Commonwealth Games 2022: ਟੇਬਲ ਟੈਨਿਸ ਮੁਕਾਬਲੇ `ਚ ਭਾਰਤ ਦੀ ਸ਼ਾਨਦਾਰ ਜਿੱਤ, ਦੱਖਣੀ ਅਫ਼ਰੀਕਾ ਨੂੰ ਹਰਾਇਆ
Birmingham 2022: ਇੰਗਲੈਂਡ ਦੇ ਬਰਮਿੰਘਮ `ਚ ਰਾਸ਼ਟਰਮੰਡਲ ਖੇਡਾਂ ਦਾ ਆਗ਼ਾਜ਼ ਹੋ ਚੁੱਕਿਆ ਹੈ। ਆਪਣੇ ਪਹਿਲੇ ਟੈਨਿਸ ਮੈਚ ਵਿੱਚ ਭਾਰਤ ਛਾ ਗਿਆ ਹੈ। ਜੀ ਹਾਂ, ਦੱਖਣੀ ਅਫ਼ਰੀਕਾ ਖਿਲਾਫ਼ ਭਾਰਤ ਨੇ ਮੈਚ `ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
Commonwealth Games 2022: ਇੰਗਲੈਂਡ ਦੇ ਬਰਮਿੰਘਮ `ਚ ਰਾਸ਼ਟਰਮੰਡਲ ਖੇਡਾਂ ਦਾ ਆਗ਼ਾਜ਼ ਹੋ ਚੁੱਕਿਆ ਹੈ। ਆਪਣੇ ਪਹਿਲੇ ਟੈਨਿਸ ਮੈਚ ਵਿੱਚ ਭਾਰਤ ਛਾ ਗਿਆ ਹੈ। ਜੀ ਹਾਂ, ਦੱਖਣੀ ਅਫ਼ਰੀਕਾ ਖਿਲਾਫ਼ ਭਾਰਤ ਨੇ ਮੈਚ `ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਸ਼ੁਰੂ ਹੋ ਗਈਆਂ ਹਨ। ਵੀਰਵਾਰ ਨੂੰ ਇਸ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿਚ ਕਈ ਦਿੱਗਜ ਕਲਾਕਾਰਾਂ ਨੇ ਹਿੱਸਾ ਲਿਆ ਸੀ। ਹੁਣ ਰਾਸ਼ਟਰਮੰਡਲ ਖੇਡਾਂ ਦੇ ਮੈਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਸ ਵਿੱਚ ਭਾਰਤ ਦਾ ਪਹਿਲਾ ਮੈਚ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਲਾਅਨ ਬਾਲ ਵਿੱਚ ਤਾਨੀਆ ਚੌਧਰੀ ਦਾ ਸਾਹਮਣਾ ਸਕਾਟਲੈਂਡ ਦੀ ਡੀ ਹੋਗਨ ਨਾਲ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਪੁਰਸ਼ਾਂ ਦੇ ਮੈਚ ਵਿੱਚ ਭਿੜਨਗੇ।
ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ 'ਚ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਭਾਰਤ ਵੱਲੋਂ ਕੁਸ਼ਾਗਰ ਰਾਵਤ, ਸਾਜਨ ਪ੍ਰਕਾਸ਼ ਅਤੇ ਸ੍ਰੀਹਰੀ ਨਟਰਾਜ ਤੈਰਾਕੀ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਇਸ ਟੂਰਨਾਮੈਂਟ ਵਿੱਚ ਬੈਡਮਿੰਟਨ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਮਿਕਸਡ ਡਬਲ ਵਰਗ ਦਾ ਇਹ ਮੈਚ ਸ਼ਾਮ 6.30 ਵਜੇ ਤੋਂ ਸ਼ੁਰੂ ਹੋਵੇਗਾ।
ਸਾਈਕਲਿੰਗ ਟਰੈਕ 'ਤੇ ਭਾਰਤੀ ਖਿਡਾਰੀ ਵੀ ਨਜ਼ਰ ਆਉਣਗੇ। ਪੁਰਸ਼ ਵਰਗ ਵਿੱਚ ਵਿਸ਼ਵਜੀਤ ਸਿੰਘ, ਨਮਨ ਕਪਿਲ, ਵੇਕੱਪਾ ਕੇਂਗਲਾਗੁਟੀ, ਦਿਨੇਸ਼ ਕੁਮਾਰ ਅਤੇ ਅਨਾਥ ਨਰਾਇਣ 4000 ਮੀਟਰ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਟੇਬਲ ਟੈਨਿਸ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਪੁਰਸ਼ ਟੀਮ ਦਾ ਸਾਹਮਣਾ ਪਹਿਲੇ ਦੌਰ ਵਿੱਚ ਬਾਰਬਾਡੋਸ ਨਾਲ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਸਿੰਗਾਪੁਰ ਨਾਲ ਖੇਡੇਗੀ।
ਭਾਰਤੀ ਮਹਿਲਾ ਹਾਕੀ ਟੀਮ ਪਹਿਲੇ ਦਿਨ ਘਾਨਾ ਨਾਲ ਭਿੜੇਗੀ। ਇਹ ਮੈਚ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਮੁੱਕੇਬਾਜ਼ੀ ਵਿੱਚ ਸ਼ਿਵ ਥਾਪਾ ਦਾ ਮੁਕਾਬਲਾ ਪਾਕਿਸਤਾਨ ਦੇ ਸੁਲੇਮਾਨ ਬਲੋਚ ਨਾਲ ਸ਼ਾਮ 5 ਵਜੇ ਹੋਵੇਗਾ। ਟੇਬਲ ਟੈਨਿਸ 'ਚ ਮਹਿਲਾ ਟੀਮ ਪਹਿਲੇ ਦੌਰ 'ਚ ਦੁਪਹਿਰ 2 ਵਜੇ ਦੱਖਣੀ ਅਫਰੀਕਾ ਨਾਲ ਭਿੜੇਗੀ। ਜਦੋਂਕਿ ਯੋਗੇਸ਼ਵਰ ਸਿੰਘ ਅਤੇ ਸਤਿਆਜੀਤ ਮੰਡਲ ਜਿਮਨਾਸਟਿਕ ਵਿੱਚ ਆਪਣਾ ਦਮ ਦਿਖਾਉਣਗੇ। ਇਨ੍ਹਾਂ ਦੋਵਾਂ ਦੇ ਮੈਚ ਸ਼ਾਮ 4.30 ਵਜੇ ਤੋਂ ਸ਼ੁਰੂ ਹੋਣਗੇ।