ਪੜਚੋਲ ਕਰੋ
Advertisement
ਧੋਨੀ ਦੀ 5 ਸਾਲ ਦੀ ਬੇਟੀ ਨੂੰ ਮਿਲੀ ਧਮਕੀ ਤੋਂ ਨਾਰਾਜ਼ ਐਕਟਰਸ ਨਗਮਾ, ਟਵਿੱਟਰ 'ਤੇ ਇੰਜ ਕੀਤਾ ਰਿਐਕਟ
ਚੇਨਈ ਦੀ ਟੀਮ ਕੇਕੇਆਰ ਤੋਂ ਹਾਰ ਜਾਣ ਮਗਰੋਂ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਟ੍ਰੋਲ ਕਰਨ ਵਾਲਿਆਂ ਨੇ ਧੋਨੀ ਦੀ 5 ਸਾਲ ਦੀ ਬੇਟੀ ਜੀਵਾ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਇਸ 'ਤੇ ਫਿਲਮ ਐਕਟਰਸ ਨਗਮਾ ਨੇ ਕਿਹਾ ਹੈ ਕਿ ਇੱਕ ਦੇਸ਼ ਵਜੋਂ ਅਸੀਂ ਕਿੱਥੇ ਖੜੇ ਹਾਂ ਅਤੇ ਕੀ ਹੋ ਰਿਹਾ ਹੈ।
ਨਵੀਂ ਦਿੱਲੀ: ਫਿਲਮ ਐਕਟਰਸ ਨਗਮਾ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਮਿਲਣ 'ਤੇ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਖ਼ਬਰ ਦਾ ਲਿੰਕ ਸ਼ੇਅਰ ਕਰਦਿਆਂ ਨਗਮਾ ਨੇ ਟਵੀਟ ਵਿਚ ਲਿਖਿਆ, “ਇੱਕ ਦੇਸ਼ ਵਜੋਂ ਕਿੱਥੇ ਖੜੇ ਹਾਂ। ਇਹ ਸ਼ਰਮਨਾਕ ਹੈ ਕਿ ਆਈਪੀਐਲ ਵਿੱਚ ਕੇਕੇਆਰ ਵਲੋਂ ਚੇਨਈ ਸੁਪਰ ਕਿੰਗਜ਼ ਨੂੰ ਹਰਾਉਣ ਤੋਂ ਬਾਅਦ ਲੋਕਾਂ ਨੇ ਧੋਨੀ ਦੀ 5 ਸਾਲ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਮਿਸਟਰ ਪ੍ਰਧਾਨ ਮੰਤਰੀ ਸਾਡੇ ਦੇਸ਼ ਵਿਚ ਕੀ ਹੋ ਰਿਹਾ ਹੈ?” ਇਸ ਦੇ ਨਾਲ ਹੀ ਨਗਮਾ ਨੇ ਹੈਸ਼ਟੈਗ ਵਿਚ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸਲੋਗਨ ਵੀ ਲਿਖਿਆ।
ਦਰਅਸਲ, ਚੇਨਈ ਦੀ ਟੀਮ ਕੇਕੇਆਰ ਤੋਂ ਹਾਰ ਜਾਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਟ੍ਰੋਲਰਸ ਨੇ ਉਸ ਦੀ 5 ਸਾਲਾ ਧੀ ਜੀਵਾ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਫਿਲਮੀ ਅਭਿਨੇਤਰੀ ਨਗਮਾ ਇਸ ਘਟਨਾ 'ਤੇ ਪ੍ਰਤੀਕ੍ਰਿਆ ਦੇ ਰਹੀ ਸੀ। ਬਲਾਤਕਾਰ ਦੀ ਧਮਕੀ ਤੋਂ ਬਾਅਦ ਸਾਬਕਾ ਗੇਂਦਬਾਜ਼ ਇਰਫਾਨ ਪਠਾਨ, ਰਾਜ ਸਭਾ ਸੰਸਦ ਪ੍ਰਿਅੰਕਾ ਚਤੁਰਵੇਦੀ ਸਮੇਤ ਕਈ ਲੋਕਾਂ ਨੇ ਇਸ ਦੀ ਅਲੋਚਨਾ ਕੀਤੀ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਨੂੰ ਮੈਚ ਵਿਚ 168 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ 157 ਦੌੜਾਂ ਹੀ ਬਣਾ ਸਕੀ ਅਤੇ 10 ਦੌੜਾਂ ਨਾਲ ਹਾਰ ਗਈ। ਇਸ ਮੈਚ ਵਿੱਚ ਧੋਨੀ 12 ਗੇਂਦਾਂ ਵਿੱਚ 11 ਦੌੜਾਂ ਹੀ ਬਣਾ ਸਕਿਆ। ਜਿਸ ਤੋਂ ਨਾਰਾਜ਼ ਟ੍ਰੋਲਜ਼ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਧਮਕੀਆਂ ਅਤੇ ਅਪਸ਼ਬਦਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਅਦਾਕਾਰਾ ਸਨਾ ਖ਼ਾਨ ਨੇ ਕੀਤਾ ਫ਼ਿਲਮ ਇੰਡਸਟਰੀ ਛੱਢਣ ਦਾ ਐਲਾਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Where are we headed as a Nation it’s is disgusting Dhoni's 5-Year-Old Daughter Ziva is Getting Rape Threats after CSK Lost IPL Match to KKR. Mr #PM what is this happening In our country ?? #BetiBachaoBetiPadhao https://t.co/z8bIBTYHGi
— Nagma (@nagma_morarji) October 9, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement