ਪੜਚੋਲ ਕਰੋ

Commonwealth Games 2022 Day 5: ਭਾਰਤ ਲਈ ਪੰਜਵਾਂ ਦਿਨ ਵੀ ਰਿਹਾ ਖਾਸ, ਖਿਡਾਰੀਆਂ ਨੇ ਜਿੱਤੇ ਸੋਨ-ਚਾਂਦੀ ਮੈਡਲ

ਮੰਗਲਵਾਰ ਨੂੰ ਇੰਗਲੈਂਡ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਪੰਜਵਾਂ ਦਿਨ ਵੀ ਭਾਰਤ ਲਈ ਸ਼ਾਨਦਾਰ ਰਿਹਾ।

Commonwealth Games Day 5 Updates: ਮੰਗਲਵਾਰ ਨੂੰ ਇੰਗਲੈਂਡ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਪੰਜਵਾਂ ਦਿਨ ਵੀ ਭਾਰਤ ਲਈ ਸ਼ਾਨਦਾਰ ਰਿਹਾ। ਪੰਜਵੇਂ ਦਿਨ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਦੇਸ਼ਾਂ ਦੇ ਖਿਡਾਰੀ ਕੁੱਲ 37 ਸੋਨ ਤਗਮਿਆਂ ਲਈ ਆਪਸ ਵਿੱਚ ਭਿੜੇ।
Commonwealth Games 2022: ਬਰਮਿੰਘਮ ਵਿੱਚ ਚੱਲ ਰਹੀਆਂ 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਦੇ ਪੰਜਵੇਂ ਦਿਨ ਭਾਰਤ ਨੇ ਲਾਅਨ ਬਾਲਸ (Lawn Balls) ਤੋਂ ਬਾਅਦ ਟੇਬਲ ਟੈਨਿਸ (Table Tennis) ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਨੂੰ ਫਿਰ ਤੋਂ ਵੇਟ ਲਿਫਟਿੰਗ ਵਿੱਚ ਵੀ ਮੈਡਲ ਮਿਲਿਆ। ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦੱਸ ਦਈਏ ਕਿ ਵਿਕਾਸ ਠਾਕੁਰ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਵਾਰ ਪੰਜਾਬ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਉਧਰ ਭਾਰਤ ਨੂੰ ਬੈਡਮਿੰਟਨ ਦੇ ਫਾਈਨਲ ਵਿੱਚ ਸੋਨੇ ਦੀ ਉਮੀਦ ਸੀ। ਪੀਵੀ ਸਿੰਧੂ ਨੇ ਆਪਣਾ ਮੈਚ ਜਿੱਤ ਲਿਆ ਪਰ ਕਿਦਾਂਗੀ ਸ਼੍ਰੀਕਾਂਤ (kidambi srikanth) ਨਹੀਂ ਜਿੱਤ ਸਕੇ। ਜਿਸ ਕਾਰਨ ਮਲੇਸ਼ੀਆ ਨੇ ਇਹ ਮੈਚ 3-1 ਨਾਲ ਜਿੱਤ ਲਿਆ। ਭਾਰਤ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਮਹਿਲਾ ਹਾਕੀ ਮੈਚ (India vs England Women Hockey) ਵਿੱਚ ਭਾਰਤ ਨੂੰ ਇੰਗਲੈਂਡ ਨੇ ਹਰਾਇਆ। ਇਸ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 13 ਹੋ ਗਈ ਹੈ।

ਡਿਸਕਸ ਥਰੋਅ ਵਿੱਚ ਸੀਮਾ ਪੂਨੀਆ ਪੰਜਵੇਂ ਸਥਾਨ ’ਤੇ ਰਹੀ
ਮਹਿਲਾਵਾਂ ਦੇ ਡਿਸਕਸ ਥਰੋਅ ਵਿੱਚ ਭਾਰਤ ਨੂੰ ਨਿਰਾਸ਼ਾ ਹੋਈ। ਸੀਮਾ ਪੂਨੀਆ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਉਸ ਨੇ ਛੇ ਕੋਸ਼ਿਸ਼ਾਂ ਚੋਂ ਦੋ ਕੋਸ਼ਿਸ਼ਾਂ ਫਾਊਲ ਕੀਤੀਆਂ। ਪਹਿਲੀ ਕੋਸ਼ਿਸ਼ ਵਿੱਚ ਉਸ ਨੇ ਡਿਸਕਸ ਨੂੰ 52.28 ਮੀਟਰ ਦੂਰ ਸੁੱਟਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ ਉਸ ਨੇ ਡਿਸਕਸ ਨੂੰ 55.92 ਮੀਟਰ ਦੂਰ ਸੁੱਟਿਆ। ਤੀਜੀ ਕੋਸ਼ਿਸ਼ ਵਿੱਚ ਸੀਮਾ ਨੇ ਡਿਸਕਸ 52.30 ਮੀਟਰ ਦੂਰ ਸੁੱਟਿਆ। ਚੌਥੀ ਅਤੇ ਪੰਜਵੀਂ ਕੋਸ਼ਿਸ਼ ਵਿੱਚ ਬਾਊਂਡਰੀ ਫਾਊਲ ਹੋਏ। ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ ਸੀਮਾ ਨੇ ਡਿਸਕਸ 53.81 ਮੀਟਰ ਦੂਰ ਸੁੱਟਿਆ।

ਇਸੇ ਈਵੈਂਟ ਵਿੱਚ ਇੱਕ ਹੋਰ ਭਾਰਤੀ ਅਥਲੀਟ ਨਵਜੀਤ ਕੌਰ ਢਿੱਲੋਂ ਅੱਠਵੇਂ ਸਥਾਨ ’ਤੇ ਰਹੀ। ਉਸਨੇ ਪਹਿਲੀ ਕੋਸ਼ਿਸ਼ ਵਿੱਚ 50.95 ਮੀਟਰ, ਦੂਜੀ ਕੋਸ਼ਿਸ਼ ਵਿੱਚ 53.14 ਮੀਟਰ ਡਿਸਕਸ ਸੁੱਟਿਆ। ਨਵਜੀਤ ਦੀ ਤੀਜੀ ਕੋਸ਼ਿਸ਼ ਫਾਊਲ ਰਹੀ। ਚੌਥੀ ਕੋਸ਼ਿਸ਼ ਵਿੱਚ ਨਵਜੀਤ ਨੇ 52.21 ਮੀਟਰ ਦੂਰ ਡਿਸਕਸ ਸੁੱਟਿਆ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 52.46 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 53.51 ਮੀਟਰ ਦੂਰ ਸੁੱਟਿਆ।

ਭਾਰਤ ਦੇ ਮੈਡਲ ਜੇਤੂ
5 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ
5 ਚਾਂਦੀ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ
3 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

RSS ਲੀਡਰ ਦੇ ਕਤਲ ਮਾਮਲੇ 'ਚ ਜਗਤਾਰ ਸਿੰਘ ਤਾਰਾ ਬਰੀ, 16 ਸਾਲ ਪਹਿਲਾਂ ਹੋਇਆ ਸੀ ਕਤਲ, ਜਾਣੋ ਪੂਰਾ ਮਾਮਲਾ
RSS ਲੀਡਰ ਦੇ ਕਤਲ ਮਾਮਲੇ 'ਚ ਜਗਤਾਰ ਸਿੰਘ ਤਾਰਾ ਬਰੀ, 16 ਸਾਲ ਪਹਿਲਾਂ ਹੋਇਆ ਸੀ ਕਤਲ, ਜਾਣੋ ਪੂਰਾ ਮਾਮਲਾ
Punjab Police: ਪੰਜਾਬ ਪੁਲਿਸ ਕੋਲ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ? ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ
Punjab Police: ਪੰਜਾਬ ਪੁਲਿਸ ਕੋਲ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ? ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਕੁਲਤਾਰ ਸੰਧਵਾਂ ਦਾ ਇਹ ਸਪੀਕਰ ਵਜੋਂ ਆਖ਼ਰੀ ਵਿਧਾਨ ਸਭਾ ਸੈਸ਼ਨ, ਮਾਈਨਿੰਗ ਮੰਤਰੀ ਦੀ ਵੀ ਹੋਵੇਗੀ ਛੁੱਟੀ, ਪਰਗਟ ਸਿੰਘ ਦਾ ਵੱਡਾ ਦਾਅਵਾ
ਕੁਲਤਾਰ ਸੰਧਵਾਂ ਦਾ ਇਹ ਸਪੀਕਰ ਵਜੋਂ ਆਖ਼ਰੀ ਵਿਧਾਨ ਸਭਾ ਸੈਸ਼ਨ, ਮਾਈਨਿੰਗ ਮੰਤਰੀ ਦੀ ਵੀ ਹੋਵੇਗੀ ਛੁੱਟੀ, ਪਰਗਟ ਸਿੰਘ ਦਾ ਵੱਡਾ ਦਾਅਵਾ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RSS ਲੀਡਰ ਦੇ ਕਤਲ ਮਾਮਲੇ 'ਚ ਜਗਤਾਰ ਸਿੰਘ ਤਾਰਾ ਬਰੀ, 16 ਸਾਲ ਪਹਿਲਾਂ ਹੋਇਆ ਸੀ ਕਤਲ, ਜਾਣੋ ਪੂਰਾ ਮਾਮਲਾ
RSS ਲੀਡਰ ਦੇ ਕਤਲ ਮਾਮਲੇ 'ਚ ਜਗਤਾਰ ਸਿੰਘ ਤਾਰਾ ਬਰੀ, 16 ਸਾਲ ਪਹਿਲਾਂ ਹੋਇਆ ਸੀ ਕਤਲ, ਜਾਣੋ ਪੂਰਾ ਮਾਮਲਾ
Punjab Police: ਪੰਜਾਬ ਪੁਲਿਸ ਕੋਲ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ? ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ
Punjab Police: ਪੰਜਾਬ ਪੁਲਿਸ ਕੋਲ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ? ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਕੁਲਤਾਰ ਸੰਧਵਾਂ ਦਾ ਇਹ ਸਪੀਕਰ ਵਜੋਂ ਆਖ਼ਰੀ ਵਿਧਾਨ ਸਭਾ ਸੈਸ਼ਨ, ਮਾਈਨਿੰਗ ਮੰਤਰੀ ਦੀ ਵੀ ਹੋਵੇਗੀ ਛੁੱਟੀ, ਪਰਗਟ ਸਿੰਘ ਦਾ ਵੱਡਾ ਦਾਅਵਾ
ਕੁਲਤਾਰ ਸੰਧਵਾਂ ਦਾ ਇਹ ਸਪੀਕਰ ਵਜੋਂ ਆਖ਼ਰੀ ਵਿਧਾਨ ਸਭਾ ਸੈਸ਼ਨ, ਮਾਈਨਿੰਗ ਮੰਤਰੀ ਦੀ ਵੀ ਹੋਵੇਗੀ ਛੁੱਟੀ, ਪਰਗਟ ਸਿੰਘ ਦਾ ਵੱਡਾ ਦਾਅਵਾ
ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ! ਰੂਸ ਨੇ ਅਮਰੀਕਾ ਅਤੇ ਯੂਰਪ ਵਿਰੁੱਧ ਛੇੜੀ 'ਸ਼ੈਡੋ ਵਾਰ', ਰਿਪੋਰਟ 'ਚ ਕੀਤਾ ਦਾਅਵਾ
ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ! ਰੂਸ ਨੇ ਅਮਰੀਕਾ ਅਤੇ ਯੂਰਪ ਵਿਰੁੱਧ ਛੇੜੀ 'ਸ਼ੈਡੋ ਵਾਰ', ਰਿਪੋਰਟ 'ਚ ਕੀਤਾ ਦਾਅਵਾ
Toyota Fortuner ਖ਼ਰੀਦਣ ਲਈ ਕਿੰਨਾ ਮਿਲ ਸਕਦਾ ਕਰਜ਼ਾ ਤੇ ਹਰ ਮਹੀਨੇ ਕਿੰਨੀ ਦੇਣੀ ਪਵੇਗੀ EMI ?
Toyota Fortuner ਖ਼ਰੀਦਣ ਲਈ ਕਿੰਨਾ ਮਿਲ ਸਕਦਾ ਕਰਜ਼ਾ ਤੇ ਹਰ ਮਹੀਨੇ ਕਿੰਨੀ ਦੇਣੀ ਪਵੇਗੀ EMI ?
SAD News: 'ਭਾਬੀ ਜੀ ਘਰ ਪਰ ਹੈ' ਦੇ ਫੈਨਜ਼ ਨੂੰ ਵੱਡਾ ਝਟਕਾ, ਸ਼ੋਅ ਦੀ ਮਸ਼ਹੂਰ ਹਸਤੀ ਦਾ ਅਚਾਨਕ ਦੇਹਾਂਤ; ਸਦਮੇ 'ਚ ਪਰਿਵਾਰ
'ਭਾਬੀ ਜੀ ਘਰ ਪਰ ਹੈ' ਦੇ ਫੈਨਜ਼ ਨੂੰ ਵੱਡਾ ਝਟਕਾ, ਸ਼ੋਅ ਦੀ ਮਸ਼ਹੂਰ ਹਸਤੀ ਦਾ ਅਚਾਨਕ ਦੇਹਾਂਤ; ਸਦਮੇ 'ਚ ਪਰਿਵਾਰ
ਲਾਲ ਲਕੀਰ ਦੇ ਅੰਦਰ ਆਉਣ ਵਾਲੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਖਿੱਚ ਲਈ ਤਿਆਰੀ
ਲਾਲ ਲਕੀਰ ਦੇ ਅੰਦਰ ਆਉਣ ਵਾਲੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਖਿੱਚ ਲਈ ਤਿਆਰੀ
Embed widget