Watch: ਆਖਿਰ ਪਿੱਠ 'ਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਖੇਡਣ ਲਈ ਕਿਉਂ ਮਜਬੂਰ ਹੋਇਆ ਇਹ ਖਿਡਾਰੀ, ਵੇਖੇ ਵੀਡੀਓ
Cricket Player With Oxygen Cylinder: ਸਕਾਟਲੈਂਡ ਦੇ ਸਾਬਕਾ ਘਰੇਲੂ ਖਿਡਾਰੀ ਐਲੇਕਸ ਸਟੀਲ ਮੈਦਾਨ 'ਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਕ੍ਰਿਕਟ ਖੇਡਣ ਲਈ ਉਤਰੇ। ਉਸ ਨੇ ਮੈਚ ਵਿੱਚ ਵਿਕਟਕੀਪਿੰਗ ਕੀਤੀ।
Alex Steele Play Cricket With Oxygen Cylinder: ਹੁਣ ਜਦੋਂ ਦੁਨੀਆ ਦੇ ਹਰ ਕੋਨੇ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਉੱਥੇ ਹੀ ਇਸ ਖੇਡ ਨੂੰ ਲੈ ਕੇ ਖਿਡਾਰੀਆਂ ਵਿੱਚ ਵੱਖਰਾ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸੀਮਤ ਉਮਰ ਤੱਕ ਹੀ ਕ੍ਰਿਕਟ ਖੇਡੀ ਜਾ ਸਕਦੀ ਹੈ। ਪਰ ਜੇਕਰ ਤੁਹਾਡੇ ਵਿੱਚ ਜਨੂੰਨ ਹੈ ਤਾਂ ਤੁਸੀਂ ਇਸ ਨੂੰ ਕਿਸੇ ਵੀ ਉਮਰ ਵਿੱਚ ਖੇਡ ਸਕਦੇ ਹੋ। ਸਕਾਟਲੈਂਡ ਦੇ ਸਾਬਕਾ ਘਰੇਲੂ ਖਿਡਾਰੀ ਐਲੇਕਸ ਸਟੀਲ ਨੇ 83 ਸਾਲ ਦੀ ਉਮਰ 'ਚ ਕ੍ਰਿਕਟ ਪ੍ਰਤੀ ਆਪਣਾ ਜਨੂੰਨ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
83 ਸਾਲਾ ਐਲੇਕਸ ਸਟੀਲ ਨੇ ਆਪਣੀ ਪਿੱਠ 'ਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਮੈਚ ਖੇਡਿਆ। ਸਕਾਟਲੈਂਡ ਦੇ ਸਾਬਕਾ ਘਰੇਲੂ ਕ੍ਰਿਕੇਟਰ ਨੇ ਇੱਕ ਕਲੱਬ ਮੈਚ ਖੇਡਿਆ, ਜਿਸ ਵਿੱਚ ਉਹ ਆਪਣੀ ਪਿੱਠ ‘ਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਵਿਕਟਕੀਪਿੰਗ ਕਰਦੇ ਨਜ਼ਰ ਆਏ। ਐਲੇਕਸ ਸਟੀਲ ਦਾ ਆਕਸੀਜਨ ਸਿਲੰਡਰ ਨਾਲ ਕ੍ਰਿਕਟ ਮੈਚ ਖੇਡਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖ ਕੇ ਹਰ ਕੋਈ ਐਲੇਕਸ ਦੀ ਤਾਰੀਫ ਕਰ ਰਿਹਾ ਹੈ।
ਇਹ ਵੀ ਪੜ੍ਹੋ: ODI World Cup 2023: 'ਰੋਹਿਤ ਸ਼ਰਮਾ ਵਧੀਆ ਕਪਤਾਨ ਹਨ, ਪਰ...' ਵਰਲਡ ਕੱਪ ਤੋਂ ਪਹਿਲਾਂ ਯੁਵਰਾਜ ਸਿੰਘ ਨੇ BCCI ਸਾਹਮਣੇ ਰੱਖੀ ਇਹ ਮੰਗ
Some stop cricket when they old 👴 And legends stop getting old when they play cricket❤ That's 83 years old Alex Steele behind the stumps with an Oxygen cylinder on his back! I'm thinking the oxygen cylinder isn't the real oxygen, cricket is the real oxygen for him😁 #Cricket 🏏 pic.twitter.com/LgyeO1F7fB
— Suleman Modan (@Figjamfan) August 6, 2023
ਪਿੱਠ ‘ਤੇ ਕਿਉਂ ਬੰਨ੍ਹਿਆ ਆਕਸੀਜਨ ਸਿਲੰਡਰ?
ਐਲੇਕਸ ਸਟੀਲ 2020 ਤੋਂ ਸਾਹ ਦੀ ਬਿਮਾਰੀ (ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ) ਨਾਲ ਜੂਝ ਰਹੇ ਹਨ। ਬਿਮਾਰੀ ਬਾਰੇ ਪਤਾ ਲੱਗਦਿਆਂ ਹੀ ਡਾਕਟਰ ਨੇ ਕਿਹਾ ਸੀ ਕਿ ਐਲੇਕਸ ਸਿਰਫ ਇੱਕ ਸਾਲ ਤੱਕ ਹੀ ਜ਼ਿੰਦਾ ਰਹਿ ਸਕਦੇ ਹਨ। ਪਰ ਉਨ੍ਹਾਂ ਦੀ ਹਿੰਮਤ ਤੇ ਜਜਬੇ ਨਾਲ ਉਹ ਹੁਣ ਤੱਕ ਜ਼ਿੰਦਗੀ ਜੀਅ ਰਹੇ ਹਨ ਅਤੇ ਇਸ ਉਮਰ ਵਿੱਚ ਕ੍ਰਿਕਟ ਖੇਡ ਕੇ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ। ਦੱਸ ਦੇਈਏ ਕਿ ਸਾਹ ਦੀ ਇਸ ਬੀਮਾਰੀ 'ਚ ਆਕਸੀਜਨ ਦੀ ਪੂਰੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਇਹੀ ਕਾਰਨ ਸੀ ਕਿ ਐਲੇਕਸ ਆਕਸੀਜਨ ਸਿਲੰਡਰ ਨਾਲ ਮੈਦਾਨ ‘ਚ ਖੇਡਣ ਲਈ ਆਏ।
ਐਲੇਕਸ ਨੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਆਪਣੀ ਬਿਮਾਰੀ ਬਾਰੇ ਜ਼ਿਆਦਾ ਨਹੀਂ ਸੋਚਦੇ ਹਨ। ਉਨ੍ਹਾਂ ਨੇ ਆਪਣੀ ਬਿਮਾਰੀ ਨੂੰ ਲੈ ਕੇ ਕਿਹਾ ਸੀ ਕਿ ਕਿਸੇ ਵੀ ਬਿਮਾਰੀ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਸ ਪ੍ਰਤੀ ਕਿਵੇਂ ਦਾ ਰਵੱਈਆ ਰੱਖਦੇ ਹੋ।
ਇਦਾਂ ਦਾ ਰਿਹਾ ਐਲੇਕਸ ਦਾ ਫਰਸਟ ਕਲਾਸ ਕਰੀਅਰ
ਸਕਾਟਲੈਂਡ ਦੇ ਐਲੇਕਸ ਸਟੀਲ ਨੇ ਆਪਣੇ ਕਰੀਅਰ ਵਿੱਚ ਕੁੱਲ 14 ਫਰਸਟ ਕਲਾਸ ਮੈਚ ਖੇਡੇ। ਇਨ੍ਹਾਂ ਮੈਚਾਂ ਦੀਆਂ 25 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 621 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਦਾ ਹਾਈ ਸਕੋਰ 97 ਦੌੜਾਂ ਸੀ। ਐਲੇਕਸ ਨੇ ਇਸ ਦੌਰਾਨ ਦੋ ਅਰਧ ਸੈਂਕੜੇ ਲਗਾਏ।
ਇਹ ਵੀ ਪੜ੍ਹੋ: IND Vs WI: ਕੋਚ ਰਾਹੁਲ ਦ੍ਰਾਵਿੜ ਖਿਲਾਫ ਸਾਬਕਾ ਭਾਰਤੀ ਕ੍ਰਿਕਟਰ ਦਾ ਵੱਡਾ ਦਾਅਵਾ, ਹਾਰਦਿਕ ਪਾਂਡਿਆ ਦਾ ਨਹੀਂ ਕਰਦੇ ਸਮਰਥਨ...