Sports Breaking: 2 ਓਵਰਾਂ 'ਚ ਚਾਹੀਦੀਆਂ ਸੀ 61 ਦੌੜਾਂ, 8 ਛੱਕੇ 'ਤੇ 2 ਚੌਕੇ ਲਗਾ ਖਿਡਾਰਿਆਂ ਨੇ ਦਿਖਾਇਆ ਵੱਡਾ ਕਾਰਨਾਮਾ
European T10 Cricket, Austria Vs Romania: ਕ੍ਰਿਕਟ ਜਗਤ 'ਚ ਕੀ ਅਤੇ ਕਦੋਂ ਹੋ ਜਾਏ, ਇਸ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਵੈਸੇ ਵੀ ਕਿਹਾ ਜਾਂਦਾ ਹੈ ਕਿ ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ ਅਤੇ ਇੱਥੇ ਭਵਿੱਖਬਾਣੀ ਅਸਫਲ
European T10 Cricket, Austria Vs Romania: ਕ੍ਰਿਕਟ ਜਗਤ 'ਚ ਕੀ ਅਤੇ ਕਦੋਂ ਹੋ ਜਾਏ, ਇਸ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਵੈਸੇ ਵੀ ਕਿਹਾ ਜਾਂਦਾ ਹੈ ਕਿ ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ ਅਤੇ ਇੱਥੇ ਭਵਿੱਖਬਾਣੀ ਅਸਫਲ ਹੋ ਜਾਂਦੀ ਹੈ। ਅਜਿਹਾ ਹੀ ਨਜ਼ਾਰਾ ਯੂਰਪੀਅਨ ਟੀ10 ਲੀਗ 'ਚ ਦੇਖਣ ਨੂੰ ਮਿਲਿਆ ਹੈ। ਇਸ ਲੀਗ 'ਚ ਇਕ ਅਜਿਹਾ ਕਾਰਨਾਮਾ ਵੇਖਣ ਨੂੰ ਮਿਲਿਆ ਜਿਸ 'ਤੇ ਯਕੀਨ ਕਰਨਾ ਕਿਸੇ ਲਈ ਮੁਸ਼ਕਿਲ ਹੋਏਗਾ।
ਕੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ ਕਿ ਕਿਸੇ ਟੀਮ ਨੂੰ ਜਿੱਤਣ ਲਈ ਆਖਰੀ 12 ਗੇਂਦਾਂ ਵਿੱਚ 61 ਦੌੜਾਂ ਬਣਾਉਣੀਆਂ ਹੋਣ, ਅਤੇ ਉਹ ਟੀਮ ਇੱਕ ਗੇਂਦ ਬਾਕੀ ਰਹਿੰਦਿਆਂ ਜਿੱਤ ਜਾਏ। ਯਕੀਨਨ ਤੁਸੀਂ ਕਹੋਗੇ ਕਿ ਅਜਿਹਾ ਨਹੀਂ ਹੋ ਸਕਦਾ, ਪਰ ਅਜਿਹਾ ਹੋਇਆ ਹੈ। ਜੀ ਹਾਂ, ਯੂਰਪੀਅਨ ਲੀਗ ਵਿੱਚ ਇੱਕ ਟੀਮ ਨੂੰ ਜਿੱਤਣ ਲਈ ਆਖਰੀ 12 ਗੇਂਦਾਂ ਵਿੱਚ 61 ਦੌੜਾਂ ਬਣਾਉਣੀਆਂ ਪਈਆਂ ਅਤੇ ਉਹ ਟੀਮ ਇੱਕ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤ ਗਈ। ਇਸ ਟੀਮ ਦੀ ਜਿੱਤ ਦੀ ਸੰਭਾਵਨਾ ਸਿਰਫ਼ ਇੱਕ ਫੀਸਦੀ ਸੀ, ਫਿਰ ਵੀ ਇਸ ਨੇ ਬਾਜ਼ੀ ਪਲਟ ਦਿੱਤੀ ਅਤੇ ਹਾਰਿਆ ਹੋਇਆ ਮੈਚ ਜਿੱਤ ਲਿਆ।
Austria chase 6️⃣1️⃣ runs in last 2 overs! 🤯#EuropeanCricket #EuropeanCricketInternational #StrongerTogether pic.twitter.com/Y8bLptmT56
— European Cricket (@EuropeanCricket) July 15, 2024
ਇਹ ਮੈਚ ਆਸਟਰੀਆ ਅਤੇ ਰੋਮਾਨੀਆ ਵਿਚਾਲੇ ਖੇਡਿਆ ਗਿਆ। ਰੋਮਾਨੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 10 ਓਵਰਾਂ 'ਚ 168 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਰੋਮਾਨੀਆ ਲਈ ਵਿਕਟਕੀਪਰ ਬੱਲੇਬਾਜ਼ ਆਰੀਅਨ ਮੁਹੰਮਦ ਨੇ 104* ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੀਆ ਦਾ ਸਕੋਰ 8 ਓਵਰਾਂ 'ਚ ਸਿਰਫ 107 ਦੌੜਾਂ ਹੀ ਸੀ। ਹੁਣ ਇੱਥੋਂ ਟੀਮ ਨੂੰ ਜਿੱਤ ਲਈ ਆਖਰੀ ਦੋ ਓਵਰਾਂ ਵਿੱਚ 61 ਦੌੜਾਂ ਬਣਾਉਣੀਆਂ ਸਨ। ਜਿੱਤ ਦੀ ਸੰਭਾਵਨਾ ਸਿਰਫ਼ ਇੱਕ ਫੀਸਦੀ ਸੀ ਕਿਉਂਕਿ ਹਰ ਓਵਰ ਵਿੱਚ 30.5 ਦੌੜਾਂ ਬਣਾਉਣੀਆਂ ਪੈਂਦੀਆਂ ਸਨ।
ਆਸਟਰੀਆ ਨੇ 9ਵੇਂ ਓਵਰ ਵਿੱਚ 41 ਦੌੜਾਂ ਬਣਾਈਆਂ। ਇਸ ਵਿੱਚ 9 ਦੌੜਾਂ ਵਾਧੂ ਸਨ ਅਤੇ ਬਾਕੀ ਸਾਰੀਆਂ ਦੌੜਾਂ ਬਾਊਂਡਰੀ ਵਿੱਚ ਆਈਆਂ। ਹੁਣ ਆਖਰੀ ਓਵਰ ਵਿੱਚ ਜਿੱਤ ਲਈ 20 ਦੌੜਾਂ ਦੀ ਲੋੜ ਸੀ, ਜੋ ਆਸਟਰੀਆ ਨੇ ਸਿਰਫ਼ ਪੰਜ ਗੇਂਦਾਂ ਵਿੱਚ ਬਣਾ ਲਈ ਅਤੇ ਇੱਕ ਗੇਂਦ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।