ਆਸਟ੍ਰੇਲੀਆ ਦੇ ਮਹਾਨ ਸਪਿਨ ਗੇਂਦਬਾਜ਼ ਸ਼ੇਨ ਵਾਰਨ ਐਤਵਾਰ ਨੂੰ ਬਾਈਕ ਹਾਦਸੇ 'ਚ ਜ਼ਖ਼ਮੀ ਹੋ ਗਏ। ਹਾਲਾਂਕਿ ਸੱਟਾਂ ਗੰਭੀਰ ਨਹੀਂ ਸਨ ਤੇ ਸਾਵਧਾਨੀ ਵਜੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਸਿਡਨੀ ਮਾਰਨਿੰਗ ਹੇਰਾਲਡ ਨੇ ਸੋਮਵਾਰ ਨੂੰ ਨਿਊਜ਼ਕਾਰਪ ਦੇ ਹਵਾਲੇ ਨਾਲ ਕਿਹਾ ਕਿ ਸ਼ੇਨ ਵਾਰਨ ਆਪਣੇ ਬੇਟੇ ਜੈਕਸਨ ਨਾਲ ਬਾਈਕ ਚਲਾ ਰਿਹਾ ਸੀ। ਇਸ ਦੌਰਾਨ ਉਹ ਬਾਈਕ ਤੋਂ ਡਿੱਗ ਗਿਆ ਤੇ 15 ਮੀਟਰ ਤਕ ਫਿਸਲ ਗਿਆ। ਅਜਿਹੇ 'ਚ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਰਿਪੋਰਟ ਮੁਤਾਬਕ 52 ਸਾਲਾ ਸ਼ੇਨ ਵਾਰਨ ਗੰਭੀਰ ਸੱਟ ਤੋਂ ਬਚ ਗਏ ਹਨ ਪਰ ਸੋਮਵਾਰ ਸਵੇਰੇ ਉੱਠ ਕੇ ਉਨ੍ਹਾਂ ਨੂੰ ਕਾਫੀ ਦਰਦ ਮਹਿਸੂਸ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ। ਇਸ ਡਰ ਤੋਂ ਕਿ ਉਸ ਦੀ ਲੱਤ ਟੁੱਟ ਗਈ ਹੈ ਜਾਂ ਉਸ ਦੀ ਕਮਰ ਨੂੰ ਨੁਕਸਾਨ ਪਹੁੰਚਿਆ ਹੈ। ਉਹ ਸਾਵਧਾਨੀ ਵਜੋਂ ਦੁਬਾਰਾ ਹਸਪਤਾਲ ਗਿਆ। ਸ਼ੇਨ ਵਾਰਨ ਨੇ ਆਸਟ੍ਰੇਲੀਆਈ ਟੀਮ ਲਈ 145 ਟੈਸਟ ਮੈਚ ਖੇਡੇ ਹਨ ਤੇ 708 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਹ ਖੇਡ ਦੇ ਸਭ ਤੋਂ ਲੰਬੇ ਫਾਰਮੈਟ 'ਚ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।
ਸ਼ੇਨ ਵਾਰਨ ਨੇ ਕਿਹਾ ਕਿ ਮੈਨੂੰ ਥੋੜਾ ਜਿਹਾ ਸੱਟ ਲੱਗ ਰਹੀ ਹੈ ਤੇ ਮੈਂ ਬਹੁਤ ਦੁਖੀ ਹਾਂ। ਸ਼ੇਨ ਵਾਰਨ ਨੂੰ ਗਾਬਾ ਵਿਖੇ 8 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਆਸਟ੍ਰੇਲੀਆ ਬਨਾਮ ਇੰਗਲੈਂਡ ਐਸ਼ੇਜ਼ ਸੀਰੀਜ਼ ਲਈ ਫੌਕਸ ਸਪੋਰਟਸ ਦੀ ਕੁਮੈਂਟਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ 'ਚ ਉਸ ਨੇ ਸਟੀਵ ਸਮਿਥ ਨੂੰ ਲੈ ਕੇ ਬਿਆਨ ਦਿੱਤਾ, ਜਿਨ੍ਹਾਂ ਨੂੰ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਨੇ ਉਪ ਕਪਤਾਨੀ ਸੌਂਪੀ ਹੈ। ਵਾਰਨ ਦਾ ਕਹਿਣਾ ਹੈ ਕਿ ਸਮਿਥ ਨੂੰ ਟੈਸਟ ਕਪਤਾਨੀ ਦਿੱਤੀ ਜਾਣੀ ਚਾਹੀਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੀ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਮੇਸ਼ਾ ਲਈ ਬੈਨ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Election 2022 : ਅਮਰਿੰਦਰ ਸਿੰਘ ਨੇ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ, ਬੀਜੇਪੀ ਨਾਲ ਹੱਥ ਮਿਲਾਉਣ ਦੇ ਕਿਆਸ ਤੇਜ਼
ਗਾਂ ਦਾ ਦੁੱਧ ਪੀਏ ਜਾਣ ਫਿਰ ਮੱਝ ਦਾ, ਜਾਣੋ ਸਿਹਤ ਲਈ ਕਿਹੜਾ ਬਿਹਤਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin