕਿਆ। ਉਹ ਵੱਕਾਰੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਫੇਂਸਰ ਹੈ। ਮੈਂ ਪੂਰੀ ਤਲਵਾਰਬਾਜ਼ੀ ਜਗਤ ਦੀ ਤਰਫੋਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।


ਇਹ ਵੀ ਪੜ੍ਹੋ: IND vs WI: ਵੈਸਟਇੰਡੀਜ਼ ਦੇ ਵਿਰੁੱਧ ਟੈਸਟ ਸੀਰੀਜ ਲਈ ਮੁਹੰਮਦ ਸ਼ਮੀ ਨੂੰ ਆਰਾਮ, ਪਰ ਚੇਤੇਸ਼ਵਰ ਪੁਜਾਰਾ...