Asia Cup 2023: MS ਧੋਨੀ ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਸਕਦੇ ਰੋਹਿਤ ਸ਼ਰਮਾ, ਜਾਣੋ ਕਿਵੇਂ TOP 'ਤੇ ਕਰਨਗੇ ਕਬਜ਼ਾ
Rohit Sharma Team India Asia Cup 2023: ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 2 ਸਤੰਬਰ ਨੂੰ ਪਾਕਿਸਤਾਨ ਨਾਲ ਹੈ
Rohit Sharma Team India Asia Cup 2023: ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ 30 ਅਗਸਤ ਨੂੰ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 2 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਟੂਰਨਾਮੈਂਟ 'ਚ ਮਹਿੰਦਰ ਸਿੰਘ ਧੋਨੀ ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਸਕਦੇ ਹਨ। ਰੋਹਿਤ ਏਸ਼ੀਆ ਕੱਪ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ।
ਏਸ਼ੀਆ ਕੱਪ 'ਚ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਧੋਨੀ ਦੇ ਨਾਂ ਹੈ। ਉਸ ਨੇ 621 ਦੌੜਾਂ ਬਣਾਈਆਂ ਹਨ। ਅਰਜੁਨ ਰਣਤੁੰਗਾ ਦੂਜੇ ਨੰਬਰ 'ਤੇ ਹਨ। ਉਸ ਨੇ 594 ਦੌੜਾਂ ਬਣਾਈਆਂ ਹਨ। ਰੋਹਿਤ ਤੀਜੇ ਨੰਬਰ 'ਤੇ ਹਨ, ਉਨ੍ਹਾਂ ਨੇ 450 ਦੌੜਾਂ ਬਣਾਈਆਂ ਹਨ। ਰੋਹਿਤ ਕੋਲ ਇਸ ਵਾਰ ਧੋਨੀ ਅਤੇ ਅਰਜੁਨ ਦਾ ਰਿਕਾਰਡ ਤੋੜਨ ਦਾ ਮੌਕਾ ਹੈ। ਸੌਰਵ ਗਾਂਗੁਲੀ ਚੌਥੇ ਸਥਾਨ 'ਤੇ ਹਨ ਉਨ੍ਹਾਂ ਨੇ 400 ਦੌੜਾਂ ਬਣਾਈਆਂ ਹਨ।
ਜੇਕਰ ਸੂਚੀ 'ਤੇ ਨਜ਼ਰ ਮਾਰੀਏ ਤਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ 'ਚ ਸਭ ਤੋਂ ਵੱਧ ਦੌੜਾਂ ਜੈਸੂਰੀਆ ਨੇ ਬਣਾਈਆਂ ਹਨ। ਉਸ ਨੇ 1220 ਦੌੜਾਂ ਬਣਾਈਆਂ ਹਨ। ਜੈਸੂਰੀਆ ਨੇ ਇਸ ਦੌਰਾਨ 6 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਹਨ। ਸੰਗਾਕਾਰਾ ਦੂਜੇ ਨੰਬਰ 'ਤੇ ਹਨ। ਉਸ ਨੇ 1075 ਦੌੜਾਂ ਬਣਾਈਆਂ ਹਨ। ਸਚਿਨ ਤੀਜੇ ਸਥਾਨ 'ਤੇ ਹਨ। ਉਹ ਭਾਰਤੀ ਖਿਡਾਰੀਆਂ ਦੀ ਸੂਚੀ 'ਚ ਸਿਖਰ 'ਤੇ ਹੈ। 971 ਦੌੜਾਂ ਬਣਾਉਣ ਦੇ ਨਾਲ ਹੀ ਸਚਿਨ ਨੇ 2 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਲਗਾਏ ਹਨ।
ਰੋਹਿਤ ਮੌਜੂਦਾ ਖਿਡਾਰੀਆਂ ਦੀ ਸੂਚੀ ਵਿਚ ਸਿਖਰ 'ਤੇ ਹਨ। ਉਨ੍ਹਾਂ ਨੇ 22 ਮੈਚ ਖੇਡਦੇ ਹੋਏ 745 ਦੌੜਾਂ ਬਣਾਈਆਂ ਹਨ। ਰੋਹਿਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਹਨ। ਧੋਨੀ ਦੇ ਓਵਰਆਲ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 19 ਮੈਚਾਂ 'ਚ 648 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 3 ਅਰਧ ਸੈਂਕੜੇ ਲਗਾਏ ਹਨ।
ਏਸ਼ੀਆ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੀ. , ਸ਼ਮੀ , ਸਿਰਾਜ , ਪ੍ਰਸੀਦ ਕ੍ਰਿਸ਼ਨ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।