Asian Games 2023, Indian Cricket Team: ਏਸ਼ਿਆਈ ਖੇਡਾਂ ਵਿੱਚ ਇਸ ਵਾਰ ਭਾਰਤੀ ਕ੍ਰਿਕਟ ਟੀਮ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਚੀਨ 'ਚ ਹੋਣ ਵਾਲੇ ਇਸ ਮੈਗਾ ਈਵੈਂਟ ਦਾ ਆਯੋਜਨ 19 ਸਤੰਬਰ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ। ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਇਸ ਮੈਗਾ ਈਵੈਂਟ ਲਈ ਰਵਾਨਾ ਹੋਣ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਕਾਰਨ, ਬੀਸੀਸੀਆਈ ਨੇ ਏਸ਼ੀਆਈ ਖੇਡਾਂ ਲਈ ਇੱਕ ਨੌਜਵਾਨ ਟੀਮ ਦੀ ਚੋਣ ਕੀਤੀ ਹੈ। ਇਸ ਟੀਮ ਦੀ ਕਪਤਾਨੀ ਰੁਤੂਰਾਜ ਗਾਇਕਵਾੜ ਕਰ ਰਹੇ ਹਨ।


ਭਾਰਤੀ ਦੀ ਇਸ ਟੀਮ ਵਿੱਚ ਕਈ ਅਜਿਹੇ ਨੌਜਵਾਨ ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਸ ਟੀਮ ਦਾ ਹਿੱਸਾ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਦੇ ਜ਼ਖਮੀ ਹੋਣ ਦੀਆਂ ਖਬਰਾਂ ਆਈਆਂ ਹਨ। ਪਿੱਠ ਦੀ ਸੱਟ ਕਾਰਨ ਉਹ ਏਸ਼ੀਆਈ ਖੇਡਾਂ 2023 ਦੀ ਟੀਮ ਤੋਂ ਬਾਹਰ ਹੋ ਸਕਦਾ ਹੈ। ਅਜਿਹੇ 'ਚ ਉਮਰਾਨ ਮਲਿਕ ਨੂੰ ਉਨ੍ਹਾਂ ਦੇ ਬਦਲ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।


ਸ਼ਿਵਮ ਮਾਵੀ ਦੀ ਸੱਟ ਬਹੁਤ ਗੰਭੀਰ ਨਹੀਂ ਦੱਸੀ ਜਾ ਰਹੀ ਹੈ ਪਰ ਏਸ਼ੀਆਈ ਖੇਡਾਂ 2023 ਲਈ ਉਸ ਦੇ ਫਿੱਟ ਹੋਣ ਦੀ ਉਮੀਦ ਘੱਟ ਹੈ। ਬੀਸੀਸੀਆਈ ਜਲਦੀ ਹੀ ਸ਼ਿਵਮ ਮਾਵੀ ਦੀ ਜਗ੍ਹਾ ਉਮਰਾਨ ਮਲਿਕ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਸਕਦਾ ਹੈ। ਉਮਰਾਨ ਹਾਲ ਹੀ 'ਚ ਵੈਸਟਇੰਡੀਜ਼ ਦੌਰੇ 'ਤੇ ਸੀਮਤ ਓਵਰਾਂ ਦੀ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਸਨ। ਉਮਰਾਨ ਨੇ ਹੁਣ ਤੱਕ 8 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 11 ਵਿਕਟਾਂ ਲਈਆਂ ਹਨ।


ਅਜਿਹਾ ਰਹੇਗਾ ਭਾਰਤੀ ਪੁਰਸ਼ ਟੀਮ ਦਾ ਏਸ਼ੀਆਈ ਖੇਡਾਂ 2023 ਵਿੱਚ ਸ਼ੈਡਿਯੂਲ


ਏਸ਼ੀਆਈ ਖੇਡਾਂ 2023 ਲਈ ਭਾਰਤੀ ਪੁਰਸ਼ ਟੀਮ ਦੇ ਮੁੱਖ ਕੋਚ ਦੀ ਭੂਮਿਕਾ VVS ਲਕਸ਼ਮਣ ਨਿਭਾਉਂਦੇ ਨਜ਼ਰ ਆਉਣਗੇ। ਜੇਕਰ ਟੀਮ ਦੇ ਸ਼ੈਡਿਯੂਲ 'ਤੇ ਨਜ਼ਰ ਮਾਰੀਏ ਤਾਂ ਭਾਰਤ ਆਪਣਾ ਪਹਿਲਾ ਮੈਚ 3 ਅਕਤੂਬਰ ਨੂੰ ਸਿੱਧੇ ਕੁਆਰਟਰ ਫਾਈਨਲ ਮੈਚ ਦੇ ਤੌਰ 'ਤੇ ਖੇਡੇਗਾ ਅਤੇ ਇਸ ਨੂੰ ਜਿੱਤਣ ਤੋਂ ਬਾਅਦ ਟੀਮ 5 ਅਕਤੂਬਰ ਨੂੰ ਸੈਮੀਫਾਈਨਲ ਮੈਚ ਖੇਡਦੀ ਨਜ਼ਰ ਆਵੇਗੀ। ਜਦਕਿ ਇਸ ਈਵੈਂਟ ਦਾ ਫਾਈਨਲ ਮੈਚ 7 ਅਕਤੂਬਰ ਨੂੰ ਖੇਡਿਆ ਜਾਵੇਗਾ।



ਏਸ਼ੀਆਈ ਖੇਡਾਂ 2023 ਲਈ ਭਾਰਤੀ ਪੁਰਸ਼ ਟੀਮ:


ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਮਾਵੀ, ਸ਼ਿਵਮ ਦੂਬੇ।


ਰਿਜ਼ਰਵ ਖਿਡਾਰੀ - ਸਾਈ ਕਿਸ਼ੋਰ, ਵੈਂਕਟੇਸ਼ ਅਈਅਰ, ਸਾਈ ਸੁਦਰਸ਼ਨ, ਦੀਪਕ ਹੁੱਡਾ, ਯਸ਼ ਠਾਕੁਰ।