(Source: ECI/ABP News)
Asia Cup 2023: 'ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਕਾਬਲ ਨਹੀਂ...', ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਦਾਅਵਾ
Danish Kaneria on Yuzvendra Chahal: ਏਸ਼ੀਆ ਕੱਪ 2023 ਲਈ ਜਦੋਂ ਤੋਂ ਭਾਰਤ ਦੀ 17 ਮੈਂਬਰੀ ਟੀਮ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਕੁਝ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਸਵਾਲ ਉੱਠ ਰਹੇ ਹਨ। 30 ਅਗਸਤ ਤੋਂ 17 ਸਤੰਬਰ
![Asia Cup 2023: 'ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਕਾਬਲ ਨਹੀਂ...', ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਦਾਅਵਾ Asia Cup 2023 yuzvendra-chahal-does-not-deserve-a-spot-in-indian-team-says-former-pakistani-player-danish-kaneria Asia Cup 2023: 'ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਕਾਬਲ ਨਹੀਂ...', ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਦਾਅਵਾ](https://feeds.abplive.com/onecms/images/uploaded-images/2023/08/26/35bb9b9114a7bf41cced980fadc105451693045580153709_original.jpg?impolicy=abp_cdn&imwidth=1200&height=675)
Danish Kaneria on Yuzvendra Chahal: ਏਸ਼ੀਆ ਕੱਪ 2023 ਲਈ ਜਦੋਂ ਤੋਂ ਭਾਰਤ ਦੀ 17 ਮੈਂਬਰੀ ਟੀਮ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਕੁਝ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਸਵਾਲ ਉੱਠ ਰਹੇ ਹਨ। 30 ਅਗਸਤ ਤੋਂ 17 ਸਤੰਬਰ ਤੱਕ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਇੰਡੀਆ ਦੇ ਖਿਡਾਰੀਆਂ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾਨਿਸ਼ ਕਨੇਰੀਆ ਨੇ ਯੁਜਵੇਂਦਰ ਚਾਹਲ ਨੂੰ ਟੀਮ 'ਚ ਸ਼ਾਮਲ ਨਾ ਕਰਨ ਦੇ ਫੈਸਲੇ 'ਤੇ ਵੱਡਾ ਬਿਆਨ ਦਿੱਤਾ ਹੈ।
ਭਾਰਤੀ ਟੀਮ 'ਚ ਯੁਜਵੇਂਦਰ ਚਾਹਲ ਨੂੰ ਏਸ਼ੀਆ ਕੱਪ ਟੀਮ 'ਚ ਜਗ੍ਹਾ ਨਾ ਮਿਲਣ ਤੋਂ ਬਾਅਦ ਕਈ ਸਾਬਕਾ ਖਿਡਾਰੀਆਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ। ਹੁਣ ਦਾਨਿਸ਼ ਕਨੇਰੀਆ ਨੇ ਆਪਣੇ ਯੂਟਿਊਬ ਚੈਨਲ 'ਤੇ ਚਾਹਲ ਨੂੰ ਬਾਹਰ ਰੱਖਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਬਿਲਕੁਲ ਵੀ ਕਾਬਲ ਨਹੀਂ ਸੀ।
ਦਾਨਿਸ਼ ਕਨੇਰੀਆ ਨੇ ਕਿਹਾ ਕਿ ਯੁਜਵੇਂਦਰ ਚਾਹਲ ਫਿਲਹਾਲ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਹੱਕਦਾਰ ਨਹੀਂ ਹਨ। ਉਸ ਦੇ ਪ੍ਰਦਰਸ਼ਨ ਵਿੱਚ ਬਿਲਕੁਲ ਵੀ ਇਕਸਾਰਤਾ ਨਹੀਂ ਹੈ। ਦੂਜੇ ਪਾਸੇ ਕੁਲਦੀਪ ਯਾਦਵ ਨੇ ਮਿਲੇ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ ਹੈ ਅਤੇ ਉਹ ਮੱਧ ਓਵਰਾਂ 'ਚ ਵਿਕਟਾਂ ਲੈਂਦੇ ਵੀ ਨਜ਼ਰ ਆ ਰਹੇ ਹਨ। ਚੋਣਕਾਰਾਂ ਨੇ ਕੁਲਦੀਪ ਨੂੰ ਸ਼ਾਮਲ ਕਰਕੇ ਸਹੀ ਫੈਸਲਾ ਲਿਆ ਹੈ।
ਵਨਡੇ ਵਿਸ਼ਵ ਕੱਪ ਟੀਮ ਲਈ ਦਰਵਾਜ਼ੇ ਵੀ ਹੋਏ ਲਗਭਗ ਬੰਦ
ਏਸ਼ੀਆ ਕੱਪ ਟੀਮ ਦੀ ਘੋਸ਼ਣਾ ਦੇ ਸਮੇਂ ਟੀਮ ਇੰਡੀਆ ਦੇ ਮੁੱਖ ਚੋਣਕਾਰ ਨੇ ਆਪਣੇ ਬਿਆਨ ਰਾਹੀਂ ਸੰਕੇਤ ਦਿੱਤਾ ਸੀ ਕਿ ਆਗਾਮੀ ਵਨਡੇ ਵਿਸ਼ਵ ਕੱਪ ਟੀਮ ਦਾ ਐਲਾਨ ਇਨ੍ਹਾਂ ਖਿਡਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਅਜਿਹੇ 'ਚ ਯੁਜਵੇਂਦਰ ਚਾਹਲ ਲਈ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦਾ ਰਸਤਾ ਵੀ ਲਗਭਗ ਬੰਦ ਹੋ ਗਿਆ ਹੈ। ਭਾਰਤੀ ਟੀਮ ਆਗਾਮੀ ਏਸ਼ੀਆ ਕੱਪ ਵਿੱਚ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਪੱਲੇਕੇਲੇ ਸਟੇਡੀਅਮ ਵਿੱਚ ਖੇਡੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)