FIFA ਨੇ AIFF ਤੋਂ ਹਟਾਈ ਮੁਅੱਤਲੀ , ਹੁਣ ਭਾਰਤ 'ਚ ਹੀ ਹੋਵੇਗਾ U17 ਮਹਿਲਾ ਫੁੱਟਬਾਲ ਵਿਸ਼ਵ ਕੱਪ
FIFA Lifts Suspension On AIFF: ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁਟਬਾਲ (FIFA) ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ 'ਤੇ ਲਗਾਈ ਗਈ ਮੁਅੱਤਲੀ ਨੂੰ ਹਟਾ ਲਿਆ ਹੈ।
FIFA Lifts Suspension On AIFF: ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁਟਬਾਲ (FIFA) ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ 'ਤੇ ਲਗਾਈ ਗਈ ਮੁਅੱਤਲੀ ਨੂੰ ਹਟਾ ਲਿਆ ਹੈ। ਫੀਫਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਫੁੱਟਬਾਲ ਸੰਘ ਦੀ ਮੁਅੱਤਲੀ 25 ਅਗਸਤ ਤੋਂ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਭਾਰਤੀ ਫੁੱਟਬਾਲ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ ਹੈ। ਅੰਡਰ-17 ਮਹਿਲਾ ਵਿਸ਼ਵ ਕੱਪ 2022 ਹੁਣ ਸਿਰਫ਼ ਭਾਰਤ ਵਿੱਚ ਹੀ ਹੋਵੇਗਾ।
ਫੀਫਾ ਨੇ ਤੀਜੀ ਧਿਰ ਦੇ ਦਖਲ ਕਾਰਨ ਏਆਈਐਫਐਫ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ। ਫੀਫਾ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ, ''ਫੀਫਾ ਕੌਂਸਲ ਦੇ ਬਿਊਰੋ ਨੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) 'ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ ਤੀਜੀ ਧਿਰ ਦੇ ਦਖਲ ਕਾਰਨ ਲਗਾਈ ਗਈ ਸੀ।
ਮੁਅੱਤਲੀ ਹਟਾਏ ਜਾਣ ਤੋਂ ਬਾਅਦ, AIFF ਨੇ ਟਵੀਟ ਕਰਕੇ ਦੱਸਿਆ ਕਿ ਅੰਡਰ-17 ਮਹਿਲਾ ਵਿਸ਼ਵ ਕੱਪ 2022 ਦਾ ਆਯੋਜਨ ਸਮੇਂ 'ਤੇ ਹੋਵੇਗਾ। ਇਹ 11 ਅਕਤੂਬਰ ਤੋਂ 30 ਅਕਤੂਬਰ 2022 ਤੱਕ ਆਯੋਜਿਤ ਕੀਤਾ ਜਾਵੇਗਾ।
Delighted to share the Bureau of the FIFA Council decided today to lift the suspension of the AIFF with immediate effect.
— Anurag Thakur (@ianuragthakur) August 26, 2022
The FIFA U-17 Women’s World Cup 2022 scheduled to take place on 11-30 October 2022 will be held in India as planned !
A victory for all football ⚽️ fans!
FIFA lifts suspension on AIFF
— Indian Football Team (@IndianFootball) August 26, 2022
Read More 👉https://t.co/nyN1xgFdBf
AIFF ਤੋਂ ਮੁਅੱਤਲੀ ਹਟਾਏ ਜਾਣ ਤੋਂ ਬਾਅਦ, ਇਸਦੇ ਕਾਰਜਕਾਰੀ ਜਨਰਲ ਸਕੱਤਰ ਸੁਨੰਦੋ ਧਰ ਨੇ ਕਿਹਾ, "ਭਾਰਤੀ ਫੁੱਟਬਾਲ ਦਾ ਸਭ ਤੋਂ ਕਾਲਾ ਸਮਾਂ ਆਖਰਕਾਰ ਖਤਮ ਹੋ ਗਿਆ ਹੈ। 15 ਅਗਸਤ ਦੀ ਅੱਧੀ ਰਾਤ ਨੂੰ AIFF 'ਤੇ ਲਗਾਈ ਗਈ ਮੁਅੱਤਲੀ ਨੂੰ ਫੀਫਾ ਨੇ ਹਟਾ ਲਿਆ ਹੈ। ਅਸੀਂ ਫੀਫਾ ਅਤੇ ਏਐਫਸੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਖਾਸ ਤੌਰ 'ਤੇ ਏਐਫਸੀ ਦੇ ਸਕੱਤਰ ਜਨਰਲ ਡਾਟੁਕ ਸੇਰੀ ਵਿੰਡਸਰ ਜੌਨ, ਦਾ ਅਜਿਹੇ ਮੁਸ਼ਕਲ ਸਮੇਂ ਵਿੱਚ ਸਾਡੀ ਅਗਵਾਈ ਕਰਨ ਲਈ।
ਗੌਰਤਲਬ ਹੈ ਕਿ ਫੀਫਾ ਦੀ ਮੁਅੱਤਲੀ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਫੁੱਟਬਾਲ ਦੀ ਜਿੱਤ ਹੈ।