Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
ਅਰਸ਼ਦੀਪ ਸਿੰਘ 'ਤੇ ਆਈਪੀਐਲ 2025 ਦੀ ਨਿਲਾਮੀ ਵਿੱਚ ਭਾਰੀ ਨੋਟਾਂ ਦੀ ਵਰਖਾ ਹੋਈ ਹੈ। ਅਰਸ਼ਦੀਪ ਸਿੰਘ(Arshdeep Singh) ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਸ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ।
ਅਰਸ਼ਦੀਪ ਸਿੰਘ 'ਤੇ ਆਈਪੀਐਲ 2025 ਦੀ ਨਿਲਾਮੀ ਵਿੱਚ ਭਾਰੀ ਨੋਟਾਂ ਦੀ ਵਰਖਾ ਹੋਈ ਹੈ। ਅਰਸ਼ਦੀਪ ਸਿੰਘ(Arshdeep Singh) ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਸ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ। ਸਨਰਾਈਜ਼ਰਜ਼ ਹੈਦਰਾਬਾਦ ਉਸ ਨੂੰ ਖਰੀਦਣਾ ਚਾਹੁੰਦਾ ਸੀ ਪਰ ਅੰਤ ਵਿਚ ਪੰਜਾਬ ਨੇ ਉਸ 'ਤੇ ਆਰ.ਟੀ.ਐਮ. ਲਾ ਦਿੱਤਾ। ਇਸ ਤੋਂ ਬਾਅਦ ਹੈਦਰਾਬਾਦ ਨੇ ਅਰਸ਼ਦੀਪ ਦੀ ਅੰਤਿਮ ਕੀਮਤ 18 ਕਰੋੜ ਰੁਪਏ ਰੱਖੀ ਤੇ ਪੰਜਾਬ ਨੇ ਅਰਸ਼ਦੀਪ ਨੂੰ ਇਹ ਕੀਮਤ ਦੇਣ ਲਈ ਸਹਿਮਤੀ ਪ੍ਰਗਟਾਈ।
ਦੱਸ ਦਈਏ ਕਿ ਅਰਸ਼ਦੀਪ ਸਿੰਘ ਦੀ ਮੂਲ ਕੀਮਤ 2 ਕਰੋੜ ਸੀ ਤੇ ਚੇਨਈ ਨੇ ਉਸ ਨੂੰ ਖਰੀਦਣ ਲਈ ਪਹਿਲੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਦਿੱਲੀ ਕੈਪੀਟਲਸ ਤੇ ਚੇਨਈ ਵਿਚਾਲੇ ਲਗਾਤਾਰ ਬੋਲੀ ਦੀ ਜੰਗ ਚੱਲ ਰਹੀ ਸੀ। ਜਦੋਂ ਕੀਮਤ 7.50 ਕਰੋੜ ਰੁਪਏ ਤੱਕ ਪਹੁੰਚ ਗਈ ਤਾਂ ਗੁਜਰਾਤ ਟਾਈਟਨਸ ਨੇ ਉਸ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਬੋਲੀ 10 ਕਰੋੜ ਰੁਪਏ ਤੱਕ ਗਈ ਤਾਂ ਆਰਸੀਬੀ ਨੇ ਅਰਸ਼ਦੀਪ ਲਈ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ 11 ਕਰੋੜ ਰੁਪਏ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ ਅਰਸ਼ਦੀਪ ਨੂੰ 12 ਕਰੋੜ 75 ਲੱਖ ਰੁਪਏ 'ਚ ਖਰੀਦਣ ਦੀ ਬੋਲੀ ਲਗਾਈ। ਪਰ ਅੰਤ ਵਿੱਚ ਅਰਸ਼ਦੀਪ ਦੀ ਪੰਜਾਬ ਕਿੰਗਜ਼ ਵਿੱਚ ਵਾਪਸੀ ਹੋਈ ਹੈ।
ਇਸ ਖਿਡਾਰੀ ਨੂੰ ਮੌਜੂਦਾ ਦੌਰ 'ਚ ਟੀਮ ਇੰਡੀਆ ਦੀ ਟੀ-20 ਬ੍ਰਿਗੇਡ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਮੰਨਿਆ ਜਾਂਦਾ ਹੈ। ਅਰਸ਼ਦੀਪ ਨੇ ਟੀ-20 ਕ੍ਰਿਕੇਟ ਵਿੱਚ ਵਿਕਟਾਂ ਦੀ ਝੜੀ ਲਗਾ ਦਿੱਤੀ ਹੈ। ਇਸ ਖਿਡਾਰੀ ਨੇ 60 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 95 ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਦੀ ਖਾਸ ਗੱਲ ਇਹ ਹੈ ਕਿ ਇਹ ਖਿਡਾਰੀ ਪਾਵਰਪਲੇ ਦੇ ਨਾਲ-ਨਾਲ ਡੈਥ ਓਵਰਾਂ 'ਚ ਵੀ ਵਿਕਟਾਂ ਲੈਣ ਦੀ ਤਾਕਤ ਰੱਖਦਾ ਹੈ। ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਪੰਜਾਬ ਕਿੰਗਜ਼ ਨੇ ਇਸ ਖਿਡਾਰੀ ਨੂੰ ਬਰਕਰਾਰ ਨਹੀਂ ਰੱਖਿਆ ਸੀ।
ਦੱਸ ਦਈਏ ਕਿ ਅਰਸ਼ਦੀਪ ਸਿੰਘ ਨੇ 2019 ਵਿੱਚ ਪੰਜਾਬ ਕਿੰਗਜ਼ ਲਈ ਡੈਬਿਊ ਕੀਤਾ ਸੀ ਅਤੇ 2024 ਤੱਕ ਉਸ ਨੇ ਪੰਜਾਬ ਲਈ 65 ਮੈਚ ਖੇਡੇ ਹਨ, ਜਿਸ ਵਿੱਚ ਉਸ ਦੇ ਨਾਂ 76 ਵਿਕਟਾਂ ਹਨ। ਇਸ ਦੌਰਾਨ ਉਹ ਇੱਕ ਮੈਚ ਵਿੱਚ ਪੰਜ ਤੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਹਾਲਾਂਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ ਕਾਫੀ ਉੱਚਾ ਰਿਹਾ ਹੈ। ਉਹ ਪ੍ਰਤੀ ਓਵਰ 9 ਦੌੜਾਂ ਦਿੰਦਾ ਹੈ ਪਰ ਹੁਣ ਇਹ ਖਿਡਾਰੀ ਇਕ ਵੱਖਰੇ ਪੱਧਰ 'ਤੇ ਹੈ ਅਤੇ ਇਸੇ ਕਾਰਨ ਉਸ ਨੂੰ ਆਈਪੀਐਲ 2025 ਵਿਚ ਵੱਡੀ ਰਕਮ ਮਿਲੀ ਹੈ।