(Source: ECI/ABP News/ABP Majha)
Asian Games 2023: ਏਸ਼ੀਆਈ ਖੇਡਾਂ 'ਚ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮ ਦਿਖਾਉਣਗੀਆਂ ਜਲਵਾ, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ
Asian Games 2023 Cricket: ਏਸ਼ੀਆਈ ਖੇਡਾਂ 2023 ਵਿੱਚ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਚੀਨ ਦੇ ਹਾਂਗਜੋ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਚ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਹਿੱਸਾ ਲੈਣਗੀਆਂ।
Asian Games 2023 Cricket Live Streaming and Other Details: ਏਸ਼ੀਆਈ ਖੇਡਾਂ 2023 ਚੀਨ ਦੇ ਹਾਂਗਜੋ 'ਚ ਹੋਣ ਵਾਲੀਆਂ ਹਨ, ਜਿਸ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਆਪਣਾ ਜਲਵਾ ਦਿਖਾਉਣਗੀਆਂ।
ਟੂਰਨਾਮੈਂਟ 'ਚ ਕ੍ਰਿਕਟ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ। ਭਾਰਤੀ ਪੁਰਸ਼ ਟੀਮ ਦੀ ਕਮਾਨ ਬੱਲੇਬਾਜ਼ ਰੁਤੁਰਾਜ ਗਾਇਕਵਾੜ ਕਰਨਗੇ, ਜਦੋਂਕਿ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਮਹਿਲਾ ਭਾਰਤੀ ਟੀਮ ਦੀ ਅਗਵਾਈ ਕਰੇਗੀ। ਆਓ ਜਾਣਦੇ ਹਾਂ ਕਿ ਟੂਰਨਾਮੈਂਟ ਵਿੱਚ ਕ੍ਰਿਕਟ ਕਦੋਂ ਖੇਡਿਆ ਜਾਵੇਗਾ ਅਤੇ ਤੁਸੀਂ ਇਸਨੂੰ ਲਾਈਵ ਕਿਵੇਂ ਦੇਖ ਸਕੋਗੇ।
ਕਦੋਂ ਹੋਵੇਗਾ ਕ੍ਰਿਕਟ ਦਾ ਮੁਕਾਬਲਾ?
ਪੁਰਸ਼ਾਂ ਦਾ ਟੀ-20 ਕ੍ਰਿਕਟ ਮੁਕਾਬਲਾ 28 ਸਤੰਬਰ ਤੋਂ 8 ਅਕਤੂਬਰ ਦਰਮਿਆਨ ਖੇਡਿਆ ਜਾਵੇਗਾ। ਉੱਥੇ ਹੀ ਮਹਿਲਾ ਟੀ-20 ਕ੍ਰਿਕਟ ਮੁਕਾਬਲਾ 19 ਤੋਂ 28 ਸਤੰਬਰ ਦਰਮਿਆਨ ਹੋਵੇਗਾ।
ਡਾਇਰੈਕਟ ਕੁਆਰਟਰ ਫਾਈਨਲ ਵਿੱਚ ਹੋਵੇਗੀ ਐਂਟਰੀ
ਪੁਰਸ਼ ਕ੍ਰਿਕਟ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਅਤੇ ਡਾਇਰੈਕਟ ਐਂਟਰੀ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ਲਈ ਟੀਮਾਂ ਨੂੰ ਕੁੱਲ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਉੱਥੇ ਹੀ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟਾਪ-4 ਟੀਮਾਂ ਸਿੱਧੇ ਕੁਆਰਟਰ ਫਾਈਨਲ ਵਿੱਚ ਦਾਖਲ ਹੋਣਗੀਆਂ।
ਗਰੁੱਪ ਸਟੇਜ ਦੀ ਗੱਲ ਕਰੀਏ ਤਾਂ ਗਰੁੱਪ ਏ ਵਿੱਚ ਅਫਗਾਨਿਸਤਾਨ ਅਤੇ ਮੰਗੋਲੀਆ, ਗਰੁੱਪ ਬੀ ਵਿੱਚ ਕੰਬੋਡੀਆ, ਜਾਪਾਨ ਅਤੇ ਨੇਪਾਲ, ਗਰੁੱਪ ਸੀ ਵਿੱਚ ਹਾਂਗਕਾਂਗ, ਸਿੰਗਾਪੁਰ ਅਤੇ ਥਾਈਲੈਂਡ ਅਤੇ ਗਰੁੱਪ ਡੀ ਵਿੱਚ ਮਲੇਸ਼ੀਆ, ਬਹਿਰੀਨ ਅਤੇ ਮਾਲਦੀਵ ਦੀਆਂ ਟੀਮਾਂ ਹਨ।
ਇਹ ਵੀ ਪੜ੍ਹੋ: Asian Games 2023: ਭਾਰਤ ਏਸ਼ੀਅਨ ਗੇਮਸ 'ਚ ਜਿਤੇਗਾ ਗੋਲਡ ਮੈਡਲ, ਰਿੰਕੂ ਸਿੰਘ ਨੇ ਕੀਤਾ ਵੱਡਾ ਦਾਅਵਾ
ਭਾਰਤ ਵਿੱਚ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਹੋ ਲਾਈਵ?
ਏਸ਼ੀਆਈ ਖੇਡਾਂ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ਰਾਹੀਂ ਭਾਰਤ ਵਿੱਚ ਟੀਵੀ 'ਤੇ ਕੀਤਾ ਜਾਵੇਗਾ। ਇਨ੍ਹਾਂ ਨੂੰ ਸੋਨੀ ਲਾਈਵ ਐਪ ਰਾਹੀਂ ਮੋਬਾਈਲ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਕਿੱਥੇ ਹੋਣਗੇ ਮੈਚ?
ਪੁਰਸ਼ ਅਤੇ ਮਹਿਲਾ ਟੀਮਾਂ ਦੇ ਸਾਰੇ ਮੈਚ ਝੇਜਿਆਂਗ ਯੂਨੀਵਰਸਿਟੀ ਆਫ ਟੈਕਨਾਲੋਜੀ ਪਿੰਗਫੇਂਗ ਕ੍ਰਿਕਟ ਫੀਲਡ ਵਿੱਚ ਖੇਡੇ ਜਾਣਗੇ।
ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਕ੍ਰਿਕਟ ਟੀਮ
ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ (ਵਿਕੇਟਕੀਪਰ) , ਆਕਾਸ਼ ਦੀਪ।
ਸਟੈਂਡਬਾਏ ਖਿਡਾਰੀ: ਯਸ਼ ਠਾਕੁਰ, ਸਾਈ ਕਿਸ਼ੋਰ, ਵੇਂਕਟੇਸ਼ ਅਈਅਰ, ਦੀਪਕ ਹੁੱਡਾ, ਸਾਈ ਸੁਦਰਸ਼ਨ।
ਏਸ਼ੀਆਈ ਖੇਡਾਂ ਲਈ ਮਹਿਲਾ ਕ੍ਰਿਕਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਜੇਮਿਮਾ ਰੌਡ੍ਰਿਗਸ, ਦੀਪਤੀ ਸ਼ਰਮਾ, ਰਿਚਾ ਘੋਸ਼ (ਡਬਲਯੂ ਕੇ), ਅਮਨਜੋਤ ਕੌਰ, ਦੇਵਿਕਾ ਵੈਦਿਆ, ਟਿਟਸ ਸਾਧੂ, ਰਾਜੇਸ਼ਵਰੀ ਗਾਇਕਵਾੜ, ਮਿੰਨੂ ਮਣੀ, ਕਨਿਕਾ ਆਹੂਜਾ, ਉਮਾ ਛੇਤਰੀ ( ਡਬਲਯੂ.ਕੇ.), ਅਨੁਸ਼ਾ ਬੇਰੇਡੀ ਅਤੇ ਪੂਜਾ ਵਸਤਰਾਕਰ
ਸਟੈਂਡਬਾਏ ਖਿਡਾਰੀ: ਹਰਲੀਨ ਦਿਓਲ, ਕਾਸ਼ਵੀ ਗੌਤਮ, ਸਨੇਹ ਰਾਣਾ, ਸਾਈਕਾ ਇਸ਼ਾਕ।
ਇਹ ਵੀ ਪੜ੍ਹੋ: IND vs AUS: ਰੋਹਿਤ-ਅਗਰਕਰ ਅੱਜ ਆਸਟ੍ਰੇਲੀਆ ਖਿਲਾਫ ਕਰ ਸਕਦੇ ਟੀਮ ਦਾ ਐਲਾਨ, ਸ਼੍ਰੇਅਸ-ਅਕਸ਼ਰ ਨੂੰ ਲੈ ਕੀਤਾ ਜਾ ਸਕਦਾ ਇਹ ਫੈਸਲਾ