ਪੜਚੋਲ ਕਰੋ

ਕ੍ਰਿਕਟ ਦੇ ਨਿਯਮਾਂ 'ਚ ਬਦਲਾਅ: ਹੁਣ ਗੇਂਦ 'ਤੇ ਥੁੱਕ ਨਹੀਂ ਲਾ ਸਕਣਗੇ ਗੇਂਦਬਾਜ਼, ਮਾਂਕਡਿੰਗ ਨੂੰ ਵੀ ਰਨ ਆਊਟ ਮੰਨਿਆ ਜਾਵੇਗਾ

ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਨਿਯਮਾਂ 'ਚ ਸੋਧਾਂ ਦਾ ਐਲਾਨ ਕੀਤਾ ਹੈ, ਪਰ ਇਨ੍ਹਾਂ ਨੂੰ ਇਸ ਸਾਲ 1 ਅਕਤੂਬਰ ਤੋਂ ਬਾਅਦ ਹੀ ਲਾਗੂ ਕੀਤਾ ਜਾਵੇਗਾ।

ਨਵੀਂ ਦਿੱਲੀ: ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਨਿਯਮਾਂ 'ਚ ਸੋਧਾਂ ਦਾ ਐਲਾਨ ਕੀਤਾ ਹੈ, ਪਰ ਇਨ੍ਹਾਂ ਨੂੰ ਇਸ ਸਾਲ 1 ਅਕਤੂਬਰ ਤੋਂ ਬਾਅਦ ਹੀ ਲਾਗੂ ਕੀਤਾ ਜਾਵੇਗਾ। ਮਤਲਬ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਦੇ ਨਿਯਮ ਬਦਲ ਜਾਣਗੇ।

MCC ਨੇ ਹੁਣ ਕ੍ਰਿਕਟ 'ਚ ਗੇਂਦ ਨੂੰ ਚਮਕਾਉਣ ਲਈ ਥੁੱਕਣ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ। ਪਹਿਲਾਂ ਇਸ ਨੂੰ ਕੋਵਿਡ-19 ਕਾਰਨ ਹੀ ਲਾਗੂ ਕੀਤਾ ਗਿਆ ਸੀ, ਪਰ ਹੁਣ MCC ਇਸ ਨੂੰ ਕਾਨੂੰਨ ਬਣਾ ਰਿਹਾ ਹੈ। ਖਿਡਾਰੀ ਗੇਂਦ ਨੂੰ ਚਮਕਾਉਣ ਲਈ ਪਸੀਨੇ ਦੀ ਵਰਤੋਂ ਕਰ ਰਹੇ ਸਨ ਤੇ ਇਹ ਬਰਾਬਰ ਪ੍ਰਭਾਵਸ਼ਾਲੀ ਸੀ।

ਨਵਾਂ ਕਾਨੂੰਨ ਗੇਂਦ 'ਤੇ ਲਾਰ ਲਗਾਉਣ ਦੀ ਇਜਾਜ਼ਤ ਨਹੀਂ ਦੇਵੇਗਾ, ਕਿਉਂਕਿ ਖਿਡਾਰੀ ਆਪਣੀ ਲਾਰ ਨੂੰ ਗੇਂਦ 'ਤੇ ਲਗਾਉਣ ਲਈ ਚੀਨੀ ਵਾਲੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਇਸ ਮਾਮਲੇ 'ਚ ਗੇਂਦ 'ਤੇ ਲਾਰ ਦੀ ਵਰਤੋਂ ਨੂੰ ਉਸੇ ਤਰ੍ਹਾਂ ਮੰਨਿਆ ਜਾਵੇਗਾ ਜਿਵੇਂ ਕਿ ਗੇਂਦ ਦੀ ਸਥਿਤੀ ਨੂੰ ਬਦਲਣ ਲਈ ਕੋਈ ਹੋਰ ਗਲਤ ਢੰਗ ਵਰਤਿਆ ਗਿਆ ਹੈ।

MCC ਦੇ ਨਵੇਂ ਨਿਯਮਾਂ ਅਨੁਸਾਰ ਕਿਸੇ ਵੀ ਖਿਡਾਰੀ ਦੇ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਸਿਰਫ਼ ਨਵਾਂ ਖਿਡਾਰੀ ਹੀ ਸਟ੍ਰਾਈਕ ਲਵੇਗਾ, ਭਾਵੇਂ ਖਿਡਾਰੀਆਂ ਨੇ ਆਖਰੀ ਵਿਕਟ ਤੋਂ ਪਹਿਲਾਂ ਸਟ੍ਰਾਈਕ ਬਦਲੀ ਹੋਵੇ। ਹੁਣ ਤੱਕ ਜੇਕਰ ਸ਼ਾਟ ਖੇਡਣ ਵਾਲਾ ਖਿਡਾਰੀ ਕੈਚ ਆਊਟ ਹੋਣ ਤੋਂ ਪਹਿਲਾਂ ਗੇਂਦਬਾਜ਼ੀ ਐਂਡ 'ਤੇ ਪਹੁੰਚ ਜਾਂਦਾ ਸੀ ਤਾਂ ਨਵਾਂ ਬੱਲੇਬਾਜ਼ ਨਾਨ-ਸਟ੍ਰਾਈਕਰ ਐਂਡ 'ਤੇ ਹੀ ਰਹਿੰਦਾ ਸੀ।

ਹੁਣ ਕਿਸੇ ਵੀ ਆਊਟ ਹੋਣ 'ਤੇ ਸਿਰਫ਼ ਨਵਾਂ ਖਿਡਾਰੀ ਹੀ ਸਟ੍ਰਾਈਕ ਲਵੇਗਾ। MCC ਦੇ ਸੁਝਾਅ 'ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਵੱਲੋਂ ਪਹਿਲੀ ਵਾਲ ਦੀ ਹੰਡ੍ਰੇਡ ਲੀਗ 'ਚ ਵੀ ਇਸ ਦਾ ਟ੍ਰਾਇਲ ਵੀ ਕੀਤਾ ਗਿਆ ਸੀ।

ਕਾਨੂੰਨ 38 ਮਾਂਕਡਿੰਗ 'ਤੇ ਹੋਵੇਗਾ ਰਨ ਆਊਟ
ਮਾਂਕਡਿੰਗ ਨੂੰ ਲੈ ਕੇ ਆਈਸੀਸੀ ਨੇ ਵੀ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਇਸ ਨੂੰ ਕ੍ਰਿਕਟ ਕਾਨੂੰਨ 41 ਦੇ ਅਨੁਸਾਰ ਖੇਡ ਭਾਵਨਾ ਦੇ ਵਿਰੁੱਧ ਮੰਨਿਆ ਜਾਂਦਾ ਸੀ, ਪਰ ਹੁਣ ਇਸ ਨੂੰ ਕਾਨੂੰਨ 38 ਮਤਲਬ ਰਨ ਆਊਟ ਦੇ ਤਹਿਤ ਰੱਖਿਆ ਜਾਵੇਗਾ।

ਮਾਂਕਡਿੰਗ ਨਿਯਮ ਕ੍ਰਿਕਟ 'ਚ ਲਾਗੂ ਤਾਂ ਹੁੰਦਾ ਹੈ ਪਰ ਇਸ ਨੂੰ ਖੇਡ ਦੀ ਭਾਵਨਾ ਦੇ ਉਲਟ ਆਚਰਣ ਮੰਨਿਆ ਜਾਂਦਾ ਹੈ। ਜਦੋਂ ਗੇਂਦਬਾਜ਼ ਵੱਲੋਂ ਗੇਂਦ ਸੁੱਟਣ ਤੋਂ ਪਹਿਲਾਂ ਨਾਨ-ਸਟ੍ਰਾਈਕਿੰਗ ਐਂਡ ਦਾ ਬੱਲੇਬਾਜ਼ ਕ੍ਰੀਜ਼ ਤੋਂ ਬਾਹਰ ਆਉਂਦਾ ਹੈ ਤੇ ਗੇਂਦਬਾਜ਼ ਆਪਣਾ ਹੱਥ ਰੋਕ ਕੇ ਉਸ ਸਿਰੇ 'ਤੇ ਲੱਗੀਆਂ ਵਿਕਟਾਂ ਉਡਾ ਦਿੰਦਾ ਹੈ ਤਾਂ ਇਸ ਨੂੰ ਮਾਂਕਡਿੰਗ ਕਿਹਾ ਜਾਂਦਾ ਹੈ। ਜੋਸ ਬਟਲਰ IPL 'ਚ ਇਸ ਤਰ੍ਹਾਂ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਸਨ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਇਕ ਟੈਸਟ ਮੈਚ ਦੌਰਾਨ ਭਾਰਤ ਦੇ ਵਿਨੂ ਮਾਂਕਡ ਨੇ ਆਸਟ੍ਰੇਲੀਆ ਦੇ ਵਿਲ ਬ੍ਰਾਊਨ ਨੂੰ ਵੀ ਇਸੇ ਤਰ੍ਹਾਂ ਆਊਟ ਕੀਤਾ। ਇਸ ਤੋਂ ਬਾਅਦ ਇਸ ਤਰੀਕੇ ਨੂੰ ਵਿਨੂ ਦੇ ਸਰਨੇਮ ਦੇ ਆਧਾਰ 'ਤੇ 'ਮਾਂਕਡਿੰਗ' ਕਿਹਾ ਜਾਣ ਲੱਗਾ।

ਇਹ ਨਿਯਮ ਕ੍ਰਿਕਟ 'ਚ ਲਾਗੂ ਤਾਂ ਹੁੰਦਾ ਹੈ, ਪਰ ਰਾਏ ਵੰਡੀ ਹੋਈ ਹੈ। ਕੁਝ ਜਾਣਕਾਰ ਅਤੇ ਸਾਬਕਾ ਖਿਡਾਰੀ ਇਸ ਦੇ ਪੱਖ 'ਚ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਬੱਲੇਬਾਜ਼ ਨੂੰ ਆਊਟ ਕਰਨ ਦਾ ਇਹ ਤਰੀਕਾ ਖੇਡ ਭਾਵਨਾ ਦੇ ਖ਼ਿਲਾਫ਼ ਹੈ।

ਕਾਨੂੰਨ 20.4.2.12 - ਡੈੱਡ ਬਾਲ
ਡੈੱਡ ਬਾਲ ਦੇ ਨਿਯਮਾਂ ਨੂੰ ਵੀ ਬਦਲਿਆ ਗਿਆ ਹੈ। ਜੇਕਰ ਮੈਚ ਦੇ ਮੈਦਾਨ ਕੋਈ ਵਿਅਕਤੀ, ਜਾਨਵਰ ਜਾਂ ਕੋਈ ਹੋਰ ਵਸਤੂ ਕਿਸੇ ਵੀ ਧਿਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਇਸ ਨੂੰ ਡੈੱਡ ਬਾਲ ਮੰਨਿਆ ਜਾਵੇਗਾ। ਜੇਕਰ ਮੈਦਾਨ 'ਚ ਪ੍ਰਸ਼ੰਸਕਾਂ ਦੇ ਅਚਾਨਕ ਦਾਖਲ ਹੋਣ ਜਾਂ ਮੈਦਾਨ 'ਚ ਕੁੱਤੇ ਦੇ ਅਚਾਨਕ ਆਉਣ ਕਾਰਨ ਖੇਡ ਪ੍ਰਭਾਵਿਤ ਹੁੰਦੀ ਹੈ ਤਾਂ ਅੰਪਾਇਰ ਡੈੱਡ ਬਾਲ ਦੀ ਕਾਲ ਦਾ ਸੰਕੇਤ ਦੇਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget