ਕੋਰੋਨਵਾਇਰਸ ਨਾਲ ਜੰਗ ਲਈ 27 ਖਿਡਾਰੀਆਂ ਵੱਲੋਂ ਤਨਖਾਹ ਦਾਨ
ਕੋਰੋਨਾਵਾਇਰਸ: ਬੰਗਲਾਦੇਸ਼ ਦੇ ਖਿਡਾਰੀਆਂ ਨੇ ਕਿਹਾ ਹੈ ਕਿ ਜੇ ਇਹ ਰਕਮ ਘੱਟ ਹੈ ਤਾਂ ਵੀ ਸਾਰਿਆਂ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਪੂਰੀ ਦੁਨੀਆ 'ਤੇ ਤਬਾਹੀ ਮਚਾ ਰਹੀ ਹੈ। ਅਜਿਹੇ ਮੁਸ਼ਕਲ ਸਮੇਂ ਵਿੱਚ ਬੰਗਲਾਦੇਸ਼ ਦੇ ਕ੍ਰਿਕਟਰ ਇਕੱਠੇ ਹੋ ਕੇ ਮਦਦ ਕਰਨ ਅੱਗੇ ਆਏ ਹਨ ਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਬੰਗਲਾਦੇਸ਼ ਦੇ 27 ਕ੍ਰਿਕੇਟਰਾਂ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ 15 ਦਿਨਾਂ ਦੀ ਤਨਖਾਹ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਖਿਡਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਇੱਕ ਮਹੀਨੇ ਦੀ ਤਨਖਾਹ ਦਾ ਅੱਧਾ ਹਿੱਸਾ ਕੋਰੋਨਵਾਇਰਸ ਤੋਂ ਪੀੜਤ ਮਰੀਜ਼ਾਂ ਲਈ ਵਰਤਿਆ ਜਾਵੇ।
ਖਾਸ ਗੱਲ ਇਹ ਹੈ ਕਿ ਨਾ ਸਿਰਫ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਇਕਰਾਰਨਾਮਾ ਰੱਖਣ ਵਾਲੇ ਖਿਡਾਰੀ ਇਸ ਮੁਹਿੰਮ ‘ਚ ਅੱਗੇ ਆਏ ਹਨ ਬਲਕਿ ਉਹ ਕ੍ਰਿਕਟਰ ਵੀ ਹਨ ਜਿਨ੍ਹਾਂ ਕੋਲ ਬੋਰਡ ਇਕਰਾਰਨਾਮਾ ਨਹੀਂ। 27 ਕ੍ਰਿਕਟਰਾਂ ਚੋਂ 17 ਦੇ ਬੰਗਲਾਦੇਸ਼ ਕ੍ਰਿਕਟ ਬੋਰਡ ਨਾਲ ਸਮਝੌਤੇ ਹੋਏ ਹਨ, ਜਦੋਂਕਿ 10 ਖਿਡਾਰੀਆਂ ਦੇ ਇਕਰਾਰਨਾਮੇ ਨਹੀਂ ਹਨ।
ਖਿਡਾਰੀ ਮੰਨਦੇ ਹਨ ਕਿ ਇਕੱਠੇ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ। ਬਿਆਨ ‘ਚ ਅੱਗੇ ਕਿਹਾ ਗਿਆ ਹੈ, “ਦਾਨ ਕੀਤੀ ਜਾ ਰਹੀ ਰਕਮ ਕੋਰੋਨਾਵਾਇਰਸ ਵਿਰੁੱਧ ਲੜਾਈ ‘ਚ ਘੱਟ ਹੋ ਸਕਦੀ ਹੈ ਪਰ ਇਕੱਠੇ ਮਿਲ ਕੇ ਅਸੀਂ ਮੁਹਿੰਮ ਨੂੰ ਬਹੁਤ ਵੱਡਾ ਬਣਾ ਸਕਦੇ ਹਾਂ ਤੇ ਕੋਰੋਨਾ ਵਿਰੁੱਧ ਲੜ ਸਕਦੇ ਹਾਂ।“
ਕ੍ਰਿਕੇਟਰਾਂ ਤੋਂ ਇਲਾਵਾ ਵਿਸ਼ਵ ਭਰ ਦੇ ਦਿੱਗਜ ਫੁਟਬਾਲਰ ਵੀ ਇਸ ਲੜਾਈ ‘ਚ ਅੱਗੇ ਆਏ ਹਨ। ਮੈਸੀ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ 10 ਲੱਖ ਯੂਰੋ ਦਾਨ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ, ਰੋਨਾਲਡੋ ਨੇ ਪੁਰਤਗਾਲ ਦੇ ਇੱਕ ਹਸਪਤਾਲ ਵਿੱਚ ਤਿੰਨ ਆਈਸੀਯੂ ਯੂਨਿਟ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ।