ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ, ਪਹਿਲੀ ਵਾਰ 90 ਮੀਟਰ ਤੋਂ ਅੱਗੇ ਸੁੱਟਿਆ ਨੇਜਾ, CM ਮਾਨ ਨੇ ਦਿੱਤੀਆਂ ਵਧਾਈਆਂ
ਨੀਰਜ ਜੈਵਲਿਨ ਥ੍ਰੋਅ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਵਾਲਾ ਦੁਨੀਆ ਦਾ 26ਵਾਂ ਖਿਡਾਰੀ ਬਣ ਗਿਆ ਹੈ। ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਦੂਰੀ 'ਤੇ ਜੈਵਲਿਨ ਸੁੱਟਣ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ। ਨੀਰਜ ਨੇ 90.23 ਮੀਟਰ ਦੇ ਥਰੋਅ ਨਾਲ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।
Neeraj Chopra Crossed 90 Meter Barrier: ਨੀਰਜ ਚੋਪੜਾ ਨੇ ਸ਼ੁੱਕਰਵਾਰ ਰਾਤ ਨੂੰ ਇਤਿਹਾਸ ਰਚ ਦਿੱਤਾ। ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ 'ਤੇ ਜੈਵਲਿਨ ਸੁੱਟਿਆ। ਨੀਰਜ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਪਣੀ ਤੀਜੀ ਕੋਸ਼ਿਸ਼ ਵਿੱਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇਹ ਕਾਰਨਾਮਾ ਕੀਤਾ। ਹਾਲਾਂਕਿ, ਇਸ ਦੇ ਬਾਵਜੂਦ ਉਹ ਦੂਜੇ ਸਥਾਨ 'ਤੇ ਰਿਹਾ।
ਨੀਰਜ ਜੈਵਲਿਨ ਥ੍ਰੋਅ ਵਿੱਚ 90 ਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਵਾਲਾ ਦੁਨੀਆ ਦਾ 26ਵਾਂ ਖਿਡਾਰੀ ਬਣ ਗਿਆ ਹੈ। ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਦੂਰੀ 'ਤੇ ਜੈਵਲਿਨ ਸੁੱਟਣ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ। ਨੀਰਜ ਨੇ 90.23 ਮੀਟਰ ਦੇ ਥਰੋਅ ਨਾਲ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।
ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ।
— Bhagwant Mann (@BhagwantMann) May 17, 2025
ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲੇ ਦੁਨੀਆ ਦੇ 25ਵੇਂ ਅਤੇ ਏਸ਼ੀਆ ਦੇ ਤੀਜੇ ਖਿਡਾਰੀ ਬਣੇ।
----
ओलंपिक और विश्व… pic.twitter.com/HNwIDIjqXc
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਰਜ ਚੋਪੜਾ ਨੂੰ ਵਧਾਈਆਂ ਦਿੱਤੀਆਂ ਹਨ, ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ। ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲੇ ਦੁਨੀਆ ਦੇ 25ਵੇਂ ਅਤੇ ਏਸ਼ੀਆ ਦੇ ਤੀਜੇ ਖਿਡਾਰੀ ਬਣੇ।
ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ
ਨੀਰਜ ਚੋਪੜਾ ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਸਕੋਰ ਬਣਾਇਆ, ਪਰ ਫਿਰ ਵੀ ਇਹ ਭਾਰਤੀ ਖਿਡਾਰੀ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ। ਨੀਰਜ ਚੋਪੜਾ ਨੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਜਰਮਨੀ ਦੇ ਜੂਲੀਅਨ ਵੇਬਰ ਨੇ ਦੋਹਾ ਡਾਇਮੰਡ ਲੀਗ ਵਿੱਚ ਸੋਨ ਤਗਮਾ ਜਿੱਤਿਆ ਹੈ। ਜੂਲੀਅਨ ਵੇਬਰ ਨੇ 91.06 ਮੀਟਰ ਦੀ ਜੈਵਲਿਨ ਸੁੱਟ ਕੇ ਇਸ ਲੀਗ ਦਾ ਸਭ ਤੋਂ ਵੱਧ ਸਕੋਰ ਬਣਾਇਆ। ਇੱਕ ਹੋਰ ਭਾਰਤੀ ਖਿਡਾਰੀ ਕਿਸ਼ੋਰ ਜੇਨਾ ਇਸ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ 8ਵੇਂ ਸਥਾਨ 'ਤੇ ਰਿਹਾ। ਕਿਸ਼ੋਰ ਨੇ 78.60 ਮੀਟਰ ਦੀ ਜੈਵਲਿਨ ਸੁੱਟ ਕੇ ਆਪਣਾ ਸਭ ਤੋਂ ਵਧੀਆ ਸਕੋਰ ਦਿੱਤਾ।






















