Arshdeep Singh ਦੀ ਮਾਂ ਬੇਟੇ ਨੂੰ ਗੇਂਦਬਾਜ਼ੀ ਕਰਦੇ ਹੋਏ ਨਹੀਂ ਦੇਖਦੀ, ਵਜ੍ਹਾ ਜਾਣ ਕੇ ਤੁਸੀਂ ਵੀ ਕਰੋਗੇ ਸਲਾਮ
T20 World Cup : ਅਰਸ਼ਦੀਪ ਸਿੰਘ (Arshdeep Singh) ਲਈ ਬੀਤੇ ਕੁਝ ਮਹੀਨੇ ਬਹੁਤ ਔਖੇ ਰਹੇ ਹਨ। ਉਹਨਾਂ ਨੇ ਟੀ-20 ਏਸ਼ੀਆ ਕੱਪ ਦੌਰਾਨ ਆਸਿਫ਼ ਅਲੀ ਦਾ ਕੈਚ ਛੱਡਿਆ ਸੀ। ਇਸ ਤੋਂ ਬਾਅਦ ਆਸਿਫ ਨੇ ਪਾਕਿਸਤਾਨ ਨੂੰ ਭਾਰਤ ਖਿਲਾਫ਼ ਜਿੱਤ ਦਿਵਾਈ।
ਰਜਨੀਸ਼ ਕੌਰ ਦੀ ਰਿਪੋਰਟ
T20 World Cup 2022 : ਅਰਸ਼ਦੀਪ ਸਿੰਘ (Arshdeep Singh) ਲਈ ਬੀਤੇ ਕੁਝ ਮਹੀਨੇ ਬਹੁਤ ਔਖੇ ਰਹੇ ਹਨ। ਉਸ ਨੇ ਟੀ-20 ਏਸ਼ੀਆ ਕੱਪ ਦੌਰਾਨ ਆਸਿਫ਼ ਅਲੀ ਦਾ ਕੈਚ ਛੱਡਿਆ ਸੀ। ਇਸ ਤੋਂ ਬਾਅਦ ਆਸਿਫ ਨੇ ਪਾਕਿਸਤਾਨ ਨੂੰ ਭਾਰਤ ਖਿਲਾਫ਼ ਜਿੱਤ ਦਿਵਾਈ। ਹਾਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਅਰਸ਼ਦੀਪ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ ਗਿਆ ਪਰ ਇਸ 23 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਨੇ ਇਨ੍ਹਾਂ ਸਭ ਨੂੰ ਪਿੱਛੇ ਛੱਡ ਦਿੱਤਾ ਅਤੇ ਆਪਣੇ ਪਹਿਲੇ ਵਿਸ਼ਵ ਕੱਪ (T20 World Cup 2022) ਨੂੰ ਯਾਦਗਾਰ ਬਣਾ ਦਿੱਤਾ। ਪਾਕਿਸਤਾਨ (IND vs PAK) ਦੇ ਖਿਲਾਫ਼ , ਉਹਨਾਂ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਵਿੱਚ ਵਿਸ਼ਵ ਦੇ ਨੰਬਰ 1 ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਧਾਕੜ ਬਾਬਰ ਆਜ਼ਮ ਦੇ ਵਿਕਟ ਵੀ ਸ਼ਾਮਲ ਹਨ। ਉਨ੍ਹਾਂ ਨੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਮਾਤਾ-ਪਿਤਾ ਹਨ ਬੇਹੱਦ ਖੁਸ਼
ਅਰਸ਼ਦੀਪ ਸਿੰਘ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਉਹਨਾਂ ਦੇ ਮਾਤਾ-ਪਿਤਾ ਕਾਫੀ ਉਤਸ਼ਾਹਿਤ ਹਨ। ਉਹਨਾਂ ਦੀ ਮਾਂ ਬਲਜੀਤ ਕੌਰ ਆਪਣੇ ਪੁੱਤਰ ਨੂੰ ਗੇਂਦਬਾਜ਼ੀ ਕਰਦੇ ਘੱਟ ਹੀ ਦੇਖਦੀ ਹੈ। ਇੱਕ ਨਿੱਜੀ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਸੀ। ਮੈਚ ਦੌਰਾਨ ਉਹ ਜਾਂ ਤਾਂ ਗੁਰਦੁਆਰੇ ਵਿੱਚ ਰਹਿੰਦੀ ਹੈ ਜਾਂ ਗੁਰੂ ਨਾਨਕ ਦੇਵ ਜੀ ਦੇ ਸਨਮੁੱਖ ਬੈਠ ਕੇ ਪਾਠ ਕਰਦੀ ਰਹਿੰਦੀ ਹੈ। ਅਰਸ਼ਦੀਪ ਦੀ ਮਾਂ ਬਲਜੀਤ ਕੌਰ ਨੇ ਕਿਹਾ, 'ਇਹ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਉਹ ਪਹਿਲੀ ਵਾਰ ਭਾਰਤ ਲਈ ਖੇਡਿਆ ਸੀ। ਉਹ ਹਮੇਸ਼ਾ ਔਖੇ ਓਵਰਾਂ ਦੀ ਗੇਂਦਬਾਜ਼ੀ ਕਰਦਾ ਹੈ। ਮੈਨੂੰ ਖੇਡ ਬਾਰੇ ਜ਼ਿਆਦਾ ਨਹੀਂ ਪਤਾ ਪਰ ਮੈਂ ਉਨ੍ਹਾਂ ਦੇ ਖਿਲਾਫ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਂਦੇ ਨਹੀਂ ਦੇਖ ਸਕਦਾ।
'ਉਦੋਂ ਦੁੱਖ ਹੁੰਦੈ ਜਦੋਂ ਬੇਟੇ ਦਾ ਮਜ਼ਾਕ ਉਡਾਇਆ ਜਾਂਦੈ'
ਅਰਸ਼ਦੀਪ ਦੇ ਮਾਤਾ-ਪਿਤਾ ਨੂੰ ਉਦੋਂ ਦੁੱਖ ਹੁੰਦਾ ਹੈ ਜਦੋਂ ਅਰਸ਼ਦੀਪ ਸਿੰਘ ਦੀ ਮਾੜੀ ਖੇਡ ਲਈ ਸੋਸ਼ਲ ਮੀਡੀਆ 'ਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ। ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਮੈਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਉਹ (ਬਲਜੀਤ) ਇਸ ਨੂੰ ਦਿਲ 'ਤੇ ਲੈ ਲੈਂਦੀ ਹੈ। ਜੇ ਇੰਟਰਨੈੱਟ 'ਤੇ ਮਾੜੀ ਗੱਲ ਲਿਖੀ ਜਾਵੇ ਤਾਂ ਉਹ ਰੋਵੇਗੀ। ਮੈਂ ਉਸ ਨੂੰ ਕਈ ਵਾਰ ਕਿਹਾ ਹੈ, ਤੁਸੀਂ ਇਸ ਨੂੰ ਰੋਕ ਨਹੀਂ ਸਕਦੇ। ਦੱਸਣਯੋਗ ਹੈ ਕਿ ਇਸ ਮੈਚ 'ਚ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ 159 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਮ ਇੰਡੀਆ ਨੇ ਆਖਰੀ ਗੇਂਦ 'ਤੇ ਟੀਚਾ ਹਾਸਲ ਕਰ ਲਿਆ ਸੀ।
ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 3 ਖਿਡਾਰੀਆਂ ਨੂੰ ਕੀਤਾ ਆਊਟ
ਦੱਸਣਯੋਗ ਹੈ ਕਿ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਬਾਬਰ ਆਜ਼ਮ ਨੂੰ ਜ਼ੀਰੋ ’ਤੇ ਆਊਟ ਕੀਤਾ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਐਲਬੀਡਬਲਿਊ ਆਊਟ ਕੀਤਾ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਮੁਹੰਮਦ ਰਿਜ਼ਵਾਨ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਅਰਸ਼ਦੀਪ ਸਿੰਘ ਨੇ ਮੁਹੰਮਦ ਰਿਜ਼ਵਾਨ ਨੂੰ ਭੁਵਨੇਸ਼ਵਰ ਕੁਮਾਰ ਹੱਥੋਂ ਕੈਚ ਕਰਵਾਇਆ। ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਅਰਸ਼ਦੀਪ ਸਿੰਘ ਨੇ ਖ਼ਤਰਨਾਕ ਬੱਲੇਬਾਜ਼ ਆਸਿਫ਼ ਅਲੀ ਤੋਂ ਇਲਾਵਾ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਅਤੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਆਊਟ ਕੀਤਾ।